ਲੱਖ ਲੱਖ ਸਿਜਦਾ ਕਰੀਏ.......... ਗੀਤ / ਪਰਮ ਜੀਤ 'ਰਾਮਗੜੀਆ' ਬਠਿੰਡਾ
ਜਾਂ ਫਿਰ ਪੁੱਛ ਵੇਖ ਲੈਣਾ ਓਸ ਸਰਸਾ ਦੇ ਪਾਣੀ ਨੂੰ
ਲੱਖ ਲੱਖ ਸਿਜਦਾ ਕਰੀਏ ਗੁਰਾਂ ਦੀ ਕੁਰਬਾਨੀ ਨੂੰ
ਭਲਾ ਦੱਸੋ ਕਿੰਝ ਭੁਲਜਾਂਗੇ ਓਸ ਸਰਬੰਸਦਾਨੀ ਨੂੰ
ਲੱਖ ਲੱਖ ਸਿਜਦਾ ਕਰੀਏ ਗੁਰਾਂ ਦੀ ਕੁਰਬਾਨੀ ਨੂੰ
ਭਲਾ ਦੱਸੋ ਕਿੰਝ ਭੁਲਜਾਂਗੇ ਓਸ ਸਰਬੰਸਦਾਨੀ ਨੂੰ
ਚੌਂਕ ਚਾਂਦਨੀ ਦੇ ਵਿੱਚ ਵੇਖੋ ਕਿੰਝ ਆਪਾ ਵਾਰ ਦਿੱਤਾ
ਸੀਸ ਆਪਣਾ ਦੇ ਗੁਰਾਂ ਨੇ ਕੁੱਲ ਜੱਗ ਨੂੰ ਤਾਰ ਦਿੱਤਾ
ਰੂਹ ਕੰਬਦੀ ਏ ਚੇਤੇ ਕਰ ਲੈਂਦੇ ਜਦ ਓਸ ਕਹਾਣੀ ਨੂੰ
ਭਲਾ ਦੱਸੋ ਕਿੰਝ ਭੁਲਜਾਂਗੇ ਓਸ ਸਰਬੰਸਦਾਨੀ ਨੂੰ
ਸੀਸ ਆਪਣਾ ਦੇ ਗੁਰਾਂ ਨੇ ਕੁੱਲ ਜੱਗ ਨੂੰ ਤਾਰ ਦਿੱਤਾ
ਰੂਹ ਕੰਬਦੀ ਏ ਚੇਤੇ ਕਰ ਲੈਂਦੇ ਜਦ ਓਸ ਕਹਾਣੀ ਨੂੰ
ਭਲਾ ਦੱਸੋ ਕਿੰਝ ਭੁਲਜਾਂਗੇ ਓਸ ਸਰਬੰਸਦਾਨੀ ਨੂੰ
ਨਵਾਂ ਵਰ੍ਹਾ.......... ਗ਼ਜ਼ਲ / ਪਰਮਜੀਤ ਰਾਮਗੜ੍ਹੀਆ
ਦਿਓ ਸੁਨੇਹਾ ਜਨ ਨੂੰ ਕਿ ਸ਼ਾਂਤੀ ਬਣੀ ਰਹੇ,
ਟੁੱਟੇ ਨਾ ਕੋਈ ਕਹਿਰ ਅਜਿਹਾ ਕਿ ਦੁੱਖ ਹੋਵੇ।
ਟੁੱਟੇ ਨਾ ਕੋਈ ਕਹਿਰ ਅਜਿਹਾ ਕਿ ਦੁੱਖ ਹੋਵੇ।
ਕਲੀਆਂ ਵਰਗੇ ਕੋਮਲ ਰੂਪ ਰੱਬ ਦਾ ਬੱਚੇ,
ਇੰਨਾਂ ਬਾਝੋਂ ਸੁੰਨੀ ਨਾ ਮਾਂ ਕਿਸੇ ਦੀ ਕੁੱਖ ਹੋਵੇ।
ਇੰਨਾਂ ਬਾਝੋਂ ਸੁੰਨੀ ਨਾ ਮਾਂ ਕਿਸੇ ਦੀ ਕੁੱਖ ਹੋਵੇ।
ਫੁੱਲਾਂ ਤੋਂ ਬਿਨਾਂ ਬਗੀਚਾ ਵੀ ਕਦੇ ਸੋਹੇ ਨਾ,
ਰੋਹੀ ਵਿੱਚ ਕਦੇ ਨਾ ਇਕੱਲਾ ਕੋਈ ਰੁੱਖ ਹੋਵੇ।
ਰੋਹੀ ਵਿੱਚ ਕਦੇ ਨਾ ਇਕੱਲਾ ਕੋਈ ਰੁੱਖ ਹੋਵੇ।
ਹਰ ਕਾਮੇ ਦੇ ਜੀਅ ਨੂੰ ਮਿਲਦੀ ਹੋਵੇ ਰੋਟੀ,
ਗਰੀਬ ਦੀ ਮੋਤ ਕਦੇ ਨਾ ਉਸਦੀ ਭੁੱਖ ਹੋਵੇ।
ਗਰੀਬ ਦੀ ਮੋਤ ਕਦੇ ਨਾ ਉਸਦੀ ਭੁੱਖ ਹੋਵੇ।
ਗੁਰੂ ਗੋਬਿੰਦ ਆਗਮਨ ‘ਤੇ........... ਨਜ਼ਮ/ਕਵਿਤਾ / ਜਸਵਿੰਦਰ ਸਿੰਘ ਰੁਪਾਲ
ਕੈਸਾ ਦਿਨ ਚੜ੍ਹਿਆ ਦਿਲ ਖੂਬ ਖਿੜਿਆ ,ਐਪਰ ਸ਼ਬਦ ਜ਼ਬਾਨ ਤੇ ਕਿਵੇ਼ ਆਵੇ ?
