ਵੇ ਸੂਰਜਾ ਅੱਜ ਹਨੇਰਿਆਂ ਨੂੰ ਚਾਨਣ ਦਾ ਅੰਮ੍ਰਿਤ ਨਾਹ ਪਿਆ
ਅੱਜ ਤਾਂ ਇਹ ਅੰਮ੍ਰਿਤ ਵੀ ਲੱਗ ਰਿਹਾ ਜ਼ਹਿਰ ਜਿਹਾ
ਵੇ ਸੂਰਜਾ ਰਹਿਣ ਦੇ ਤੂੰ ਨਾਹ ਬੰਨ ਸ਼ਗਨਾਂ ਦੇ ਗਾਨੇ
ਕੁਆਰੇ ਚਾਅ ਦੀ ਮੈਂ ਹੀ ਸ਼ਾਇਦ ਮਾਂਗ ਭਰਾਂ ਏਸ ਬਹਾਨੇ
ਮੈ ਮਿੰਨਤਾ ਕਰਾਂ ਆਪਣੇ ਸਿਰ ਤੋਂ ਸੰਧੂਰੀ ਪੱਗੜੀ ਲਾਹ
ਵੇ ਸੂਰਜਾ-ਸੂਰਜਾ ਤੂੰ ਓਸ ਵਿਹੜੇ ਨਾਹ ਜਾਹ
ਓਸ ਵਿਹੜੇ ਤਾਂ ਸਾਣੀ ਮੰਜੀ ‘ਤੇ ਤੜਫ ਰਿਹਾ ਕੁਆਰਾ ਚਾਅ
ਹਟਕੋਰੇ ਲੈ-ਲੈ ਤਿਲ-ਤਿਲ ਮਰ ਰਿਹਾ ਕੁਆਰਾ ਚਾਅ
ਤਾਰਿਆਂ ਦੀ ਲੋਏ ਬਹਿ ਰੁੱਤਾਂ ਰਹੀਆਂ ਨੇ ਵੈਣ ਪਾਹ
ਸੋਗੀ ਹਵਾਵਾਂ ਵੀ ਪੁੱਛ ਰਹੀਆਂ ਓਸ ਵਿਹੜੇ ਦਾ ਰਾਹ
ਹੁਣ ਤਾਂ ਓਹਦੇ ਸਾਹਾਂ 'ਚ ਤੂੰ ਹੀ ਕਰਨਾ ਨੁਕਸਾਨ ਜਾਂ ਨਫ਼ਾ
ਵੇ ਸੂਰਜਾ ਨਾਹ ਲਿਖ ਨਾਂਅ ਰਹਿਣ ਦੇ ਦਿਲ ਦਾ ਕੋਰਾ ਸਫ਼ਾ
ਵੇ ਸੂਰਜਾ ਤੇਰੀਆਂ ਸੁਨਹਿਰੀ ਕਿਰਨਾਂ ਤੋ ਮਨ ਰਿਹਾ ਘਬਰਾ
ਕਾਲੀ ਬੋਲੀ ਰਾਤ ਖ਼ਤਮ ਨਾਹ ਹੋਵੇ ਆ ਜਾਵੇ ਠਹਿਰਾਅ
ਵੇ ਸੂਰਜਾ ਤੇਰਾ ਮੁੱਖ ਗੁਲਾਬ ਉੱਤੇ ਸੇਹਰਾ ਜੱਚ ਰਿਹਾ
ਵੇ ਸੂਰਜਾ ਕੁਆਰੇ ਚਾਅ ਦਾ ਤਾਂ ਕਲੇਜਾ ਮੱਚ ਰਿਹਾ
ਤੂੰ ਘੋੜੀ ਨਾਹ ਚੜ੍ਹ ਨਾਹ ਅੱਖੀਆਂ 'ਚ ਸੂਰਮਾ ਪਵਾ
ਤੈਨੂੰ ਰੱਬ ਦਾ ਵਾਸਤਾ ਭਾਵੇਂ ਪੈਰੀਂ ਲੈ ਹੱਥ ਲਵਾ
ਵੇ ਸੂਰਜਾ ਤੂੰ ਘੋੜੀ ਚੜ੍ਹ ਨਾਹ ਆਇਆ ਵੇ
ਕੁਆਰੇ ਚਾਅ ਨੇ ਉੱਠ ਹੋਠੀ ਪਾਣੀ ਲਾਇਆ ਵੇ
ਵੇ ਸੂਰਜਾ ਤੂੰ ਚਮਕੇ ਸਦਾ ਤੂੰ ਪੁੰਨ ਕਮਾਇਆ ਵੇ
ਕੁਆਰੇ ਚਾਅ ਸ਼ਗਨ ਮਨਾ ਪੈਰ ਧਰਤੀ ਛੁਹਾਇਆ ਵੇ
ਵੇ ਸੂਰਜਾ ਵੇਖ ਕੁਆਰਾ ਚਾਅ ਤਾਂ ਬੁਰਕੀ ਮਹੁੱਬਤਾਂ ਦੀ ਰਿਹਾ ਖਾਹ
ਵੇ ਸੂਰਜਾ ਹਰ ਜਨਮ ਤੇਰਾ ਹੈ ਰਿਣੀ ਕੁਆਰੇ ਚਾਅ ਦਾ ਹਰ ਸਾਹ
****