ਮੰਜ਼ਿਲ.......... ਗ਼ਜ਼ਲ / ਕਰਨ ਭੀਖੀ

ਮੰਜ਼ਿਲ ਮਿਲ ਜਾਂਦੀ ਹੈ, ਜੇ ਮੁਸ਼ਾਫਿਰ ਤੁਰਦਾ ਰਹੇ
ਮਿਟ ਜਾਣਾ ਆਖ਼ਿਰ ਇਕ ਦਿਨ, ਜੇ ਪਰਬਤ ਖ਼ੁਰਦਾ ਰਹੇ

ਸਾਨੂੰ ਨਹੀਂ ਮਿਲਣੇ ਸਾਡੇ ਹੱਕ ਕਦੀ ਵੀ
ਜੇ ਲੋਕੀਂ ਸੰਘਰਸ਼ ਨਾ ਕੀਤਾ, ਐਵੇਂ ਹੀ ਮੁਰਦਾ ਰਹੇ

ਲੁਕੋ ਨਾ ਸਕੇਗੀ ਗਰਦਿਸ਼, ਬੇਈਮਾਨੀ ਦੀ ਕਦਾਚਿਤ
ਅਵਾਮ ਲਈ ਜੇਕਰ ਆਦਮੀ ਝੁਰਦਾ ਰਹੇ

ਲਿਖਦਾ ਰਹੇਗਾ ਕਵੀ, ਰਚਨਾਕਾਰ ਆਪਣੀ ਰਚਨਾ ਨੂੰ
ਚੁੱਕ ਕਲਮ ਜਦ ਤਕ ਮਨ ਵਿੱਚ ਫੁਰਨਾ ਫੁਰਦਾ ਰਹੇ

ਨਸ਼ੇ ਦੀ ਆਦਤ ਅਕਸਰ ਬੁਰੀ ਹੀ ਹੁੰਦੀ, ਐ ਦੋਸਤ
ਖੂਨ ਬਣਦਾ ਪਾਣੀ, ਦਿਲ, ਦਿਮਾਗ ਨਾ ਗੁਰਦਾ ਰਹੇ

ਬੇਤੁਕੀ ਕਲਾਕਾਰੀ, ਉਦਾਸ ਕਰ ਦੇਂਦੀ ਹੈ ਸਰੋਤਿਆਂ ਨੂੰ
ਧਿਆਨ ਅਲਾਪ ਦਾ, ਨਾ ਜੇਕਰ ਰਸਮਈ ਸੁਰ ਦਾ ਰਹੇ

ਜੰਗ਼ਾਲ ਖਾ ਜਾਵੇਗਾ ਜ਼ਰੂਰ, ਤਾਕਤਵਰ ਲੋਹੇ ਨੂੰ
ਜੇਕਰ ਕਿਣਕਾ-ਕਿਣਕਾ ਕਰਕੇ ਭੁਰਦਾ ਰਹੇ

****