ਮੇਰੀ ਨਿੱਕੀ ਅੰਝਾਣੀ ਜਿਹੀ ਕਲਮ ਕੋਲੋ਼,ਖੁਸ਼ੀ ਭਾਰ ਨਾ ਚੁੱਕਿਆ ਮੂਲ ਜਾਵੇ ।
ਥੋੜੀ ਮਿਹਰ ਕਰ ਤੇ ਬਲ ਬਖਸ਼ ਇੰਨਾ,ਤਾਂ ਜੋ ਯਾਦ ਵਿੱਚ ਤੇਰੀ ਕੋਈ ਗੀਤ ਗਾਵੇ।
ਸਿਰੋਂ ਪੈਰਾਂ ਤੱਕ ਔਗਣਾਂ ਨਾਲ਼ ਭਰਿਆ,ਗਾਉਣੇ ਗੁਣ ਗੁਣਵਾਨ ਦੇ ਅੱਜ ਚਾਹਵੇ।
ਜਦੋਂ ਹਿੰਦ ਦੀ ਸੋਹਣੀ ਇਸ ਧਰਤ ਉਤੇ,ਅਤਿ ਜੁਲਮ ਨੇ ਸੱਜਣਾ ਚਾਈ ਹੋਈ ਸੀ।
ਸਿੱਖਿਆ ਦਿੱਤੀ ਸੀ ਜੋ ਤੇਰੇ ਵੱਡਿਆਂ ਨੇ,ਉਹ ਤਾਂ ੳੱਕਾ ਹੀ ਦਿਲੋਂ ਭੁਲਾਈ ਹੋਈ ਸੀ।
ਮੁਸਲਿਮ ਜਾਲਮ ਔਰੰਗੇ ਦੇ ਰਾਜ ਹੇਠਾਂ,ਹਿੰਦੂ ਧਰਮ ਨੇ ਪੱਤ ਗਵਾਈ ਹੋਈ ਸੀ ।
ਨਿਆਂ ਹੱਕ ਨਹੀਂ ਸੀ ਲੱਭਦਾ ਲਭਿਆਂ ਤੋਂ,ਸਗੋਂ ਜਬਰ ਹਨੇਰੀ ਚੜ੍ਹ ਆਈ ਹੋਈ ਸੀ ।

ਦਾਮਿਨੀ.......... ਨਜ਼ਮ/ਕਵਿਤਾ / ਬਿੱਟੂ ਖੰਗੂੜਾ
ਇਕ ਲਈ ਉਠੇ ਹਜ਼ਾਰਾਂ ਨੇ ਹੱਥ
ਹਜ਼ਾਰਾਂ ਹੀ ਖਬਰਾਂ, ਹਜ਼ਾਰਾਂ ਹੀ ਕਿੱਸੇ ਸੀ
ਜਦੋਂ ਟਾਇਰਾਂ ‘ਚ ਬਲਦੇ ਸੀ ਮਨੁੱਖ
ਮੋਮਬੱਤੀਆ ਜਗਾਉਣ ਵਾਲੇ ਜਨਾਬ ਕਿੱਥੇ ਸੀ
ਜੋ ਰਾਤੋ ਰਾਤ ਟੰਗ ਦਿੰਦੇ ਨੇ ਫਾਹੇ
ਏਨੇ ਸਾਲਾਂ ਤੋਂ ਉਹ ਜਲਾਦ ਕਿੱਥੇ ਸੀ
ਜਦੋਂ ਸੂਰਜਾਂ ਨੂੰ ਚੁੱਕ ਲੈਂਦੇ ਸੀ ਹਨੇਰੇ
ਚੰਨ ਵਰਗੇ ਉਦੋਂ ਇਹ ਮਹਿਤਾਬ ਕਿੱਥੇ ਸੀ
ਜਦੋਂ ਆਮ ਆਦਮੀ ਹਿਰਾਸਤ ‘ਚ ਸੀ ਮਰਦਾ
ਮਰਨ ਵਰਤ ਰੱਖ ਕੇ ਜਿਉਂਦੇ ਜਾਲਸਾਜ਼ ਕਿੱਥੇ ਸੀ
ਹਜ਼ਾਰਾਂ ਹੀ ਖਬਰਾਂ, ਹਜ਼ਾਰਾਂ ਹੀ ਕਿੱਸੇ ਸੀ
ਜਦੋਂ ਟਾਇਰਾਂ ‘ਚ ਬਲਦੇ ਸੀ ਮਨੁੱਖ
ਮੋਮਬੱਤੀਆ ਜਗਾਉਣ ਵਾਲੇ ਜਨਾਬ ਕਿੱਥੇ ਸੀ
ਜੋ ਰਾਤੋ ਰਾਤ ਟੰਗ ਦਿੰਦੇ ਨੇ ਫਾਹੇ
ਏਨੇ ਸਾਲਾਂ ਤੋਂ ਉਹ ਜਲਾਦ ਕਿੱਥੇ ਸੀ
ਜਦੋਂ ਸੂਰਜਾਂ ਨੂੰ ਚੁੱਕ ਲੈਂਦੇ ਸੀ ਹਨੇਰੇ
ਚੰਨ ਵਰਗੇ ਉਦੋਂ ਇਹ ਮਹਿਤਾਬ ਕਿੱਥੇ ਸੀ
ਜਦੋਂ ਆਮ ਆਦਮੀ ਹਿਰਾਸਤ ‘ਚ ਸੀ ਮਰਦਾ
ਮਰਨ ਵਰਤ ਰੱਖ ਕੇ ਜਿਉਂਦੇ ਜਾਲਸਾਜ਼ ਕਿੱਥੇ ਸੀ
ਕਮਾਊ ਪੁੱਤ.......... ਗੀਤ / ਰਾਜੂ ਪੁਰਬਾ
ਦੂਰ ਇੱਕ ਪਿੰਡ ਵਿੱਚ ਮੈਨੂੰ ਹੈ ਉਡੀਕ ਦੀ।
ਪੁੱਛਦੀ ਖਬਰ ਆਉਣ ਵਾਲੀ ਤਰੀਕ ਦੀ।
ਭੁੱਲਿਆਂ ਨਹੀ ਬਚਪਨ ਦਾ ਕੱਚਾ ਘਰ ਮੈਂ,
ਲੋਚਦਾ ਏ ਦਿਲ ਮਾਣੀ ਮਮਤਾ ਦੀ ਛਾਂ ਨੂੰ।
