ਗ਼ਮ ਦੀਆਂ ਰਾਤਾਂ……… ਗੀਤ / ਮਲਕੀਅਤ "ਸੁਹਲ"


ਗ਼ਮ ਦੀਆਂ ਰਾਤਾਂ ਕੱਟ ਕੇ ਤਾਂ ਵੀ ,
ਰੱਬ  ਦਾ  ਸ਼ੁਕਰ   ਮਨਾਇਆ  ਹੈ ।
ਸਿਜ਼ਦੇ  ਕਰ ਕਰ  ਮੈਂ  ਨਾ  ਥੱਕੀ ,
ਜਦ  ਉਹ  ਸੁਪਨੇ  ਆਇਆ  ਹੈ ।

ਰੰਗ  ਉਹਦਾ ਸੀ  ਮੌਸਮ  ਵਰਗਾ ,
ਵਾਲ  ਸੀ  ਉਹਦੇ  ਸਾਵਣ ਜਿਹੇ ।
ਸਮਝ  ਕੋਈ ਨਾ  ਗੱਲ ਦੀ ਆਵੇ ,
ਬੋਲ   ਉਹਦੇ  ਕੁਰਲਾਵਣ  ਜਿਹੇ ।
ਘੁੱਪ  ਹਨੇਰੇ  ਡਰ  ਜਿਹਾ  ਆਵੇ ,
ਕੀ  ਉਸ   ਭੇਸ  ਵਟਾਇਆ  ਹੈ ।
ਸਿਜ਼ਦੇ  ਕਰ ਕਰ 

ਯਾਦਾਂ ਪਿੰਡ ਦੀਆਂ......... ਨਜ਼ਮ/ਕਵਿਤਾ / ਚਰਨਜੀਤ ਸਿੰਘ ਪੰਨੂ


ਜਦ ਆਉਂਦੀ ਯਾਦ ਗਰਾਂਵਾਂ ਦੀ,
ਪਿੱਪਲਾਂ ਦੀਆਂ ਠੰਢੀਆਂ ਛਾਵਾਂ ਦੀ,
ਦੇਹਲੀ ਤੇ ਉਡੀਕਦੀਆਂ ਮਾਵਾਂ ਦੀ,
ਬਾਂਹਾਂ ਅੱਡੀ ਖੜ੍ਹੇ ਭਰਾਵਾਂ ਦੀ,
ਭੈਣਾਂ ਦੀ ਰੱਖੜੀ ਚਾਵਾਂ ਦੀ,
ਚੂੜੇ ਭਰੀਆਂ ਬਾਂਹਾਂ ਦੀ,
ਘੁਰਕੀ ਆੜ੍ਹਤੀ ਸ਼ਾਹਾਂ ਦੀ।
ਬਾਪੂ ਦੇ ਟੁੱਟਦੇ ਸਾਹਾਂ ਦੀ,
ਹਵਾਈ ਟਿਕਟ ਕਟਾਉਣ ਨੂੰ ਜੀ ਕਰਦੈ,
ਪਿੰਡ ਗੇੜਾ ਲਗਾਉਣ ਨੂੰ ਜੀ ਕਰਦੈ।

ਜੀਵਨ-ਜਾਂਚ.......... ਨਜ਼ਮ/ਕਵਿਤਾ / ਪ੍ਰੀਤ ਸਰਾਂ


ਜਿੰਦਗੀ ਨੂੰ ਇੱਕ ਬੋਝ ਦੀ ਤਰਾਂ ਨਾ ਲੈ
ਇਸਦੇ ਦੂਜੇ ਪੱਖ ਬਾਰੇ ਵੀ ਸੋਚ !
ਦੁੱਖ-ਸੁੱਖ ਤਾਂ ਜਿੰਦਗੀ ਦਾ ਸਰਮਾਇਆ ਨੇ,
ਫਿਰ ਇੱਕਲੇ ਸੁੱਖ ਨੂੰ ਹੀ ਨਾ ਲੋਚ !
ਜੇ ਸੋਚ ਦਾ ਪੰਛੀ ਮਾਰ ਉਡਾਰੀ
ਕਿਤੇ ਹਨੇਰੇ ਵਿਚ ਬਹਿ ਜਾਵੇ !
ਦੂਰ-ਦੂਰ ਤੱਕ ਕਿਧਰੇ ਇਹਨੂੰ

ਜੇਠ.......... ਨਜ਼ਮ/ਕਵਿਤਾ / ਸੁਰਿੰਦਰ ਸਿੰਘ ਸੁੰਨੜ

ਜੇਠ ਵੱਡੇ ਨੂੰ ਆਖਦੇ, ਵੱਡਿਆਂ ਤੋਂ ਲੈ ਮੱਤ,
ਪਿਓ ਦਾਦੇ ਦੇ ਵਾਂਗ ਤੇਰਾ ਵੀ ਭੰਗ ਹੋਣਾ ਜਤ ਸਤ।

ਤਪਸ਼ ਵੱਲ ਨੂੰ ਤੁਰ ਪਿਓਂ, ਇਹ ਕੀ ਤੇਰੀ ਦੌੜ,
ਅਸਲੀ ਮਾਇਆ ਤਿਆਗ ਕੇ, ਕਰ ਲਿਆ ਝੁੱਗਾ ਚੌੜ।

ਹਿੰਗ ਲੱਗੀ ਨਾ ਫਟਕੜੀ, ਮਿਲ ਗਈ ਮਾਨਸ ਦੇਹ,
ਪਰ ਤੂੰ ਇਹ ਵੀ ਸਮਝ ਲੈ, ਖੇਹ ਨੇ ਹੋਣਾ ਖੇਹ।

ਜੰਗਲੀ.......... ਨਜ਼ਮ/ਕਵਿਤਾ / ਕਾਕਾ ਗਿੱਲ


ਸੱਭਿਅਤਾ ਦੇ ਜੰਗਲ ਵਿੱਚ ਦੋ ਲੱਤਾਂ ਵਾਲੇ ਜਾਨਵਰ
ਲੜਦੇ ਝਗੜਦੇ ਇੱਕ ਦੂਜੇ ਨੂੰ ਮਾਰਕੇ ਖਾ ਰਹੇ

ਜੰਮਕੇ ਬੱਚਿਆਂ ਨੂੰ ਥਣੋਂ ਦੁੱਧ ਚੁੰਘਾਉਣਾ ਸ਼ਰਮ ਸਮਝਦੇ
ਸੁਆਕੇ ਝੂਲਿਆਂ ਵਿੱਚ ਛਾਤੀਆਂ ਨਾਲ ਲਾਉਣਾ ਸ਼ਰਮ ਸਮਝਦੇ

ਖਿਡੌਣਿਆਂ ਨੂੰ ਕੋਲ ਛੱਡਕੇ ਖੁਦ ਨੌਕਰੀ ਕਰਨ ਭੱਜਦੇ
ਮਮਤਾ ਦੇ ਭੁੱਖੇ ਬੱਚੇ ਟੈਲੀਵੀਯਣ ਦੇਖਕੇ ਰੱਜਦੇ