ਤਾਂ ਫਿਰ ?........ ਨਜ਼ਮ/ਕਵਿਤਾ / ਦੇਵਿੰਦਰ ਕੌਰ


ਜੇ ਕਿਸੇ ਦੇ ਘਰ ਦਾ ਕੋਈ ਕਮਰਾ ਮਰ ਜਾਵੇ,
ਫਿਰ ਕਮਰੇ ਦੀ ਸੋਗੀ ਰੂਹ ਵਿਹੜੇ ਚ ਉਤਰ ਆਵੇ,
ਜੇਠ ਹਾੜ੍ਹ ਦੀਆਂ ਧੁੱਪਾਂ ਜਿਹੇ ਹਉਕੇ ਲਵੇ...
ਜਾਂ....
ਪੋਹ ਦੇ ਪਾਲ਼ੇ ਜਿਹਾ ਕੋਈ ਵੈਣ ਪਾਏ
ਉਹ ਕਾਲ਼ੇ ਕਾਨਿਆਂ ਦੀ ਅਰਥੀ ਬਣਾਵੇ
ਫਿਰ ਕਾਲ਼ੇ ਵਰ੍ਹਿਆਂ ਦੇ ਕੱਫ਼ਣ ਤੇ

ਨਾਲ ਕ੍ਰਿਤ ਦੇ......... ਗ਼ਜ਼ਲ / ਅਮਰਜੀਤ ਸਿੰਘ ਸਿੱਧੂ, ਹਮਬਰਗ


ਨਾਲ ਕ੍ਰਿਤ ਦੇ ਜ਼ਬਰ ਜਨਾਂਹ ਹੋਊ ਅੱਖਾਂ ਦੇ ਸਾਮ੍ਹੇ।
ਹੁੰਦੇ ਨਹੀਂ ਸੁਚੇਤ ਜਦੋਂ ਤੱਕ ਕਿਰਤੀ ਤੇ ਕਾਮੇ।
ਅਜ਼ਾਦ ਹੁੰਦਿਆਂ ਵਾਂਗ ਗੁਲਾਮਾਂ ਜਿੰਦਗੀ ਜਿਉਣੀ ਪਊ,
ਪਈ ਪੰਜਾਲੀ ਲਾਹ ਧੌਣ ਤੋਂ ਜਦ ਕਰਦੇ ਨਹੀਂ ਲਾਮ੍ਹੇ।

ਲਾਲ ਬਹੀ ਚ ਜਦ ਤੱਕ ਦਰਜ ਕਮਾਈ ਹੋਊ ਕਾਮੇ ਦੀ,
ਕਦੇ ਮਜਦੂਰ ਖੁਸ਼ਹਾਲ ਨਹੀਂ ਹੋਣਾ ਲੱਖ ਬਦਲ ਲਏ ਜਾਮੇ।

ਅਸਥਿਰ ਸਮਾਂ.......... ਨਜ਼ਮ/ਕਵਿਤਾ / ਕਾਕਾ ਗਿੱਲ


ਛੇਤੀ ਖ਼ਤਮ ਹੋ ਜਾਣਾ ਹੈ ਇਹ ਵਿਛੋੜਾ।
ਫਿਰ ਵੀ ਮਿੱਠਾ ਮਿੱਠਾ ਦਰਦ ਹੁੰਦਾ ਥੋੜਾ।

ਸੁਗੰਧੀਆਂ ਭਰੇ ਸੁਨੇਹੇ ਲੈਕੇ ਖ਼ਤ ਹਰ ਹਫ਼ਤੇ
ਮੇਰਾ ਹਾਲ ਪੁੱਛਦੇ ਅਤੇ ਤੇਰਾ ਹਾਲ ਦੱਸਦੇ
ਚੁੰਝਾਂ ਜੋੜਕੇ ਕਲੋਲਾਂ ਕਰਕੇ ਬਨੇਰੇ ਤੇ ਬੈਠਾ
ਤੇਰੇ ਆਉਣ ਦਾ ਸੰਦੇਸ਼ਾ ਦਿੰਦਾ ਕਾਂਵਾਂ ਦਾ ਜੋੜਾ।