ਕਰਕੇ ਕਮਾਈਆਂ ਪੁੱਤ, ਆਊ ਤੇਰੇ ਕੋਲ ਜਦੋਂ,
ਚੱਕੇ ਨਹੀਂਉ ਜਾਣੇ ਚਾਅ ਕਹਿ ਦਿਉ ਮਾਂ ਨੂੰ।
ਉੱਠਕੇ ਸਵੇਰੇ ਤੇਰੀ ਤਸਵੀਰ ਤੱਕਦਾ।
ਮੱਥਾ ਟੇਕ ਤੈਨੂੰ ਅੰਨ ਪਾਣੀ ਫੇਰ ਛੱਕਦਾ।
ਇੱਕ ਤੂੰ ਹੀ ਮੇਰਾ ਬਸ ਰੱਬ ਨੀ ਅੰਮੀਏ,
ਤੇਰੇ ਉੱਤੋਂ ਵਾਰਾਂ ਸਦਾ ਆਪਣੀ ਜਾਂ ਨੂੰ।
ਕਰਕੇ ਕਮਾਈਆਂ ਪੁੱਤ , ਆਊ ਤੇਰੇ ਕੋਲ ਜਦੋਂ,
ਚੱਕੇ ਨਹੀਂਉ ਜਾਣੇ ਚਾਅ ਕਹਿ ਦਿਉ ਮਾਂ ਨੂੰ।
ਪੁੱਛਦੀ ਖਬਰ ਆਉਣ ਵਾਲੀ ਤਰੀਕ ਦੀ।
ਭੁੱਲਿਆਂ ਨਹੀ ਬਚਪਨ ਦਾ ਕੱਚਾ ਘਰ ਮੈਂ,
ਲੋਚਦਾ ਏ ਦਿਲ ਮਾਣੀ ਮਮਤਾ ਦੀ ਛਾਂ ਨੂੰ।
ਕਰਕੇ ਕਮਾਈਆਂ ਪੁੱਤ, ਆਊ ਤੇਰੇ ਕੋਲ ਜਦੋਂ,
ਚੱਕੇ ਨਹੀਂਉ ਜਾਣੇ ਚਾਅ ਕਹਿ ਦਿਉ ਮਾਂ ਨੂੰ।
ਉੱਠਕੇ ਸਵੇਰੇ ਤੇਰੀ ਤਸਵੀਰ ਤੱਕਦਾ।
ਮੱਥਾ ਟੇਕ ਤੈਨੂੰ ਅੰਨ ਪਾਣੀ ਫੇਰ ਛੱਕਦਾ।
ਇੱਕ ਤੂੰ ਹੀ ਮੇਰਾ ਬਸ ਰੱਬ ਨੀ ਅੰਮੀਏ,
ਤੇਰੇ ਉੱਤੋਂ ਵਾਰਾਂ ਸਦਾ ਆਪਣੀ ਜਾਂ ਨੂੰ।
ਕਰਕੇ ਕਮਾਈਆਂ ਪੁੱਤ , ਆਊ ਤੇਰੇ ਕੋਲ ਜਦੋਂ,
ਚੱਕੇ ਨਹੀਂਉ ਜਾਣੇ ਚਾਅ ਕਹਿ ਦਿਉ ਮਾਂ ਨੂੰ।
ਕਾਲੀਆਂ ਰਾਤਾਂ.......... ਗੀਤ / ਰਾਜੂ ਪੁਰਬਾ
ਅੱਖਾਂ ਭਿੱਜੀਆਂ ਪੰਜਾਬ ਦੀਆਂ, ਖੌਰੇ ਕਦ ਤੱਕ ਸੁੱਕਣਗੀਆਂ।
ਦੇਸ਼ ਮੇਰੇ ਦੀਆਂ ਕਾਲੀਆਂ ਰਾਤਾਂ, ਕਦ ਤੱਕ ਮੁੱਕਣਗੀਆਂ।
ਧਰਮ ਦੇ ਨਾਂ ਤੇ ਵੰਡੀ ਪਾਤੀ ਲੀਡਰ ਲੋਕਾਂ ਨੇ।
ਰਖਵਾਲੇ ਕਿਉਂ ਦੇਸ਼ ਦੇ ਅੱਜ ਬਣ ਗਏ ਜੋਕਾਂ ਨੇ।
ਖੌਰੇ ਇਹਨਾਂ ਦੀਆਂ ਚਲਾਕੀਆਂ ਕਦ ਤੱਕ ਲੁਕਣਗੀਆਂ।
ਦੇਸ਼ ਮੇਰੇ ਦੀਆਂ ਕਾਲੀਆਂ ਰਾਤਾਂ, ਕਦ ਤੱਕ ਮੁੱਕਣਗੀਆਂ।
ਲਹੂ ਬਣ ਗਿਆ ਪਾਣੀ ਜਿੰਨਾਂ ਨੇ ਐਸੀ ਕਰੀ ਕਮਾਈ ।
ਚੰਦ ਨੋਟਾਂ ਦੀ ਖਾਤਰ ਇੱਜਤ ਗ਼ੈਰਾਂ ਹੱਥੋਂ ਗਵਾਈ ।
ਕਤਲ ਭਰੋਸੇ ਦਾ ਕਰਕੇ ਧੌਣਾਂ ਕਦ ਤਕ ਝੁਕਣਗੀਆਂ ।

ਹਾਏ ਗਰਮੀ……… ਗੀਤ / ਮੁਹਿੰਦਰ ਸਿੰਘ ਘੱਗ
ਹਾਏ ਗਰਮੀ ! ਹਾਏ ਗਰਮੀ ਗਰਮੀ
ਹਾਏ ਗਰਮੀ ਹਾਏ ਗਰਮੀ ਇਨੀ ਉਫ ਉਫ ਕਰਦੇ ਸਾਰੇ ਨੇ
ਧਰਤੀ ਤਪ ਗਈ ਅੰਬਰ ਤਪਿਆ ਤਪ ਗਏ ਚੰਨ ਤੇ ਤਾਰੇ ਨੇ
ਹਾਏ ਗਰਮੀ ਹਾਏ ਗਰਮੀ ਇਨੀ
ਹਾਏ ਗਰਮੀ ਹਾਏ ਗਰਮੀ ਗਰਮੀ
