ਅਰਸ਼ ਤੋਂ ਰਿਦਮ ਤੱਕ………. ਨਜ਼ਮ/ਕਵਿਤਾ / ਅਵਤਾਰ ਸਿੰਘ ਬਸਰਾ ਮੈਲਬੌਰਨ

ਉਸਦਾ ਨੰਗੇ ਪੈਰਾਂ ਨੂੰ,
ਘਾਹ ‘ਤੇ ਪਈ ਤਰੇਲ ਦੇ ਤੁਪਕਿਆਂ ਤੇ,
ਪੋਲੇ-ਪੋਲੇ ਟਿਕਾਉਣਾ,
ਯਾਦ ਹੈ ।

ਉਡਦੀਆਂ ਤਿੱਤਲੀਆਂ ਪਿੱਛੇ ਦੋੜਨਾ,
ਤੋਰੀਏ ਦੇ ਫੁੱਲਾਂ ਵਾਂਗੂੰ,
ਮੁਸਕਰਾਉਣਾ,
ਯਾਦ ਹੈ।

ਫੱਤੂ ਬਨਾਮ ਪਰਵਾਸੀ.......... ਨਜ਼ਮ/ਕਵਿਤਾ / ਕੁਲਦੀਪ ਢੀਂਡਸਾ

ਗ਼ਹਿਣੇ ਵੇਚ ਕੇ ਪਿੰਡ ਜ਼ਗੀਰ ਕੁਰ ਦੇ,
ਪਾ ਪਿਉ ਦਾਦੇ ਦੀ ਜ਼ਮੀਨ ਗਹਿਣੇ।
ਕਰਕੇ ਨੋਟ ਇੱਕਠੇ ਲੱਕ ਬੰਨ ਤੁਰਿਆ,
ਫੱਤੂ ਆਣ ਮਿਲਿਆ ਏਜੰਟ ਨੂੰ ਪਿੰਡ ਸਹਿਣੇ।

ਮਿਲਿਆ ਵਿਜ਼ਾ ਅਮਰੀਕਾ ਦਾ ਚਾਅ ਚੜ੍ਹਿਆ,
ਲੱਗਾ ਸੁਪਣੇ ਨਵੇਂ ਸਜਾਉਣ ਪ੍ਰਾਣੀ।
ਕਹਿਣ ਲੋਕ ਵੀ ਸਵਰਗ ਦੇ ਲਵੇ ਝੂਟੇ,
ਵਤਨੋ ਟੱਪ ਕੇ ਗਿਆ ਜੋ ਸੱਤ ਪਾਣੀ।

ਬਾਕੀ........ ਨਜ਼ਮ/ਕਵਿਤਾ / ਸੰਭਵ ਸ਼ਰਮਾ

ਜਿਸ ਉੱਤੇ ਤੇਰਾ ਤੇ ਮੇਰਾ ਨਾਮ ਸੀ ਲਿਖਿਆ
ਮੋੜਨੀ ਤੈਨੂੰ ਉਹ ਕਿਤਾਬ ਬਾਕੀ ਹੈ

ਜੋ ਰਾਤਾਂ ਆ ਸੁਪਨਿਆਂ 'ਚ ਜਗਾਇਆ
ਲੈਣਾ ਉਨ੍ਹਾਂ ਰਾਤਾਂ ਦਾ ਹਿਸਾਬ ਬਾਕੀ ਹੈ

ਕਿੱਥੇ ਤੂੰ ਕਰ ਗਈ ਵਾਪਸ ਮੇਰੀਆਂ ਸਭ ਅਮਾਨਤਾਂ'
ਪਹਿਲੀ ਮੁਲਾਕਾਤੇ ਦਿੱਤਾ ਗੁਲਾਬ ਬਾਕੀ ਹੈ

ਦਿਲ ਦੀਆਂ ਗੱਲਾਂ......... ਨਜ਼ਮ/ਕਵਿਤਾ / ਦਿਲਜੋਧ ਸਿੰਘ

ਸਾਰੀ ਰਾਤ ਚੰਨ ਡੁਸਕਿਆ
ਜਦ ਇਕ ਤਾਰਾ ਟੁੱਟਿਆ
ਪੂਰਾ ਚੰਨ ਪਰ ਰਾਤ ਹੈ ਕਾਲੀ
ਕਿਸਦਾ ਰੱਬ ਹੈ ਰੁੱਸਿਆ

