ਮੇਰਾ ਪਿੰਡ.......... ਨਜ਼ਮ/ਕਵਿਤਾ / ਸੁਖਵਿੰਦਰ ਵੈਦ

ਏਹਨੂੰ ਕਿਸ ਤਨ ਦੀ ਹਾ ਲੱਗੀ ਏ
ਮੇਰੇ ਪਿੰਡ 'ਚ ਸਿਵੇ ਦੀ 'ਵਾ ਵਗੀ ਏ

ਇੱਥੋਂ ਕੁੱਲ ਪਰਿੰਦੇ ਉੱਡ ਗਏ,
ਪੱਤੇ ਸਾਥ ਛੱਡ ਗਏ ਟਾਹਣੀਆਂ ਦਾ
ਇੱਥੋਂ  ਉੱਡੇ ਹਾਸੇ ਖੇੜੇ ਸੁਹੱਪਣ
ਇੱਥੇ ਉੱਡੇ ਸੁਹਾਗ ਰਾਣੀਆਂ ਦਾ
ਇੱਕ ਰੁੱਖ ਨੂੰ ਲੱਗੀਓ ਅੱਗ ਸੀ
ਇੱਕ ਸੂਰਜ ਦੀ ਅੱਗ ਮੱਘੀ ਏ
ਏਹਨੂੰ ਕਿਸ ਤਨ ਦੀ ਹਾ ਲੱਗੀ ਏ
ਮੇਰੇ ਪਿੰਡ 'ਚ ਸਿਵੇ ਦੀ 'ਵਾ ਵਗੀ ਏ

ਅਲੋਪ ਰੰਗ.......... ਨਜ਼ਮ / ਕਵਿਤਾ / ਪਰਮ ਜੀਤ 'ਰਾਮਗੜੀਆ'

ਜੰਡ, ਕਰੀਰ, ਚੰਨਣ
ਸਰ, ਕਾਨਾ, ਅੱਕ
ਮਲਾ, ਪੀਲਾਂ ਤੇ ਬਣ

ਹੌਲਾਂ, ਮਰੂੰਡਾ, ਸੱਤੂ, 
ਪਤੋੜ,ਮੱਠੀਆਂ-ਗੁਲਗਲ਼ੇ
ਭੇਲੀ, ਖੁੰਬਾਂ ਤੇ ਸਵੱਝਣ

ਹਲ, ਤੰਗਲੀ, ਸੁਹਾਗਾ
ਸਾਲੰਘ, ਗੱਡਾ, ਢੀਂਡੀ
ਸੇਪੀ, ਅਹਿਰਣ ਤੇ ਘਣ