ਦਿਨੇਂ ਵੀ ਗਰਮੀ ਰਾਤ ਵੀ ਗਰਮੀ ਪਾਰਾ ਜ਼ਰਾ ਨਾ ਲਹਿੰਦਾ
ਦਿਨੇ ਸੂਰਜ ਦੀਆਂ ਤਿਖੀਆਂ ਅਖੀਆਂ ਰਾਤ ਨੂੰ ਰੋਕਾ ਰਹਿੰਦਾ
ਬਿਜਲੀ ਦੇ ਕੁਨੈਕਸ਼ਨ ਟੁਟਦੇ ਏਸੀ ਥਕ ਕੇ ਹਾਰੇ ਨੇ

ਸੋਹਣੀ ਪਤਝੜ.......... ਨਜ਼ਮ/ਕਵਿਤਾ / ਭੁਪਿੰਦਰ ਸਿੰਘ, ਨਿਊਯਾਰਕ
ਕਿੰਨੀ ਸੋਹਣੀ ਆਈ ਪਤਝੜ, ਖੁਸ਼ੀ ਦੇ ਰੰਗ ਲਿਆਈ ਪਤਝੜ,
ਹਰ ਕਿਰਤੀ ਦੇ ਘਰ ਖੁਸ਼ਹਾਲੀ, ਚਾਅ-ਮਲਾਰਾਂ ਜਾਈ ਪਤਝੜ।
ਭੂਰੇ, ਲਾਲ ‘ਤੇ ਪੀਲੇ ਪੱਤੇ, ਖੁਸ਼ੀਆਂ ਭਰੇ ਨਸ਼ੀਲੇ ਪੱਤੇ,
ਮਟਕ-ਮਟਕ ਕੇ ਭੋਂਇ ‘ਤੇ ਡਿਗਦੇ , ਨਟਖਟ ‘ਤੇ ਫੁਰਤੀਲੇ ਪੱਤੇ।
ਸੀਤਲ ਆਉਣ ਪੱਛੋਂ ਦੇ ਬੁਲੇ, ਟਾਹਣੀ ਜੁੜਿਆਂ ਲਾਈ ਖੜ-ਖੜ।
ਨ੍ਰਿਤ-ਮੁਦਰਾ ਦਾ ਆਸਣ ਕਰਿਆ, ਚੁੱਪ ਸਾਧ ਇਕੋ ਰੁਖ ਧਰਿਆ,
ਤੂਤ, ਧ੍ਰੇਕ ਸਭ ਟਾਹਲੀ, ਕਿੱਕਰ, ਰੁੱਤ ਵਰੇ ਜਿਉਂ ਲਾੜੀ ਵਰਿਆ।
ਮਸਤੀ ਘੁੱਟ-ਘੁੱਟ ਜਾਮ ਚੜ੍ਹਾ ਕੇ, ਰੁੱਖ ਮਦਹੋਸ਼ ਹੋਏ ਨੇ ਝੜ-ਝੜ।

ਯਾਦਾਂ ਦੀ ਵਾਛੜ.......... ਗ਼ਜ਼ਲ / ਸਮਸ਼ੇਰ ਸਿੰਘ ਸੰਧੂ
ਫਿਰ ਯਾਦਾਂ ਦੀ ਵਾਛੜ ਆਈ ਨੈਣ ਮਿਰੇ ਨੇ ਸਿੱਲ੍ਹੇ ਸਿੱਲ੍ਹੇ
ਦਿਲ ਮੇਰੇ ਦੇ ਕੰਧਾਂ ਕੋਠੇ ਜਾਪਣ ਥਿੜਕੇ ਹਿੱਲ੍ਹੇ ਹਿੱਲ੍ਹੇ।
ਯਾਦ ਤਿਰੀ ਵੀ ਤੇਰੇ ਵਰਗੀ ਆਉਂਦੀ ਆਣ ਰੁਲਾਵੇ ਮੈਨੂੰ
ਤੁਰਗੀ ਹੀਰ ਸਿਆਲਾਂ ਵਾਲੀ ਫਿਰਦਾ ਰਾਂਝਾ ਟਿੱਲੇ ਟਿੱਲੇ।
ਰੋਕਣ ਹੋਇਆ ਮੁਸ਼ਕਲ ਮੈਨੂੰ ਕਿਸ ਬਿਧ ਰੋਕ ਵਖਾਵਾਂ ਯਾਰੋ
ਬੰਧਣ ਮਨ ਨੂੰ ਜੋ ਵੀ ਪਾਵਾਂ ਹੋ ਜਾਂਦੇ ਸਭ ਢਿੱਲੇ ਢਿੱਲੇ।
ਯਾਰ ਯਕੀਨ ਬਨ੍ਹਾਵੇ ਜੇ ਕਰ ਮੁਸ਼ਕਲ ਫੇਰ ਝਨਾ ਕੀ ਤਰਨਾ
ਡੋਲ ਗਿਆਂ ਨਾ ਢਾਰਸ ਦੇਵਣ ਪੱਕੇ ਜਾਪਣ ਕੱਚੇ ਪਿੱਲੇ।

ਸੋਚਦੇ ਹੀ ਰਹਿ ਗਏ .......... ਗ਼ਜ਼ਲ / ਸਮਸ਼ੇਰ ਸਿੰਘ ਸੰਧੂ
ਸੋਚਦੇ ਹੀ ਰਹਿ ਗਏ ਤੂੰ ਮਿਲ ਕਦੀ ਆ ਬੈਠ ਪਾਸ
ਜਿ਼ੰਦਗੀ ਨੂੰ ਬਾਝ ਤੇਰੇ ਮਿਲ ਸਕੇਗਾ ਨਾ ਨਿਘਾਸ।
ਚੀਰਕੇ ਪੱਥਰ ਜਹੇ ਟੀਂਡੇ ਹੈ ਖਿੜਦੀ ਜਾਂ ਕਪਾਸ
ਵੇਲਣੇ ਤੇ ਚਰਖ਼ ਚੜ੍ਹਨਾ ਫਿਰ ਨ ਹੋਣਾ ਪਰ ਉਦਾਸ।
ਵੇਲ ਵੇਲਣ ਤੁੰਬ ਤੂੰਬੇ ਤੱਕਲੇ ਤੇ ਫਿਰ ਚੜ੍ਹੇ
