ਸੱਚ ਲਈ……… ਗ਼ਜ਼ਲ / ਲਾਡੀ ਸੁਖਜਿੰਦਰ

ਤੂੰ ਝੂਠ  ਲਈ ਨਾ  ਹਰ ਜਾਵੀਂ।
ਸੱਚ ਲਈ  ਭਾਵੇਂ  ਮਰ ਜਾਵੀਂ।

ਬਣ ਬੋਝ ਰਹੀਂ ਨਾ ਧਰਤੀ ’ਤੇ,
ਦੇਸ਼ ਲਈ ਵੀ ਕੁਝ ਕਰ ਜਾਵੀਂ।

ਮਾੜੇ  ਬੋਲ   ਕਦੇ  ਨਾ  ਬੋਲੀਂ,
ਤੂੰ ਸਭ ਕੁਝ ਅੰਦਰ ਜ਼ਰ ਜਾਵੀਂ।

ਅਜੋਕਾ ਪੰਜਾਬ.......... ਨਜ਼ਮ/ਕਵਿਤਾ / ਗੁਰਮੀਤ ਸਿੰਘ ਬਰਸਾਲ (ਡਾ), ਕੈਲੇਫੋਰਨੀਆਂ

ਗੁਰੂਆਂ ਦੇ ਨਾਂ ਤੇ ਵਸਦਾ ਹੈ,
ਕਵੀਆਂ ਦਾ ਇਹ ਵਿਚਾਰ ਏ ।
ਸੁਣਿਆ ਸੀ ਹਰ ਹਮਲਾਵਰ ਲਈ,
ਰਿਹਾ ਬਣਦਾ ਇਹ ਤਲਵਾਰ ਏ ।।
ਗੈਰਾਂ ਦੀ ਇੱਜਤ ਖਾਤਿਰ ਵੀ,
ਸੀ ਸੀਸ ਤਲੀ ਤੇ ਧਰ ਲੈਂਦਾ ।
ਅੱਜ ਘਰ ਦੀ ਇਜੱਤ ਰਾਖੀ ਲਈ,
ਇਹ ਹੋਇਆ ਪਿਆ ਲਾਚਾਰ ਏ ।।
ਕਦੇ ਉੱਚ ਕਿਰਦਾਰ ਦੀ ਖਾਤਿਰ ਇਹ,
ਜੀਵਨ ਦੀ ਬਾਜੀ ਲਾਉਂਦਾ ਸੀ,
ਅੱਜ ਜੀਵਨ ਦੇ ਆਦਰਸ਼ਾਂ ਨੂੰ
ਨਸ਼ਿਆਂ ਤੋਂ ਦਿੱਤਾ ਵਾਰ ਏ ।।