ਚੋਂਦੀ ਅੱਖ .........ਗੀਤ / ਅਮਨਦੀਪ ਧਾਲੀਵਾਲ

ਆਪਣੇ ਵਤਨਾਂ ਤੋਂ ਆ ਗਏ ਚੁਗਣ ਦਾਣਾ ਪਾਣੀ ਪਰਦੇਸ ਦਾ
ਪਾਰ ਸਮੁੰਦਰੋਂ ਰਹਿਕੇ ਵੀ, ਨਾ ਚੇਤਾ ਭੁਲਾਇਆ ਦੇਸ ਦਾ
ਕਦੇ ਭੁੱਲਣ ਨੀ ਦਿੱਤਾ ਮੈਨੂੰ ਪਿੰਡ ਦੀਆਂ ਉਨ੍ਹਾਂ ਬਹਾਰਾਂ ਨੇ
ਅੱਖ ਚੋ ਪਈ ਉਸ ਵੇਲੇ, ਜਦ ਦਰਦ ਸੁਣਾਇਆ ਯਾਰਾਂ ਨੇ

ਵਿਚ ਮਹਿਫਲਾਂ ਉਤੋਂ ਉਤੋਂ ਹੱਸਦੇ ਉਹਨਾਂ ਨੂੰ ਵੇਖਿਆ
ਉਹਨਾਂ ਦੇ ਦਰਦ ਮਹਿਸੂਸ ਕਰਕੇ ਯਾਰੋ ਮੈ ਸੀ ਵੇਖਿਆ
ਤੜਫਾਇਆ ਕਈਆਂ ਨੂੰ ਵਿਛੋੜੇ ਦੀਆਂ ਮਾਰਾਂ ਨੇ
ਅੱਖ ਚੋ ਪਈ ਉਸ ਵੇਲੇ...

ਰੱਬ........ ਨਜ਼ਮ/ਕਵਿਤਾ / ਕੁਲਦੀਪ ਸਿੰਘ


ਜਿਵੇਂ ਚਲਦਾ ਹੈ ਚੱਕਰ ਚਲਾਈ ਜਾਂਦਾ 
ਕੋਈ ਸਵਰਗਾਂ ਦੇ ਸੁਪਨੇ ਦਿਖ਼ਾਈ ਜਾਂਦਾ।
ਕੋਈ ਕੰਨਾਂ ਚ ਫੂਕ ਮਾਰ ਕੇ ਨਾਮ ਦਿੰਦਾ
ਕੋਈ ਅੱਖ਼ਾਂ ਬੰਦ ਕਰ ਰੱਬ ਦਿਖ਼ਾਈ ਜਾਂਦਾ।
ਕੋਈ ਕਹਿੰਦਾ ਔਰਤ ਨਾਂ ਮੱਥੇ ਲ਼ੱਗੇ
ਕੋਈ ਬੈਠਾ ਜੱਸ ਔਰਤਾਂ ਦੇ ਗਾਈ ਜਾਂਦਾ।
ਨੀਲੇ ਖ਼ਲਾਅ ਨੂੰ ਕੋਈ ਰੱਬ ਕਹਿ ਰਿਹਾ
ਕੋਈ ਦਿਲਾਂ ਵਿੱਚ ਜੋਤਾਂ ਜਗਾਈ ਜਾਂਦਾ।
ਕੋਈ ਕਹਿੰਦਾ ਰੱਬ ਕਣ-ਕਣ ਵਿੱਚ
ਕੋਈ ਗ੍ਰਹਿਸਤੀ ਬਾਣੇ ਚ ਸਮਝਾਈ ਜਾਂਦਾ।

ਕਵਿਤਾ........ ਨਜ਼ਮ / ਕਵਿਤਾ / ਕੁਲਦੀਪ ਸਿੰਘ

ਕਵਿਤਾ ਲਿਖਣਾ ਕੋਈ ਸ਼ੁਗਲ ਨਹੀਂ ਹੈ
ਕਵਿਤਾ ਲਿਖਣਾ ਤਲਵਾਰ ਚਲਾਉਣਾ ਹੈ
ਸਮਤਲ ਕਰਨਾ ਹੈ ਟੋਇਆਂ ਟਿਬਿਆਂ ਨੂੰ
ਅੱਗ ਲਉਣਾ ਹੈ ਕਚਰੇ ਨੂੰ
ਸੰਭਾਲਣਾਂ ਹੈ ਰਾਹੀਆਂ ਦੇ ਰਾਹਾਂ ਨੂੰ
ਨਵੇਂ ਰਾਹ ਬਣਾਉਣਾ ਹੈ
ਬਚਾਉਣਾ ਹੈ ਮਨੁਖਤਾ ਦੇ ਨਕਸ਼ੇ ਨੂੰ