ਰਾਂਗਲੀ ਚਰਖੀ ਤੇ ਨੱਚੇ ਤੰਦ ਤਾਣੀ ਦੇ ਲਿਬਾਸ।
ਚਰਖਿਆਂ ਦੀ ਘੂਕ ਉੱਤੇ ਗੀਤ ਗਾਵੇ ਜਦ ਕੁੜੀ
ਯਾਦ ਮਾਹੀ ਦੀ ਸਤਾਵੇ ਕਰ ਗਿਆ ਹੈ ਜੋ ਅਵਾਸ।

ਲਿਖੀਆਂ ਅਨੇਕ ਗ਼ਜ਼ਲਾਂ.......... ਗ਼ਜ਼ਲ / ਸਮਸ਼ੇਰ ਸਿੰਘ ਸੰਧੂ
ਲਿਖੀਆਂ ਅਨੇਕ ਗ਼ਜ਼ਲਾਂ ਦਮ ਨਾ ਕਿਸੇ ਦੇ ਅੰਦਰ
ਗਿਣਤੀ ਦਾ ਮੈਂ ਤੇ ਐਂਵੇਂ ਬੈਠਾ ਹਾਂ ਬਣ ਸਕੰਦਰ।
ਬਾਹਰ ਲਿਆ ਤੂੰ ਨਗ਼ਮੇਂ ਦਿਲ ਦੀ ਆਵਾਜ਼ ਵਿੱਚੋਂ
ਮੁਸ਼ਕਲ ਸਮੇਂਵੀ ਸਾਥੀ ਰਹਿੰਦਾ ਜੋ ਦਿਲਦੇ ਅੰਦਰ
ਗ਼ਜ਼ਲਾਂ ਤੇ ਗੀਤ ਮੇਰੇ ਹੌਕੇ ਨੇ ਮੇਰੇ ਦਿਲ ਦੇ
ਗਿਣਤੀ ਗਣਾ ਗਣਾਂ ਦੀ ਐਂਵੇਂ ਨਾ ਬਣ ਪਤੰਦਰ।
ਜੋਗੀ ਤਿਆਗ ਕਰਦੇ ਦੁਨੀਆਂ, ਹਰੇਕ ਸ਼ੈ ਦਾ
ਮਨ ਤੇ ਰਹੇ ਨਾ ਕਾਬੂ ਕਾਹਦਾ ਤੂੰ ਹੈਂ ਮਛੰਦਰ।

ਕੁੜੀਆਂ.......... ਨਜ਼ਮ/ਕਵਿਤਾ / ਸੁਖਵਿੰਦਰ ਸੁੱਖੀ, ਭੀਖੀ (ਮਾਨਸਾ)
ਆਟੇ ਦੀਆਂ ਚਿੜੀਆਂ ਬਣਕੇ ਜੇ ਰਹਿਣਗੀਆਂ ਕੁੜੀਆਂ,
ਇਸੇ ਤਰ੍ਹਾਂ ਹੀ ਫਿਰ ਦੁੱਖ ਸਹਿਣਗੀਆਂ ਕੁੜੀਆਂ,
ਅੱਜ ਆਪਣਾ ਹੀ ਛਾਇਆ ਬਣਿਆ ਫ਼ਰੇਬੀ ਏ,
ਭੇੜੀਏ ਤੋਂ ਬਚਣ ਲਈ ਹੁਣ ਕਿੱਥੇ ਜਾਣਗੀਆਂ ਕੁੜੀਆਂ,
ਅਜ਼ਲਾਂ ਤੋਂ ਹੀ ਇਹ ਰੀਤ ਚੱਲੀ ਆਉਂਦੀ ਏ,
ਹੋਰ ਕਦੋਂ ਤੱਕ ਮਰਦਾਂ ਦਾ ਸਹਾਰਾ ਲੈਣਗੀਆਂ ਕੁੜੀਆਂ,
ਭਰੂਣ ਹੱਤਿਆਵਾਂ ਵੀ ਇਹ ਨਿੱਤ ਕਰਦੇ ਨੇ ਲੋਕੀਂ,
ਪਰ ਕੰਜਕਾਂ ਦਾ ਢੋਂਗ ਰਚਾਕੇ ਵੀ ਪੂਜੀਆਂ ਜਾਣਗੀਆਂ ਕੁੜੀਆਂ,

ਸਿਆਣਾ.......... ਗ਼ਜ਼ਲ / ਕਰਨ ਭੀਖੀ
ਖ਼ੁਦ ਨੂੰ ਸਿਆਣਾ, ਦੂਜਿਆਂ ਨੂੰ ਮਾੜਾ ਕਹਿੰਦਾ ਰਿਹਾ
ਪਤ ਖਿੰਡੀ ਜਦ, ਖ਼ਲਕਤ ’ਚ ਨੀਵਾਂ ਹੋ ਬਹਿੰਦਾ ਰਿਹਾ
ਉਮਰ ਭਰ, ਉਤਰਿਆ ਨਾ ਕਰਜ਼ਾ ਸਾਹੂਕਾਰਾਂ ਤੋਂ ਲਿਆ
ਮੋੜਿਆ ਤਾਂ ਬਹੁਤ, ਪਰ ਵਿਆਜ਼ ਹੀ ਲਹਿੰਦਾ ਰਿਹਾ
ਵਰਜ਼ਦਾ ਸੀ ਆਪਣੇ ਜਨਮਿਆਂ ਨੂੰ ਭੈੜੀਆਂ ਆਦਤਾਂ ਤੋਂ
ਨਾ ਮੰਨੀਆਂ ਕਿਸੇ ਨੇ,ਆਪੇ ਹੀ ਦੁੱਖੜੇ ਸਹਿੰਦਾ ਰਿਹਾ
ਮੌਤ ਵੀ ਨਸੀਬ ਨਹੀਂ ਹੁੰਦੀ ਅੰਤ ਉਨ੍ਹਾਂ ਨੂੰ ਮੰਗਿਆਂ ਤੋਂ
ਸਾਰੀ ਜ਼ਿੰਦਗੀ ਜੋ ਬੇਵਜ਼੍ਹਾਂ ਲੋਕਾਂ ਨਾਲ ਖਹਿੰਦਾ ਰਿਹਾ

