Showing posts with label ਮਲਕੀਅਤ ਸਿੰਘ "ਸੁਹਲ". Show all posts
Showing posts with label ਮਲਕੀਅਤ ਸਿੰਘ "ਸੁਹਲ". Show all posts

ਗ਼ਮ ਦੀਆਂ ਰਾਤਾਂ……… ਗੀਤ / ਮਲਕੀਅਤ "ਸੁਹਲ"


ਗ਼ਮ ਦੀਆਂ ਰਾਤਾਂ ਕੱਟ ਕੇ ਤਾਂ ਵੀ ,
ਰੱਬ  ਦਾ  ਸ਼ੁਕਰ   ਮਨਾਇਆ  ਹੈ ।
ਸਿਜ਼ਦੇ  ਕਰ ਕਰ  ਮੈਂ  ਨਾ  ਥੱਕੀ ,
ਜਦ  ਉਹ  ਸੁਪਨੇ  ਆਇਆ  ਹੈ ।

ਰੰਗ  ਉਹਦਾ ਸੀ  ਮੌਸਮ  ਵਰਗਾ ,
ਵਾਲ  ਸੀ  ਉਹਦੇ  ਸਾਵਣ ਜਿਹੇ ।
ਸਮਝ  ਕੋਈ ਨਾ  ਗੱਲ ਦੀ ਆਵੇ ,
ਬੋਲ   ਉਹਦੇ  ਕੁਰਲਾਵਣ  ਜਿਹੇ ।
ਘੁੱਪ  ਹਨੇਰੇ  ਡਰ  ਜਿਹਾ  ਆਵੇ ,
ਕੀ  ਉਸ   ਭੇਸ  ਵਟਾਇਆ  ਹੈ ।
ਸਿਜ਼ਦੇ  ਕਰ ਕਰ 

ਮੀਆਂ ਮੀਰ ਦੀ ਪੁਕਾਰ......... ਗੀਤ / ਮਲਕੀਅਤ ਸਿੰਘ "ਸੁਹਲ"

ਮੈਂ ਇੱਟ ਨਾਲ ਇੱਟ ਖੜਕਾ ਦਿਆਂ,
ਦਿੱਲੀ ਤੇ ਲਾਹੌਰ ਸ਼ਹਿਰ ਦੀ ।

ਵੇਖ ਕੇ ਜ਼ੁਲਮ ਮੈਥੋਂ ਜਾਂਦਾ ਨਹੀਂ ਸਹਾਰਿਆ।
ਜ਼ਾਲਮਾਂ ਨੇ ਕਹਿਰ ਕੈਸਾ ਤੁਸਾਂ 'ਤੇ ਗੁਜ਼ਾਰਿਆ।
ਫੂਕ ਮਾਰ ਕੇ ਮੈਂ ਪਲ 'ਚ ਬੁਝਾ ਦਿਆਂ,
ਮੱਚੀ ਹੈ ਜੋ ਅੱਗ ਕਹਿਰ ਦੀ,
ਮੈਂ ਇੱਟ ਨਾਲ ਇੱਟ ਖੜਕਾ ਦਿਆਂ........

ਭਾਨੀਂ ਦਾ ਜਾਇਆ......... ਨਜ਼ਮ/ਕਵਿਤਾ / ਮਲਕੀਅਤ ਸਿੰਘ 'ਸੁਹਲ'


ਰਾਮਦਾਸ ਦਾ  ਲਾਲ ,
ਬੀਬੀ ਭਾਨੀਂ ਦਾ ਜਾਇਆ ।
ਤੱਤੀ  ਤਵੀ   ਉਤੇ ,
ਜਿਸ  ਚੌਂਕੜਾ  ਲਗਾਇਆ।

ਹੋਈ  ਸੀ  ਪਾਪਾਂ  ਦੀ  ਹੱਦ,
ਕਹਿੰਦੇ  ਪਹਿਲਾਂ  ਨਾਲੋਂ ਵੱਧ।
ਜ਼ਬਰ  ਤੇ  ਜ਼ੁਲਮ  ਦਾ  ਸੀ,
ਹੋਇਆ    ਲੰਮਾ    ਕੱਦ ।
ਰੱਬ   ਦੇ   ਉਪਾਸ਼ਕਾਂ   ਤੇ,
ਕਹਿਰ   ਸੀ    ਕਮਾਇਆ
ਤੱਤੀ  ਤਵੀ  ਉਤੇ,
ਵੇਖੋ ! ਚੌਂਕੜਾ ਲਗਾਇਆ ।