ਕਵਿਤਾ ਲਿਖਣਾ ਕੋਈ ਸ਼ੁਗਲ ਨਹੀਂ ‘ਹੈ
ਜਿੰਮੇਵਾਰੀ ਹੈ
ਅਹਿਸਾਸ ਹੈ ਧੜਕਦੇ ਦਿਲਾਂ ਦਾ
ਜਾਗਦੀ ਜ਼ਮੀਰ ਦਾ
ਸੂਚਕ ਹੈ ਤੁਰਦੇ ਰਹਿਣ ਦਾ
ਫਤਵਾ ਹੈ ਦੋਖੀਆਂ ਦੀ ਮੌਤ ਦਾ

ਪੰਜਾਬ ਵਹਿ ਗਿਆ……… ਗੀਤ / ਬਲਵਿੰਦਰ ਸਿੰਘ ਮੋਹੀ

ਝੁਕਿਆ ਨਹੀਂ ਜੋ ਜੱਗ ਤੋਂ ਨਸ਼ਿਆਂ ਤੋਂ ਢਹਿ ਗਿਆ,
ਨਸ਼ਿਆਂ ਦੇ ਵਗਦੇ ਵਹਿਣ ਵਿੱਚ ਪੰਜਾਬ ਵਹਿ ਗਿਆ।

ਪਿੰਡ ਸ਼ਹਿਰ ਸਭ ਦਬੋਚ ਲਏ ਇਸ ਨਾ-ਮੁਰਾਦ ਨੇ,
ਘੁੱਗ ਵਸਦੇ ਘਰ ਸੀ ਜੋ ਕਦੇ ਹੁਣ ਬੇ-ਆਬਾਦ ਨੇ,
ਲ਼ੱਗਦਾ ਇਹਦੇ ਨਸੀਬ ਵਿੱਚ ਬਸ ਇਹੋ ਰਹਿ ਗਿਆ,
ਨਸ਼ਿਆਂ ਦੇ ਵਗਦੇ ਵਹਿਣ ਵਿੱਚ ਪੰਜਾਬ ਵਹਿ ਗਿਆ।

ਲੱਭਦੇ ਨਾ ਹੁਣ ਜਵਾਨ ਉਹ ਜੋ ਮੱਲਾਂ ਸੀ ਮਾਰਦੇ,
ਕਰਦੇ ਮਖੌਲਾਂ ਮੌਤ ਨੂੰ  ਤੇ ਸਿਦਕੋਂ ਨਾ ਹਾਰਦੇ,
ਛੱਡੀਆਂ ਖੁਰਾਕਾਂ ਘਰ ਦੀਆਂ ਤਾਂ ਹੀ ਤਾਂ ਰਹਿ ਗਿਆ,
ਨਸ਼ਿਆਂ ਦੇ ਵਗਦੇ ਵਹਿਣ ਵਿੱਚ ਪੰਜਾਬ ਵਹਿ ਗਿਆ।

ਇਸ਼ਕ.......... ਗੀਤ / ਹਰਮੇਲ ਪਰੀਤ

ਮਾਏ ਨੀ ਅਸੀਂ ਇਸ਼ਕ ਕਮਾਵਣ ਚੱਲੇ
ਅਸੀਂ ਸੱਜਣਾਂ ਦੇ ਰੰਗ ਰੰਗੇ
ਸਾਨੂੰ ਲੋਕੀਂ ਆਖਣ ਝੱਲੇ

ਨੈਣੀਂ ਨੀਂਦਰ ਪੈਰੀਂ ਛਾਲੇ
ਤਨ ਮਨ ਸਾਡਾ ਯਾਰ ਹਵਾਲੇ
ਇਸ਼ਕ ਓਹਦਾ ਵਿੱਚ ਸਾਡੇ ਪੱਲੇ
ਮਾਏ ਨੀ ਅਸੀਂ ਇਸ਼ਕ ਕਮਾਵਣ ਚੱਲੇ

3 ਨਜ਼ਮਾਂ……… ਨਜ਼ਮ/ਕਵਿਤਾ / ਹਰਪ੍ਰੀਤ ਐੱਸ.