ਕਿਹਾ ਤਾਂ ਕੁਝ ਨਾ ਸੀ .......... ਗ਼ਜ਼ਲ / ਕਰਨ ਭੀਖੀ
ਕਿਹਾ ਤਾਂ ਕੁਝ ਨਾ ਸੀ, ਪਤਾ ਨਹੀਂ ਕੀ ਗਿਲਾ ਹੋ ਗਿਆ
ਗੈਰਾਂ ਵਾਂਗ ਛੱਡ ਦਿੱਤਾ ਸਾਨੂੰ ਉਨ੍ਹਾਂ ਦਾ ਭਲਾ ਹੋ ਗਿਆ
ਸ਼ੁਕਰ ਉਹਨਾਂ ਦਾ, ਜਿਨ੍ਹਾਂ ਗਲ਼ ਨਾਲ ਲਗਾਇਆ ਸਾਨੂੰ
ਸਾਥੋਂ ਤਾਂ ਹਨੇਰਿਆਂ ’ਚ ਛੱਪਾਂ ਨੂੰ ਦੁੱਧ ਪਿਲਾ ਹੋ ਗਿਆ
ਸ਼ਕਲ ਤੋਂ ਪਤਾ ਨਾ ਲੱਗਦਾ, ਸ਼ਖਸ ਕਿਹੋ-ਜਿਹਾ ਹੋਣੈ?
ਵਕਤ ਕੱਢ ਲਿਆ ਉਨ੍ਹਾਂ ਹੁਣ ਬੁਜ਼ਦਿਲਾ ਹੋ ਗਿਆ
ਅੰਬਰ ਨੂੰ ਤਾਕੀਆਂ ਲਾਉਣ ਦੀ ਗੱਲ ਕਰਦੈ ਹਰ ਕੋਈ
ਸਲਾਸਤ ਨਾ ਸਮਝੀਂ ਕਿਸੇ ਦੀ ਹਰੇਕ ਮਨਚਲਾ ਹੋ ਗਿਆ

ਜ਼ਿੰਦਗੀ.......... ਨਜ਼ਮ/ਕਵਿਤਾ / ਜੌੜਾ ਅਵਤਾਰ ਸਿੰਘ
ਮੇਰੀ ਮਹਿਬੂਬਾ,!
ਜੇ ਤੁੰ ਮੇਰੀ ਹਮਰਾਹ ਹੀ ਬਣਨਾ ਹੈ
ਤਾਂ ਆ ਫਿਰ,ਜ਼ਿੰਦਗੀ ਦੀ ਕੋਈ ਗੱਲ ਕਰੀਏ--
ਜ਼ਿੰਦਗੀ ਤੇਰੀਆਂ ਚਮਕਦੀਆਂ ਅੱਖਾਂ ਵਿਚ
ਕਦਮ ਦਰ ਕਦਮ ਉੱਤਰ ਜਾਣਾ ਨਹੀਂ-
ਜ਼ਿੰਦਗੀ ਤੇਰੀ ਗਲਵਕੜੀ ਵਿੱਚ,ਅੰਬਰੀਂ ਘਟਾਵਾਂ ਵਾਂਗ,
ਹਵਾਵਾਂ 'ਚ ਤੈਰਦੇ ਫਿਰਨਾ ਵੀ ਨਹੀਂ,
ਤੇ ਨਾ ਹੀ ਤੇਰੀਆਂ ਜ਼ੁਲਫ਼ਾਂ ਵਿਚ
ਉਲਝ ਜਾਣਾ ਹੀ ਜ਼ਿੰਦਗੀ ਹੈ।
ਮੁਆਫ਼ ਕਰੀਂ-
ਜ਼ਿੰਦਗੀ ਤਾਂ ਕੱਚ ਦੀਆਂ ਕਿੱਚਰਾਂ 'ਤੇ
ਤੁਰਨ ਦਾ ਨਾਂ ਹੈ।

ਟੁਰਨਾ ਮੜਕ ਦੇ ਨਾਲ.......... ਨਜ਼ਮ/ਕਵਿਤਾ / ਸੁਰਿੰਦਰ ਸੰਗਰ
ਕੁਝ ਲੋਕ ਜਿ਼ੰਦਗੀ ਕੱਟਦੇ ਨੇ,ਕੁਝ ਲੋਕ ਜਿੰਦਗੀ ਜਿਉਂਦੇ ਨੇ
ਕਈ ਪੈਸਾ-ਪੈਸਾ ਕਰਦੇ ਨੇਂ,ਕਈ ਪਿਆਰ ਦਾ ਬੂਟਾ ਲਾਉਂਦੇ ਨੇ
ਇਹ ਬੁਟਾ ਲਾਉਣਾ ਔਖਾ ਹੈ,ਇਹ ਹੌਲੀ-ਹੌਲੀ ਵਧਦਾ ਹੈ
ਨਾ ਸੁੱਕਦਾ ਹੈ, ਨਾ ਸੜਦਾ ਹੈ,ਮਾਂ ਜਿਹਾ ਪਿਆਰਾ ਲਗਦਾ ਹੈ
ਫਲ਼ ਮਿੱਠੇ-ਮਿੱਠੇ ਦਿੰਦਾ ਹੈ, ਨਫ਼ਰਤ ਤੋਂ ਦੂਰ ਹੀ ਰਹਿੰਦਾ ਹੈ
ਇਹ ਚੁੱਪ ਚੁਪੀਤਾ ਹੁੰਦਾ ਹੈ, ਪਰ ਦੁਨੀਆਂ ਨੂੰ ਜਿੱਤ ਲੈਂਦਾ ਹੈ
ਲੋਕੋ! ਸਮਝ ਗਏ ਅਸਲੀਅਤ ਤਾਂ, ਫਿਰ ਬਦਲੋ ਆਪਣੀ ਚਾਲ
ਦੋ ਪੈਰ ਘੱਟ ਟੁਰਨਾ ਪਰ ਟੁਰਨਾ ਮੜਕ ਦੇ ਨਾਲ
****

ਧਰਮ ਦੇ ਠੇਕੇਦਾਰਾਂ ਕੋਲੋਂ ਬਾਬੇ ਨਾਨਕ ਨੂੰ ਛੁਡਵਾਈਏ.......... ਗੀਤ / ਅਮਨਦੀਪ ਸਿੰਘ ਟੱਲੇਵਾਲੀਆ (ਡਾ.)