ਨਾਂ ਦਿਲ ਦੀ ਕੋਈ ਗਲ ਹੀ ਕੀਤੀ
ਨਾਂ ਚੁੱਪ 'ਚੋਂ ਲੱਭੇ ਮੋਤੀ
ਹਾਰ-ਜੀਤ ਬੇ-ਮਤਲਬ ਗਾਥਾ
ਜਦ ਉਮਰ ਨੇ ਲੇਖਾ ਪੁੱਛਿਆ

ਸੀਟਾਂ ਦਾ “ਸੰਤ ਕੋਟਾ”.......... ਕਾਵਿ ਵਿਅੰਗ / ਤਰਲੋਚਨ ਸਿੰਘ ਦੁਪਾਲਪੁਰ

ਚਾਰੋਂ ਤਰਫ਼ ਹੀ ਜਾਲ਼ ਵਿਛਾਈ ਬੈਠੇ
ਬੰਦਾ ਬਚੇ ਵੀ ਕਿਵੇਂ ਸ਼ਿਕਾਰੀਆਂ ਤੋਂ ।

ਪਤਾ ਲੱਗੇ ਕੀ ਸਾਧ ਜਾਂ ਚੋਰ ਨੇ ਇਹ ?
ਸ਼ਕਲਾਂ ਮੋਮਨਾ ਜੈਸੀਆਂ ਧਾਰੀਆਂ ਤੋਂ ।

ਬੁੱਧੂ ਲੋਕਾਂ ਦੀ ਕਿਰਤ ਕੁਰਬਾਨ ਹੁੰਦੀ
ਡੇਰੇ ਦਾਰਾਂ ਦੇ ਮਹਿਲ-ਅਟਾਰੀਆਂ ਤੋਂ ।

ਉਮੀਦਾਂ.......... ਨਜ਼ਮ/ਕਵਿਤਾ / ਅਮਨਦੀਪ ਧਾਲੀਵਾਲ

ਵੇਖ ਹਾਲਾਤਾਂ ਨੂੰ ਮੈ ਦਿਲ ਪੱਥਰ ਬਣਾ ਲਿਆ ਸੀ
ਉਹਦੀ ਯਾਦ ਨਾਲ ਜੁੜਿਆ, ਹਰ ਇਕ ਪਲ ਮਿਟਾ ਲਿਆ ਸੀ
ਤੱਕ ਤੱਕ ਉਹਦੇ ਰਾਹਵਾਂ ਨੂੰ, ਸੀ ਅੱਖੀਆਂ ਥੱਕ ਗਈਆਂ
ਵਾਪਸ ਉਹਦੇ ਆਉਣ ਦੀਆਂ, ਅੱਜ ਫੇਰ ਉਮੀਦਾਂ ਜਾਗ ਪਈਆਂ...

ਸਭ ਕੁਝ ਭੁਲਾਤਾ ਸੀ ਮੈਂ, ਇਕ ਆਸ ਛੋਟੀ ਜੀ ਰਹਿ ਗਈ ਸੀ
ਦਰਦ ਵਿਛੋੜੇ ਦਾ ਕਮਲੀ, ਆਪੇ ਹੀ ਬਸ ਸਹਿ ਗਈ ਸੀ
ਵੇਖ ਤੇਰੀ ਤਸਵੀਰ ਨੂੰ ਅੱਖਾਂ, ਰੋ ਰੋ ਕੇ ਵੀ ਅੱਕ ਗਈਆਂ
ਵਾਪਸ ਉਹਦੇ ਆਉਣ ਦੀਆਂ...

ਕੱਲ੍ਹ ਦੀ ਪ੍ਰਭਾਤ......... ਗ਼ਜ਼ਲ਼ / ਮਨਜੀਤ ਪੁਰੀ

ਇਹ ਡੁੱਬਦੇ ਸੂਰਜਾਂ ਤੋਂ ਕੱਲ੍ਹ ਦੀ ਪ੍ਰਭਾਤ ਮੰਗ ਲਈਏ।
ਚਲੋ ਜ਼ਹਿਨੀ ਹਨ੍ਹੇਰੇ ਨੂੰ ਕਿਸੇ ਚਾਨਣ ‘ਚ ਰੰਗ ਲਈਏ।