ਜੇਕਰ ਘਰਾਂ ਤੋਂ ਤੁਰ ਪਏ ਹੋ
ਨਦੀਆਂ ਸੰਗ ਲਹਿਰ ਬਣ ਕੇ
ਘਰਾਂ ਨੂੰ ਜਦ ਵੀ ਮੁੜਿਓ
ਤਾਂ ਮੁੜਿਓ ਇਕ ਸਾਗਰ ਬਣ ਕੇ
ਅਸੀਂ ਤਾਂ ਹਰ ਵਕਤ ਉਹਦੇ
ਪੈਰਾਂ ’ਚ ਫੁੱਲ ਧਰਦੇ  ਰਹੇ
ਖੁੱਭੇ ਉਹ ਸੀਨੇ ਸਾਡੇ ’ਚ
ਲਿਸ਼ਕਦੇ ਖੰਜ਼ਰ ਬਣ ਕੇ
ਤਾਨ੍ਹੇ ਸ਼ੀਸ਼ੇ ਦੇ ਸੁਣੇ

ਰੁਸਵਾਈਆਂ........... ਗ਼ਜ਼ਲ / ਬਲਜੀਤ ਪਾਲ ਸਿੰਘ

ਸਾਡੇ ਨਾਲ ਹੋਈਆਂ ਰੁਸਵਾਈਆਂ ਸਭ ਯਾਦ ਨੇ
ਕੀਤੀਆਂ ਜੋ ਤੁਸਾਂ ਬੇਵਫਾਈਆਂ ਸਭ ਯਾਦ ਨੇ

ਆਪਣੇ ਹੀ ਦਿਲ ਤੇ ਉਹ ਸਾਰੀਆਂ ਹੰਢਾ ਲਈਆਂ
ਜੱਗ ਦੀਆਂ ਪੀੜਾਂ ਜੋ ਪਰਾਈਆਂ ਸਭ ਯਾਦ ਨੇ

ਜਿੰਦਗੀ ‘ਚ ਐਸ਼ਾਂ ਤੇ ਅਰਾਮ ਜਿਹੜਾ ਮਾਣਿਆ
ਵੱਡਿਆਂ ਜੋ ਕੀਤੀਆਂ ਕਮਾਈਆਂ ਸਭ ਯਾਦ ਨੇ

ਸੋਨੇ ਰੰਗੇ ਪਲ ਤੇ ਰੰਗੀਨ ਜਿਹੀਆਂ ਘੜੀਆਂ
ਤੇਰੀ ਯਾਦ ਵਿਚ ਜੋ ਗਵਾਈਆਂ ਸਭ ਯਾਦ ਨੇ

ਚਾਨਣ........ ਗ਼ਜ਼ਲ / ਬਲਜੀਤ ਪਾਲ ਸਿੰਘ

ਚੜ੍ਹਿਆ ਸੂਰਜ ਹੋਇਆ ਚਾਨਣ
ਕਿਰਨਾਂ ਵਿਚ ਪਰੋਇਆ ਚਾਨਣ

ਰਾਤ ਹਨੇਰੀ ਖਤਮ ਜਾ ਹੋਈ
ਬੂਹੇ ਆਣ ਖਲੋਇਆ ਚਾਨਣ

ਫੈਲੇ ਵਿੱਦਿਆ ਚਾਨਣ ਹੋਇ
ਅੱਖਰਾਂ ਨਾਲ ਵੀ ਹੋਇਆ ਚਾਨਣ

ਉਸਦੇ ਵਿਹੜੇ ਚਾਨਣ ਖਿੜਨਾ
ਜਿਸ ਰੂਹ ਅੰਦਰ ਬੋਇਆ ਚਾਨਣ

ਪਿਆਰ.......... ਗੀਤ / ਹਰਮੇਲ ਪਰੀਤ, ਜੈਤੋ

ਜ਼ਿੰਦਗੀ ਜਿਉਣ ਦਾ ਨਜ਼ਾਰਾ ਜਾਵੇ ਆ,
ਜੇ ਕਿਤੇ ਮੈਨੂੰ ਪਿਆਰ ਤੂੰ ਕਰੇਂ।
ਤੇਰੇ ਨਾਮ ਕਰ ਦੇਵਾਂ ਕੱਲਾ-ਕੱਲਾ ਸਾਹ,
ਜੇ ਕਿਤੇ ਮੈਨੂੰ ਪਿਆਰ ਤੂੰ ਕਰੇਂ।

ਸੱਸੀ, ਸੋਹਣੀ ਕਿਤੇ ਮੈਨੂੰ ਹੀਰ ਲੱਗੇਂ ਤੂੰ,
ਮੇਰਿਆਂ ਖਵਾਬਾਂ ਦੀ ਤਾਬੀਰ ਲੱਗੇਂ ਤੂੰ,
ਦੇਖਾਂ ਤੇਰੇ ਵਿਚੋਂ ਮੈਂ ਤਾਂ ਆਪਣਾ ਖੁਦਾ,
ਜੇ ਕਿਤੇ ਮੈਨੂੰ ਪਿਆਰ ਤੂੰ ਕਰੇਂ।