ਮਾਂ ਤ੍ਰਿਪਤਾ ਦੀ ਕੁੱਖੋਂ ਜਣਿਆ ਨਾਨਕ ਕੋਈ ਅਵਤਾਰ ਨਹੀਂ ਹੈ
ਨੀਵਿਆਂ ਨਾਲ ਨਿਭਾਉਂਦਾ ਆਇਆ ਉਹ ਵੱਡਿਆਂ ਦਾ ਯਾਰ ਨਹੀਂ ਹੈ
ਸਾਖੀਆਂ ਵਾਲਾ ‘ਨਾਨਕ’ ਛੱਡਕੇ ਅਸਲੀ ‘ਨਾਨਕ’ ਨੂੰ ਅਪਣਾਈਏ
ਧਰਮ ਦੇ ਠੇਕੇਦਾਰਾਂ ਕੋਲੋਂ ਬਾਬੇ ਨਾਨਕ ਨੂੰ ਛੁਡਵਾਈਏ।
ਗੁਰੂ ਘਰਾਂ ’ਤੇ ਕਬਜ਼ੇ ਕਰਨੇ ਇਹ ਨਾਨਕ ਦਾ ਧਰਮ ਨਹੀਂ ਹੈ
ਆਪਣੀ ਹਉਮੈ ਖ਼ਾਤਰ ਲੜਨਾ ਇਹ ਸਿੱਖ ਦਾ ਕਰਮ ਨਹੀਂ ਹੈ
ਮੂੰਹ ਗ਼ਰੀਬ ਦਾ ਗੁਰੂ ਦੀ ਗੋਲਕ ਦੁਨੀਆਂ ਤਾਈਂ ਇਹ ਸਮਝਾਈਏ
ਧਰਮ ਦੇ ਠੇਕੇਦਾਰਾਂ...

ਮੁੜ ਨਹੀ ਆਉਂਦਾ.......... ਨਜ਼ਮ/ਕਵਿਤਾ / ਸੁਰਿੰਦਰ ਸੰਗਰ
ਇਕ ਵਾਰ ਸਮਾਂ ਜੋ ਬੀਤ ਗਿਆ, ਮੁੜ ਨਹੀ ਆਉਂਦਾ।
ਇਕ ਵਾਰ ਵਿਛੜ ਜੋ ਮੀਤ ਗਿਆ, ਮੁੜ ਨਹੀ ਆਉਂਦਾ।
ਦਿਲ ਜਿਹੇ ਸਾਜ਼ ਦੇ ਕੋਮਲ ਤਾਰ ਨੂੰ ਨਾ ਛੇੜੋ ;
ਇਕ ਵਾਰ ਬਿਖਰ ਜੋ ਗੀਤ ਗਿਆ,ਮੁੜ ਨਹੀ ਆਉਂਦਾ।
ਇਕ ਵਾਰ ਨਿਕਲ ਜੋ ਪੂਰ ਗਿਆ, ਮੁੜ ਨਹੀ ਆਉਂਦਾ।
ਇਕ ਵਾਰ ਜੋ ਪਾਣੀ ਦੂਰ ਗਿਆ, ਮੁੜ ਨਹੀ ਆਉਂਦਾ।
ਦਿਲ ਜਿਹੇ ਰੁੱਖ ਦੇ ਕੋਮਲ ਟਹਿਣ ਨੂੰ ਨਾ ਝਾੜੋ;
ਇਕ ਵਾਰ ਜੋ ਝੜ ਇਹ ਬੂਰ ਗਿਆ, ਮੁੜ ਨਹੀ ਆਉਂਦਾ।
ਇਕ ਵਾਰ ਵਿਛੜ ਜੋ ਮੀਤ ਗਿਆ, ਮੁੜ ਨਹੀ ਆਉਂਦਾ।
ਦਿਲ ਜਿਹੇ ਸਾਜ਼ ਦੇ ਕੋਮਲ ਤਾਰ ਨੂੰ ਨਾ ਛੇੜੋ ;
ਇਕ ਵਾਰ ਬਿਖਰ ਜੋ ਗੀਤ ਗਿਆ,ਮੁੜ ਨਹੀ ਆਉਂਦਾ।
ਇਕ ਵਾਰ ਨਿਕਲ ਜੋ ਪੂਰ ਗਿਆ, ਮੁੜ ਨਹੀ ਆਉਂਦਾ।
ਇਕ ਵਾਰ ਜੋ ਪਾਣੀ ਦੂਰ ਗਿਆ, ਮੁੜ ਨਹੀ ਆਉਂਦਾ।
ਦਿਲ ਜਿਹੇ ਰੁੱਖ ਦੇ ਕੋਮਲ ਟਹਿਣ ਨੂੰ ਨਾ ਝਾੜੋ;
ਇਕ ਵਾਰ ਜੋ ਝੜ ਇਹ ਬੂਰ ਗਿਆ, ਮੁੜ ਨਹੀ ਆਉਂਦਾ।
ਨੀ ਉਤਰ ਕਾਟੋ ਮੈਂ ਚੜ੍ਹਾਂ.......... ਕਾਵਿ ਵਿਅੰਗ / ਮੁਹਿੰਦਰ ਸਿੰਘ ਘੱਗ
ਸੰਸਾਰ
ਦੇ ਵੱਡੇ ਲੋਕਤੰਤਰ ਦੀ ਪ੍ਰਧਾਨ ਮੰਤਰੀ ਦੀ ਇਕ ਕੁਰਸੀ ਨੂੰ ਪ੍ਰਾਪਤ ਕਰਨ ਲਈ ਇਕ ਅਨਾਰ