ਅਸੀਂ ਵੀ ਮੁਰਦਿਆਂ ਜਿਸਮਾਂ ‘ਚੋਂ ਤੱਤੀ ਰੱਤ ਲੱਭਦੇ ਹਾਂ,
ਤੇ ਵਹਿੰਦੇ ਖੂਨ ਕੋਲੋਂ ਦੀ ਬਚਾ ਕੇ ਅੱਖ ਲੰਘ ਲਈਏ।

ਉਹ ਲੈ ਕੇ ਕੁਰਸੀਆਂ। ਵੋਟਾਂ ਤੇ ਫੜ ਕੇ ਨੋਟ ਕਹਿ ਉੱਠੇ,
ਚਲੋ ਵਿਹਲੇ ਹਾਂ ਕੋਈ ਮਨਸੂਰ ਹੀ ਸੂਲੀ ‘ਤੇ ਟੰਗ ਲਈਏ।

ਸ਼ੈਆਂ……… ਨਜ਼ਮ/ਕਵਿਤਾ / ਪਰਨਦੀਪ ਕੈਂਥ

ਕਿਊਂ
ਕੁਝ ਸ਼ੈਆਂ
ਸਧਾਰਨ ਹੋ ਕੇ
ਵੀ
ਅਸਧਾਰਨ
ਹੁੰਦੀਆਂ
ਨੇ?-

ਪਤਾ ਨਹੀਂ
ਕੀ
ਉਥਲ-ਪੁਥਲ
ਮੱਚੀ ਰਹਿੰਦੀ
ਹੈ
ਓਨ੍ਹਾਂ ਦੇ
ਆਪਣੇ ਹੀ
ਉਸਾਰੇ ਸੰਸਾਰ
ਅੰਦਰ-

ਰੂਹਾਂ ਦਾ ਮੰਥਨ……… ਨਜ਼ਮ/ਕਵਿਤਾ / ਪਰਨਦੀਪ ਕੈਂਥ

ਦੋ
ਰੂਹਾਂ ਦਾ ਮੰਥਨ
ਹੋਇਆ-

ਜਨਮ ਲਿਆ
ਆਸ ਨੇ-

ਆਸ ਚੜ
ਗਈ
ਖਜੂਰ ਤੇ-

ਲੱਖਾਂ ਲਾ ਕੇ ਕਰੀ ਪੜ੍ਹਾਈ………… ਗੀਤ / ਬਲਵਿੰਦਰ ਸਿੰਘ ਮੋਹੀ

ਖੁਸ਼ੀ ਨਾਲ ਸੀ ਖੀਵੇ ਮਾਪੇ ਪੁੱਤ ਪੜ੍ਹਣ ਲਈ ਚੱਲੇ,
ਲੱਖਾਂ ਲਾ ਕੇ ਕਰੀ ਪੜ੍ਹਾਈ ਰਿਜ਼ਕ ਫੇਰ ਨਹੀਂ ਪੱਲੇ।

ਬਚਪਨ ਵਾਲੀ ਸਾਰ ਰਹੀ ਨਾ ਰਹੇ ਟਿਊਸ਼ਨਾਂ ਲਾਉਂਦੇ,
ਪੜ੍ਹ ਲਿਖ ਕੇ ਹੀ ਬਣੂੰ ਜ਼ਿੰਦਗੀ ਮਾਪੇ ਸੀ ਸਮਝਾਉਂਦੇ,
ਮੰਮੀ- ਡੈਡੀ ਕਰਨ ਨੌਕਰੀ ਘਰ ਵਿੱਚ ਰਹਿਣਾ ਕੱਲੇ,
ਲੱਖਾਂ ਲਾ ਕੇ ਕਰੀ ਪੜ੍ਹਾਈ ਰਿਜ਼ਕ ਫੇਰ ਨਹੀਂ ਪੱਲੇ।