ਸ਼ਹੀਦਾਂ ਨੂੰ ......... ਗ਼ਜ਼ਲ / ਮਲਕੀਅਤ "ਸੁਹਲ"


ਸ਼ਹੀਦਾਂ ਨੂੰ  ਯਾਦ ਸਦਾ  ਕਰਦੇ  ਰਹਾਂਗੇ।
ਤਵਾਰੀਖ਼  ਉਨ੍ਹਾਂ  ਦੀ  ਪੜ੍ਹਦੇ  ਰਹਾਂਗੇ।

ਮਨੁੱਖਤਾ  ਲਈ ਦਿਤੀ  ਜਿਨ੍ਹਾਂ ਕੁਰਬਾਨੀ
ਨਕਸ਼ੇ – ਕਦਮ  ਤੇ   ਚਲਦੇ   ਰਹਾਂਗੇ।

ਗੁਰੂ ਗੋਬਿੰਦ ਸਿੰਘ,  ਦੇ ਜਿਗਰੇ ਨੂੰ ਤੱਕੋ
ਸੀਸ  ਉਹਦੇ  ਚਰਨੀ   ਧਰਦੇ  ਰਹਾਂਗੇ।

ਬੰਦੇ......... ਗ਼ਜ਼ਲ / ਰਾਜਿੰਦਰ ਜਿੰਦ (ਨਿਊਯਾਰਕ)


ਸਿਦਕ ਜਿੰਨਾ ਦੇ ਪੱਕੇ ਉਹ ਤਾਂ ਵਿਰਲੇ ਹੁੰਦੇ ਨੇ,
ਨਹੀਂ ਡਰਦੇ ਉਹ ਬੇਸ਼ੱਕ ਸਿਰ ਤੇ ਆਰੇ ਹੁੰਦੇ ਨੇ।

ਦੁੱਖ ਵੀ ਦੇਣ ਤੇ ਫਿਰ ਵੀ ਦਿਲ ਨੂੰ ਚੰਗੇ ਲੱਗ਼ਣ ਜੋ,
ਮੈਨੂੰ ਲਗਦਾ ਉਹ ਬੰਦੇ ਨੂੰ ਪਿਆਰੇ ਹੁੰਦੇ ਨੇ।

ਧੀਆਂ ਨੂੰ ਅਸੀਂ ਕੁੱਖਾਂ ਵਿਚ ਹੀ ਮਾਰੀ ਜਾਂਦੇ ਆਂ,
ਡੋਬੀ ਜਾਂਦੇ ਜੋ ਅੱਖੀਆਂ ਦੇ ਤਾਰੇ ਹੁੰਦੇ ਨੇ।

ਸੁਹਜ ਕਲਾ.......... ਨਜ਼ਮ/ਕਵਿਤਾ / ਰਵੇਲ ਸਿੰਘ, ਗੁਰਮੈਲੋ (ਇਟਲੀ)


ਢੇਰ ਸਮੇਂ ਤੋਂ ਸਿਲਾ ਪਈ ਇੱਕ
ਵੇਖੀ ਨਦੀ ਕਿਨਾਰੇ 
ਡਾਢੀ ਜੋ ਅਣਗੌਲੀ ਲੱਗਦੀ
ਝਾਤ ਨਾ ਕੋਈ ਨਾ ਮਾਰੇ 
ਇੱਕ ਦਿਨ ਜਦ ਫਿਰ ਅਚਣਚੇਤ
ਨਜ਼ਰੀਂ ਪਈ ਬੁੱਤ ਘਾੜੇ
ਛੈਣੀ ਅਤੇ ਹਥੌੜਾ ਲੈ ਉਸ
ਸੁੰਦਰ ਨਕਸ਼ ਉਘਾੜੇ 
ਬਣਕੇ ਮੂਰਤ ਕਿਸੇ ਇਸ਼ਟ ਦੀ 
ਲੱਗ ਗਈ ਠਾਕਰ ਦੁਵਾਰੇ