ਅਤੇ ਸੌ ਬੀਮਾਰ ਵਾਲੀ ਗੱਲ ਬਣੀ ਹੋਈ ਹੈ । ਵਿਰੋਧੀ ਪਾਰਟੀਆਂ ਨਿਤ ਨਵੇਂ ਹੱਥਕੰਡੇ
ਵਰਤਦੀਆਂ ਹਨ। ਜਿਸ ਦੇ ਵੀ ਹੱਥ ਹਕੂਮਤ ਦੀ ਵਾਗਡੋਰ ਆਈ ਬਸ ਆਪਣੇ ਕੋੜਮੇ ਕਬੀਲੇ ਨੂੰ
ਰਜਾਉਣ ਦਾ ਹੀ ਕੰਮ ਕੀਤਾ। ਅਜ ਕਲ ਪ੍ਰਧਾਨ ਮੰਤਰੀ ਸਰਦਾਰ ਮਨਮੋਹਨ ਸਿੰਘ ਤੇ ਅਮਰੀਕਾ ਅਤੇ
ਬਰਤਾਨੀਆਂ ਦੀਆਂ ਅਖਵਾਰਾਂ ਦੇ ਰੇਡਾਰ ਤੇ ਹਨ ਇਕ ਗਿਣੀ ਮਿਥੀ ਸਾਜ਼ਸ਼ ਅਧੀਨ ਵਿਦੇਸ਼ੀ
ਅਖਬਾਰਾਂ ਆਪਣੇ ਦਾਇਰੇ ਤੋਂ ਬਾਹਰ ਜਾ ਕੇ ਪ੍ਰਧਾਨ ਮੰਤਰੀ ਸਰਦਾਰ ਮਨਮੋਹਨ ਸਿਘ ਦਾ ਅਕਸ
ਵਿਗਾੜਨ ਵਿਚ ਰੁਝੀਆਂ ਹੋਈਆਂ ਹਨ । ਸੰਸਦ ਦੀ ਕਾਰਵਾਈ ਹੰਗਾਮਿਆਂ ਦੀ ਬਲੀ ਚੜ ਰਹੀ ਹੈ ।
ਸੰਸਾਰ ਦਾ ਸਭ ਤੋਂ ਵੱਡਾ ਲੋਕਤੰਤਰ ਘੁਟਾਲਿਆਂ ਵਿਚ ਗ੍ਰਸਿਆ ਹੋਇਆ ਹੈ। ਪਰ ਫਿਰ ਵੀ
ਭਾਰਤ ਵਰਸ਼ ਮਹਾਨ ਹੈ। ਇਸ ਵਿਸ਼ੇ ਤੇ ਪਾਠਕਾਂ ਦੀ ਸੱਥ ਅੱਗੇ ਆਪਣੇ ਵਿਚਾਰ ਪੇਸ਼ ਕਰ ਰਿਹਾ
ਹਾਂ।
ਨੀ ਉਤਰ ਕਾਟੋ ਮੈਂ ਚੜ੍ਹਾਂ ਤੈਂ ਬਹੁਤ ਚਿਰ ਦੇਖ ਲਿਆ ਚੜ੍ਹ ਕੇ
ਨੀ ਉਤਰ ਕਾਟੋ ਮੈਂ ਚੜ੍ਹਾਂ
ਨੀ ਉਤਰ ਕਾਟੋ ਮੈਂ ਚੜ੍ਹਾਂ ਤੈਂ ਬਹੁਤ ਚਿਰ ਦੇਖ ਲਿਆ ਚੜ੍ਹ ਕੇ
ਨੀ ਉਤਰ ਕਾਟੋ ਮੈਂ ਚੜ੍ਹਾਂ
ਫੁਲ ਤੇ ਕੰਡਾ.......... ਨਜ਼ਮ/ਕਵਿਤਾ / ਮੁਹਿੰਦਰ ਸਿੰਘ ਘੱਗ
ਚੰਗਾ ਹੁੰਦਾ ਫੁਲ ਦੀ ਥਾਂ, ਕੰਡਾ ਹੀ ਬਣ ਜਾਂਦਾ
ਜਣਾ ਖਣਾ ਫੇਰ ਹਥ ਪਾਉਣ ਤੋਂ, ਥੋੜਾ ਤਾਂ ਕਦਰਾਂਦਾ
ਹੁਸਨ ਫੁਲ ਦਾ ਮਾਣ ਵਪਾਰੀ ਪੈਰਾਂ ਹੇਠ ਲਿਤਾੜਨ
ਫੁਲ ਵਿਚਾਰਾ ਖੁਸ਼ੀਆਂ ਖੇੜੇ ਵੰਡਦਾ ਹੀ ਮਰ ਜਾਂਦਾ
ਫੁਲ ਤੋੜਦੇ ਟਾਹਣੀ ਨਾਲੋਂ ਕੰਡਾ ਕੋਈ ਨਾ ਤੋੜੇ
ਫੁਲ ਤੋੜਨ ਨੂੰ ਹਰ ਬਸ਼ਰ ਦਾ ਹਥ ਹੈ ਵਧਦਾ ਜਾਂਦਾ
ਫੁਲ ਟੁਟ ਕੇ ਟਾਹਣੀ ਨਾਲੋਂ ਪਲਾਂ ਵਿਚ ਮੁਰਝਾਵੇ
ਵਢਿਆ ਟੁਕਿਆ ਕੰਡਾ ਫੇਰ ਵੀ ਕੰਡਾ ਹੀ ਰਹਿ ਜਾਂਦਾ

Subscribe to:
Posts (Atom)