ਪੁੱਤਾਂ ਖਾਤਰ ਕੁੱਖ ਵਿੱਚ ਧੀਆਂ ਕਤਲ ਕਰਾਉ ਨਾ……… ਗੀਤ / ਬਲਵਿੰਦਰ ਸਿੰਘ ਮੋਹੀ

ਕੁਦਰਤ ਦੇ ਨਾਲ ਭੁੱਲਕੇ ਲੋਕੋ ਮੱਥਾ ਲਾਉ ਨਾ,
ਪੁੱਤਾਂ ਖਾਤਰ ਕੁੱਖ ਵਿੱਚ ਧੀਆਂ ਕਤਲ ਕਰਾਉ ਨਾ।

ਐਵੇਂ ਬਣੋ ਨਾ ਨਾਦਾਨ, ਦਿੱਤਾ ਨਾਨਕ ਨੇ ਗਿਆਨ,
ਕਾਹਨੂੰ ਆਖਦੇ ੳ ਮੰਦਾ ਜੀਹਨੇ ਜੰਮੇ ਨੇ ਰਾਜਾਨ,
ਸਿੱਖਿਆ ਬਾਬੇ ਨਾਨਕ ਦੀ ਨੂੰ ਦਿਲੋਂ ਭੁਲਾਉ ਨਾ,
ਪੁੱਤਾਂ ਖਾਤਰ ਕੁੱਖ ਵਿੱਚ ਧੀਆਂ ਕਤਲ ਕਰਾਉ ਨਾ। 

ਧੀਆਂ ਨਾਲ ਸੰਸਾਰ, ਇਹ ਤਾਂ ਘਰ ਦਾ ਸ਼ਿੰਗਾਰ,
ਵਿਹੜੇ ਬਾਬਲੇ ਦੇ ਆਉਣ ਇਹ ਤਾਂ ਬਣ ਕੇ ਬਹਾਰ,
ਬਖਸ਼ੀ ਦਾਤ ਜੋ ਦਾਤੇ ਨੇ ਉਸ ਨੂੰ ਠੁਕਰਾਉ ਨਾ,
ਪੁੱਤਾਂ ਖਾਤਰ ਕੁੱਖ ਵਿੱਚ ਧੀਆਂ ਕਤਲ ਕਰਾਉ ਨਾ। 

ਤੇਰੇ ਪਿੰਡ ਦੇ ਨਾਂ......... ਨਜ਼ਮ/ਕਵਿਤਾ / ਦਿਲਜੋਧ ਸਿੰਘ

ਸਾਰੀ ਰਾਤ ਬਹਿਕੇ ਮੈਂ ਤਾਰਿਆਂ ਦੇ ਸੰਗ ਚੰਨਾਂ
ਦੇਂਦੀ ਤੇਰੇ ਪਿੰਡ ਨੂੰ ਹਾਂ ਲੋਰੀਆਂ

ਧੋ ਧੋ ਕੇ ਨੈਣਾਂ ਦੇ ਗਲੇਡੂਆਂ ਦੇ ਨਾਲ ਵੇ ਮੈਂ
ਰਾਤਾਂ ਨੂੰ ਵੀ ਕਰਦੀ ਹਾਂ ਗੋਰੀਆਂ

ਪਿੰਡ ਤੇਰਾ ਜਿਥੋਂ ਮੇਰੀ ਨੀਝ ਕੁਝ ਟੋਲਦੀ ਏ
ਜਿਸਦੇ ਦੁਵਾਲੇ ਹੀ ਮੈਂ ਰੀਝਾਂ ਕੁਝ ਜੋੜੀਆਂ

ਲੱਭ ਸੂਰਜਾਂ ਨੂੰ ਅਰਸ਼ 'ਚੋਂ......... ਗ਼ਜ਼ਲ / ਅਮਰਜੀਤ ਟਾਂਡਾ (ਡਾ.)

ਲੱਭ ਸੂਰਜਾਂ ਨੂੰ ਅਰਸ਼ 'ਚੋਂ ਘਰੀਂ ਵਿਛ ਗਈ ਹੈ ਗਹਿਰ
ਰਾਤ ਦਿਨ ਸੀ ਘੁੱਗ ਵਸਦਾ ਧੁਖ਼ ਪਿਆ ਮੇਰਾ ਸ਼ਹਿਰ

ਕਿੱਥੋਂ ਲਿਆਵਾਂ ਮੁੰਦਰਾਂ ਨਹੀਂ ਲੱਭਦਾ ਟਿੱਲਾ ਨਾ ਨਾਥ
ਸਨ ਰੁਮਕਦੀਆਂ ਹਵਾਵਾਂ ਜਿੱਥੇ ਤੌਖਲੇ ਓਥੇ ਹਰ ਪਹਿਰ

ਬਲਦੀਆਂ ਰੂਹਾਂ ਨੂੰ ਨਾ ਜਿੱਥੇ ਇਜ਼ਾਜਤ ਹੈ ਮਰਨ ਦੀ
ਕਿੰਜ਼ ਸੌਣਗੀਆਂ ਪੌਣਾਂ ਜਿੱਥੇ ਪਲ ਪਲ ਉੱਗਦਾ ਕਹਿਰ