ਇਲੈਕਸ਼ਨ.......... ਨਜ਼ਮ/ਕਵਿਤਾ / ਮਲਕੀਅਤ "ਸੁਹਲ"


ਇਲੈਕਸ਼ਨ  ਆਈ ਤਾਂ ਖੁੰਬਾਂ ਵਾਂਗਰ,
ਉੱਗ  ਪਏ  ਮੇਰੇ   ਪਿਆਰੇ  ਨੇਤਾ।
ਕਾਰਾਂ ਦੇ  ਨਾਲ  ਬੰਨ੍ਹ ਕੇ  ਝੰਡੀਆਂ,
ਅੱਜ  ਫਿਰਦੇ, ਮਾਰੇ - ਮਾਰੇ  ਨੇਤਾ।

ਹਰ  ਗਲੀ  ਹਰ  ਮੋੜ  ਦੇ  ਉਤੇ,
ਥਾਂ - ਥਾਂ   ਲੱਗੇ    ਇਸ਼ਤਿਹਾਰ।
ਲੋਹੜੀ   ਅਤੇ   ਵਿਸਾਖੀ  ਲੰਘੀ,
ਆਇਆ   ਵੋਟਾਂ  ਦਾ   ਤਿਉਹਾਰ।

ਬਾਤ ਕੋਈ ਪਾ ਗਿਆ.......... ਨਜ਼ਮ/ਕਵਿਤਾ / ਮਲਕੀਅਤ "ਸੁਹਲ'


ਵਿਛੜੇ  ਹੋਏ  ਸੱਜਣਾਂ  ਦੀ
ਬਾਤ  ਕੋਈ  ਪਾ   ਗਿਆ ।
ਬਾਤ  ਕੈਸੀ   ਪਾ  ਗਿਆ ,
ਬਸ! ਅੱਗ ਸੀਨੇਂ ਲਾ ਗਿਆ।

ਯਾਦ ਉਹਦੀ  ਵਿਚ  ਭਾਵੇਂ
ਬੀਤ  ਗਿਆ  ਰਾਤ  ਦਿਨ ,
ਰੋਗ   ਐਸਾ   ਚੰਦਰਾ  ਜੋ
ਹੱਡੀਆਂ  ਨੂੰ  ਖਾ  ਗਿਆ ।

ਧੀਆਂ ਰੁੱਖ ਤੇ ਪਾਣੀ......... ਨਜ਼ਮ/ਕਵਿਤਾ / ਮਲਕੀਅਤ "ਸੁਹਲ"


ਮਰਦਾ  ਬੰਦਾ  ਯਾਦ  ਹੈ  ਕਰਦਾ ,
ਮੰਗੇ ਮਾਂ ਤੋਂ  ਪਾਣੀ ।
ਪਾਣੀ , ਰੁੱਖ ਤੇ  ਹਵਾ  ਪਿਆਰੀ ,
ਧੀ ਹੈ ਘਰ ਦੀ ਰਾਣੀ ।

ਭੈਣਾਂ  ਦਾ  ਜੋ  ਪਿਆਰ  ਭੁਲਾਵੇ ,
ਕਹਿੰਦੇ ਹੈ ਮੱਤ ਮਾਰੀ ।
ਘਰ  'ਚ  ਬੂਟਾ  ਅੰਬੀ  ਦਾ ਇਕ ,
ਫੇਰੀਂ ਨਾ  ਤੂੰ  ਆਰੀ ।
ਸਭ  ਦੀ  ਕੁੱਲ  ਵਧਾਵਣ  ਵਾਲੀ ;
ਧੀ ਹੈ  ਬਣੀ ਸੁਆਣੀ ;
ਪਾਣੀ , ਰੁੱਖ  ਤੇ  ਹਵਾ  ਪਿਆਰੀ ,
ਧੀ ਹੈ ਘਰ  ਦੀ ਰਾਣੀ ।
ਮਰਦਾ  ਬੰਦਾ  ਯਾਦ ਹੈ  ਕਰਦਾ ,
ਮਾਂ ਤੋਂ  ਮੰਗੇ  ਪਾਣੀ ।

