ਮਾਤਾ ਗੁਜਰੀ ਤੇ ਛੋਟੇ ਸਾਹਿਬਜ਼ਾਦੇ........ ਨਜ਼ਮ/ਕਵਿਤਾ / ਅਮਰਜੀਤ ਸਿੰਘ ਸਿੱਧੂ

ਮਾਤਾ ਗੁਜਰੀ ਸੱਦ ਕੋਲ ਪੋਤਿਆਂ ਨੂੰ ਨਾਲ ਪਿਆਰ ਦੇ ਗੋਦ ਬਿਠਾਵਦੀ ਏ।
ਨਾਲ ਲਾਡ ਦੇ ਸਿਰ ਵਿੱਚ ਹੱਥ ਫੇਰੇ ਮੁਖ ਲਾਲਾਂ ਦੇ ਨੂੰ ਪਈ ਨਿਹਾਰਦੀ ਏ।

ਬੋਲ ਮੁਖ ਚੋਂ ਆਖਦੀ ਸੁਣੋ ਸੇ਼ਰੋ ਅੱਜ ਫੇਰ ਕਚਿਹਰੀ ਵਿੱਚ ਜਾਵਣਾ ਏ,
ਜਿਹੜੀ ਰੀਤ ਤੁਰੀ ਘਰ ਆਪਣੇ ਚ ਉਸ ਰੀਤ ਤਾਈਂ ਤੁਸੀ ਪੁਗਾਵਣਾ ਏ।

ਤੁਹਾਡੇ ਦਾਦਾ ਦੇ ਦਾਦਾ ਜੀ ਲਾਹੌਰ ਅੰਦਰ ਤੱਤੀ ਤਵੀ ਤੇ ਆਸਣ ਲਾ ਲਿਆ ਸੀ,
ਉਹ ਤਾਂ ਧਰਮ ਤੋਂ ਰਤਾ ਵੀ ਨਹੀਂ ਥਿੜਕੇ ਜ਼ਾਲਮ ਰੇਤ ਤੱਤੀ ਸੀਸ ਵਿੱਚ ਪਾ ਰਿਹਾ ਸੀ।

ਪੰਜਾਬੀ ਮਾਂ........... ਨਜ਼ਮ/ਕਵਿਤਾ / ਅਵਤਾਰ ਸਿੰਘ ਰਾਏ, ਇੰਗਲੈਂਡ

ਆਜਾ ਵੇ ਮੁੜ ਆ ਵਤਨਾਂ ਨੂੰ, ਆਜਾ ਵੇ ਮੁੜ ਆ ਵਤਨਾਂ ਨੂੰ!
ਤੈਨੂੰ ਵਾਜਾਂ ਮਾਰਦੀ ਮਾਂ, ਵੇ ਮੁੜ ਆ ਵਤਨਾਂ ਨੂੰ!

ਪੁੱਤਰ ਤੁਰ ਗਏ ਪ੍ਰਦੇਸਾਂ ਨੂੰ, ਸੁੰਨੀਆਂ ਕਰ ਗਏ ਰਾਹਵਾਂ!
ਹੁੱਬਕੀ ਹੁੱਬਕੀ ਮਮਤਾ ਰੋਵੇ, ਵਾਜਾਂ ਮਾਰਨ ਮਾਂਵਾਂ!
ਗਲੀਆਂ ਵਿਹੜੇ ਖਾਲੀ ਖਾਲੀ ਭਾਂ ਭਾਂ ਕਰਨ ਗਰਾਂ!
ਵੇ ਮੁੜ ਆ ਵਤਨਾਂ ਨੂੰ....

ਉੱਜੜ ਜਾਂਦੀ ਜਦੋਂ ਕਿਸੇ ਦੀ ਹਰੀ ਭਰੀ ਫੁਲਵਾੜੀ ਵੇ!
ਮੱਲੋ ਮੱਲੀ ਬਣ ਬੈਂਹਦਾ ਏ, ਹਰ ਗਾਲ੍ਹੜ ਪਟਵਾਰੀ ਵੇ!
ਗਜ਼ ਦੀ ਥਾਂ ਤੇ ਰੱਸੀਆਂ ਦੇ ਨਾਲ ਮਿਣਦਾ ਫਿਰਦਾ ਥਾਂ!
ਵੇ ਮੁੜ ਆ ਵਤਨਾਂ ਨੂੰ....

ਕੁੜੀਓ ਪਾਉ ਕਿੱਕਲੀ……… ਗੀਤ / ਮਲਕੀਅਤ ਸੁਹਲ

ਗਿੱਧੇ 'ਚ ਪੰਜਾਬਣਾਂ ਦੀ ਸ਼ਾਨ
ਕੁੜੀਓ ਪਾਓ ਕਿੱਕਲੀ
ਪੰਜਾਬੀਆਂ ਦਾ ਵਿਰਸਾ ਮਹਾਨ
ਕੁੜੀਓ ਪਾਓ ਕਿੱਕਲੀ

ਖੇਡਿਆ ਸਟਾਪੂ ਨਾਲੇ ਖੇਡੀਆਂ ਨੇ ਗੀਟੀਆਂ
ਲੁਕਣ-ਲੁਕਾਈ ਖੇਡੀ, ਲਾ-ਲਾ ਕੇ ਮੀਟੀਆਂ
ਗਿੱਧੇ ਵਿਚ ਲੱਕ ਹਿਲੂ, ਬਣ ਕੇ ਕਮਾਨ
ਕੁੜੀਓ ਪਾਓ ਕਿੱਕਲੀ।
ਗਿੱਧੇ 'ਚ ਪੰਜਾਬੀਆਂ ਦੀ ਸ਼ਾਨ...

