ਅੱਜ ਦਾ ਇਨਸਾਨ.......... ਨਜ਼ਮ/ਕਵਿਤਾ / ਵਰਿੰਦਰਜੀਤ ਸਿੰਘ ਬਰਾੜ

ਅੱਜ  ਦਾ ਇਨਸਾਨ  ਅੰਦਰੋਂ ਖਾਲੀ ਹੈ
ਨਾ ਕੋਈ ਜਜ਼ਬਾਤ ਨਾ ਕੋਈ ਦਰਦ
ਇਹ ਕੀ ਬਿਮਾਰੀ ਉਸ ਨੇ  ਪਾਲੀ ਹੈ
ਅੱਜ ਦਾ ਇਨਸਾਨ  ਅੰਦਰੋਂ ਖਾਲੀ ਹੈ 

ਸੋਚ -ਸੋਚ ਕੇ ਸੋਚੀ ਜਾਵੇ ਸੋਚਾਂ ਨੂੰ 
ਉਲ਼ਝਿਆ ਪਿਆ ਸੋਚਾਂ ਦਾ ਤਾਣਾ
ਨਾ ਜਾਣੇ ਕਿੱਥੇ ਜਾਣ ਦੀ ਕਾਹਲੀ ਹੈ
ਅੱਜ  ਦਾ ਇਨਸਾਨ  ਅੰਦਰੋਂ ਖਾਲੀ ਹੈ


ਸਮਾਂ ਗੁਆਚਾ ਜਦ ਵਕਤ ਸਾਥੀ ਸੀ
ਆਪਣਿਆਂ ਨਾਲ਼ ਦੁੱਖ ਸੁੱਖ ਵੰਡਦਾ ਸੀ
ਅੱਜ ਝੋਲੀ ਉਸ ਦੀ ਵਕਤ ਤੋ ਖਾਲੀ ਹੈ
ਅੱਜ  ਦਾ ਇਨਸਾਨ  ਅੰਦਰੋਂ ਖਾਲੀ ਹੈ

ਪੈਸਾ- ਪੈਸਾ ਕਰਦਾ ਪੈਸੇ ਪਿੱਛੇ ਭੱਜਦਾ
ਪੈਸੇ ਨੂੰ ਅੱਜ ਇਨਸਾਨ ਤੋਂ ਵੱਡਾ ਕੀਤਾ
ਪੈਸਾ ਕਮਾਉਣ ਦੀ ਉਸਨੂੰ ਕਾਹਲੀ ਹੈ
ਅੱਜ  ਦਾ ਇਨਸਾਨ  ਅੰਦਰੋਂ ਖਾਲੀ ਹੈ

****