ਸ਼ਹੀਦਾਂ ਨੂੰ ......... ਗ਼ਜ਼ਲ / ਮਲਕੀਅਤ "ਸੁਹਲ"


ਸ਼ਹੀਦਾਂ ਨੂੰ  ਯਾਦ ਸਦਾ  ਕਰਦੇ  ਰਹਾਂਗੇ।
ਤਵਾਰੀਖ਼  ਉਨ੍ਹਾਂ  ਦੀ  ਪੜ੍ਹਦੇ  ਰਹਾਂਗੇ।

ਮਨੁੱਖਤਾ  ਲਈ ਦਿਤੀ  ਜਿਨ੍ਹਾਂ ਕੁਰਬਾਨੀ
ਨਕਸ਼ੇ – ਕਦਮ  ਤੇ   ਚਲਦੇ   ਰਹਾਂਗੇ।

ਗੁਰੂ ਗੋਬਿੰਦ ਸਿੰਘ,  ਦੇ ਜਿਗਰੇ ਨੂੰ ਤੱਕੋ
ਸੀਸ  ਉਹਦੇ  ਚਰਨੀ   ਧਰਦੇ  ਰਹਾਂਗੇ।

ਪੰਜਾਬੀ ਮਾਂ ਦਾ ਸਤਿਕਾਰ.......... ਗੀਤ / ਮਲਕੀਅਤ "ਸੁਹਲ"


ਪੰਜਾਬੀਓ ! ਪੰਜਾਬੀ ਮਾਂ ਦਾ ਕਰੋ ਸਤਿਕਾਰ ।
ਮਾਂ ਬੋਲੀ  ਵਿਚੋਂ ਹੁੰਦਾ  ਰੱਬ ਦਾ  ਦੀਦਾਰ ।
               
ਮਾਂ ਧਰਤੀ ਦੀ ਮਿੱਟੀ , ਚੁੰਮ ਮੱਥੇ  ਲਾਈਦੀ।
ਅੰਨ ਖਾ ਕੇ ਧਰਤੀ ਦਾ, ਭੁੱਖ ਹੈ ਮਿਟਾਈਦੀ।
ਪੰਜਾਬੀ ਸਾਡੀ ਮਾਂ , ਅਸੀਂ ਇਹਦਾ  ਪਰਵਾਰ,
ਮਾਂ  ਬੋਲੀ  ਵਿਚੋਂ ਹੁੰਦਾ  ਰੱਬ  ਦਾ ਦੀਦਾਰ ;
ਪੰਜਾਬੀਓ ! ਪੰਜਾਬੀ ਮਾਂ ਦਾ ਕਰੋ  ਸਤਿਕਾਰ।

ਸਿੱਦਕ ਨੱਚਿਆ ਤੇਗ਼ ਦੀ ਧਾਰ ਉਤੇ......... ਗੀਤ / ਮਲਕੀਅਤ ਸਿੰਘ "ਸੁਹਲ"


ਜ਼ਬਰ, ਜੁਲਮ ਦੀ ਜਾਲਮਾ  ਅੱਤ ਚੁੱਕੀ,
ਪਾਪ  ਝੁੱਲਿਆ  ਸਾਰੇ  ਸੰਸਾਰ  ਉਤੇ ।
ਗਲ ਘੁੱਟਿਆ ਪਿਆ  ਮਜ਼ਲੂਮ  ਦਾ ਸੀ,
ਝੱਪਟੇ ਬਾਜ, ਚਿੱੜੀਆਂ ਦੀ ਡਾਰ ਉਤੇ।
ਧਰਤੀ ਉਤੇ ਸੀ ਕਹਿਰ ਦੀ ਅੱਗ ਵਰ੍ਹਦੀ,
ਤੁਰਨਾ ਪਿਆ ਸੀ ਖ਼ੂਨੀ ਅੰਗਿਆਰ ਉਤੇ।
ਬੱਚੇ,  ਬੁੱਢੇ, ਜਵਾਨ  ਦੀ   ਗੱਲ  ਛਡ੍ਹੋ,
ਤਰਸ ਕੀਤਾ  ਨਾ ਦੇਸ਼ ਦੀ  ਨਾਰ ਉਤੇ ।