ਹੁਸਨ-ਕਟਾਰ……… ਨਜ਼ਮ/ਕਵਿਤਾ / ਗੁਰਵਿੰਦਰ ਸਿੰਘ ਘਾਇਲ

ਸਾਮ੍ਹਣੇ ਮੇਰੇ ਕਿਨਾਰਾ ਸੀ,
ਅਚਾਨਕ ਆਇਆ ਇੱਕ ਤੁਫਾਨ,
ਕਿਸ਼ਤੀ ਮੇਰੀ ਡਗਮਗਾਈ,
ਦਿਲ ‘ਚ ਰਹਿ ਗਏ ਦਿਲ ਦੇ ਅਰਮਾਨ।

ਇਹ ਕੀ ਹੋਇਆ, ਇਹ ਕੀ ਹੋਇਆ,
ਅਜਿਹਾ ਤਾਂ ਅਸੀਂ ਸੋਚਿਆ ਨਹੀਂ ਸੀ,
ਪਰ ਤਦ ਤੱਕ ਲੁੱਟ ਚੁੱਕੇ ਸੀ,
ਜਦੋਂ ਆਇਆ ਆਪਣਾ ਧਿਆਨ।

ਐਤਵਾਰ……… ਨਜ਼ਮ ਕਵਿਤਾ / ਮਲਕੀਅਤ "ਸੁਹਲ"


ਥੱਕੇ-ਟੁੱਟੇ ਹੰਭੇ ਹਾਰੇ, ਦਿਨ ਆਇਆ ਐਤਵਾਰ
ਛੁੱਟੀ ਵਾਲੇ ਦਿਨ ਹੈ ਜਾਣਾ, ਆਪਾਂ ਗੁਰੂਦੁਆਰ

ਸੋਹਣੇ-ਸੋਹਣੇ ਕੱਪੜੇ ਪਾਉਣੇ ਤੇ ਟੌਹਰ ਹੋਏਗਾ ਪੂਰਾ
ਮੁੱਛ-ਮਰੋੜ ਤੇ ਫਿਕਸੋ ਲਾ ਕੇ, ਰੰਗ ਚੜ੍ਹੇਗਾ ਗੂੜ੍ਹਾ

ਸੁੱਖ਼ਣਾ ਲਾਹ ਅਰਦਾਸ ਕਰਾਉਣੀ, ਸੌ ਦਾ ਨੋਟ ਚੜ੍ਹਾਉਣਾ
ਮੇਲੇ ਵਿਚੋਂ ਆਟੋਮੈਟਿਕ ਲਿਆਉਣਾ ਜਹਾਜ਼ ਖ਼ਿਡਾਉਣਾ

ਫਰੀ ਦਾ ਲੰਗਰ ਛਕਣਾਂ ਉਥੋਂ ਤੇ ਨਾਲੇ ਚਾਹ-ਪਕੌੜੇ
ਮੇਲੇ ਦੇ ਵਿਚ ਫਿਰਨਾ ਆਪਾਂ, ਹੋ ਕੇ ਚੌੜੇ-ਚੌੜੇ

ਅਣਖ ਮਾਰਤੀ ਨਸ਼ਿਆਂ ਨੇ ਪੰਜਾਬੀ ਸ਼ੇਰਾਂ ਦੀ…… ਗੀਤ / ਬਲਵਿੰਦਰ ਸਿੰਘ ਮੋਹੀ

ਹੱਕ ਸੱਚ ਦੀ ਖਾਤਿਰ ਜੋ ਸੂਲੀ ਤੇ ਚੜ੍ਹਦੇ ਸੀ,
ਗਊ ਗਰੀਬ ਦੀ ਰਾਖੀ ਲਈ ਕੰਧ ਬਣਕੇ ਖੜ੍ਹਦੇ ਸੀ,
ਕੌਣ ਸੁਣਾਊ ਗੱਲ ਇਹੋ ਜਿਹੇ ਮਰਦ ਦਲੇਰਾਂ ਦੀ,
ਅਣਖ ਮਾਰਤੀ ਨਸ਼ਿਆਂ ਨੇ ਪੰਜਾਬੀ ਸ਼ੇਰਾਂ ਦੀ।

ਸੂਰਮਿਆਂ ਦੇ ਵਾਰਿਸ ਹੁਣ ਨਾ ਇਹ ਕਹਾਉਂਦੇ ਨੇ,
ਖੋਹਣ ਪਰਸ ਤੇ ਗਲ ਦੇ ਵਿੱਚੋਂ ਚੈਨੀ ਲਾਹੁੰਦੇ ਨੇ,
ਕੀੜੀ ਤੋਂ ਖੋਹ ਦਾਣਾ ਖਾਵਣ ਵਾਲੇ ਬਟੇਰਾਂ ਦੀ,
ਅਣਖ ਮਾਰਤੀ ਨਸ਼ਿਆਂ ਨੇ ਪੰਜਾਬੀ ਸ਼ੇਰਾਂ ਦੀ।