ਤਲਾਸ਼........ ਨਜ਼ਮ/ਕਵਿਤਾ / ਦਿਲਜੋਧ ਸਿੰਘ

ਚਾਰੇ ਦਿਸ਼ਾਵਾਂ ਮੈਨੂੰ ਮਿੱਠੀਆਂ ਲੱਗਣ
ਕਿਸ ਦਿਸ਼ਾ ਤੂੰ ਵਸਦਾ
ਮਾਹੀ ਮੇਰਾ ਵੀ ਰੱਬ ਦੇ ਵਰਗਾ
ਆਪਣਾ ਪਤਾ ਨਹੀਂ ਦਸਦਾ
ਨੀਲ ਗਗਨ ਵਿਚ ਨਜ਼ਰ ਦੌੜਾਵਾਂ
ਕਿਸ ਸੀਮਾਂ ਤੱਕ ਦੇਖਾਂ
ਹਰ ਤਾਰਾ ਕੋਈ ਭੇਦ ਛੁਪਾਵੇ
ਮੇਰੇ ਹਾਲ ਤੇ ਹਸਦਾ
ਰੁੱਤਾਂ ਦੀਆਂ ਖੁਸ਼ਬੋਆਂ ਵਿੱਚੋਂ
ਤੇਰੀ ਮਿਲਣੀ ਸੁੰਘਾਂ

ਤਿੜਕੀ ਹੋਈ ਦੀਵਾਰ........ ਗਜ਼ਲ / ਜਸ ਸੈਣੀ

ਸਭ ਕੁਝ ਜਾਇਜ਼ ਹੋ ਗਿਆ, ਜੰਗ ਤੇ ਪਿਆਰ ਵਿੱਚ
ਅੰਤਰ ਮਿਟਦਾ ਜਾ ਰਿਹਾ, ਹੁਣ ਧੋਖੇ ਤੇ ਇਕਰਾਰ ਵਿੱਚ

ਰੇਲਵੇ ਸਟੇਸ਼ਨ ਤੇ ਕਤਾਰਾਂ ਬੰਨੀ, ਬਿਰਖ ਪਏ ਨੇ ਸੋਚਦੇ
ਆਖਿਰ ਅਸੀ ਖੜ੍ਹੇ ਹਾਂ, ਕਿਸਦੇ  ਇੰਤਜ਼ਾਰ ਵਿੱਚ

ਗਿਲਾ ਨਾ ਕਰੀਂ ਕਦੇ, ਆਪਣੇ ਬੀਜਾਂ ਦੇ ਨਾ ਪੁੰਗਰਨ ਦਾ
ਪਿੱਪਲ ਵੀ ਉੱਗ ਪੈਂਦੇ ਨੇ, ਤਿੜਕੀ ਹੋਈ ਦੀਵਾਰ ਵਿੱਚ

ਸਾਰੀ ਉਮਰ ਮੁੱਲ ਨਾ ਪਾਇਆ,  ਜਿਸ ਨੇ ਪਿਆਰ ਦਾ
ਆਖਿਰ ਇਕ ਦਿਨ ਜਾ ਵਿਕੇ, ਉਸੇ ਦੇ ਬਜ਼ਾਰ ਵਿੱਚ

ਖ਼ੂਨਦਾਨ……… ਨਜ਼ਮ/ਕਵਿਤਾ / ਪਰਮਿੰਦਰ ਸਿੰਘ ਥਿੰਦ “ਬੀਤ”

ਦਾਨਾਂ  ਵਿੱਚੋਂ  ਦਾਨ ਮਹਾਨ  ਬੰਦਿਆ ਉਹ ਹੈ ਖ਼ੂਨਦਾਨ
ਰੰਗ ਇਸ  ਦਾ ਇਕੋ ਹੈ  ਭਾਵੇਂ  ਬਦਲ ਜਾਵੇ ਇਨਸਾਨ

ਵੰਡਣ  ਤੇ ਇਸ ਨੂੰ  ਪੂਰਾ ਕਰਦੀ  ਕੁਦਰਤ ਉਹ ਮਹਾਨ
ਪੂਰਾ ਨਾ ਕੋਈ ਕਰ ਸਕਦਾ  ਲੈ  ਕੇ ਖ਼ੂਨ ਦਾ ਅਹਿਸਾਨ

ਟੁੱਟੀ ਤੰਦ  ਨੂੰ  ਜੋੜਨ   ਵਾਲਾ  ਪਾਰਸ  ਵਾਂਗ  ਮਹਾਨ
ਬਦਲ ਇਸ ਦਾ ਨਾ ਮਿਲਿਆ ਖੋਜਿਆ ਬਹੁਤ ਇਨਸਾਨ

ਲੱਕ 28 ਵਾਲੀ........ ਨਜ਼ਮ/ਕਵਿਤਾ / ਸਤਵੰਤ ਗਰੇਵਾਲ

ਨਾ ਪਹਿਲਾ ਜਿਹਾ ਪੰਜਾਬ ਰਿਹਾ
ਤੇ ਨਾ ਬੋਹੜਾਂ ਦੀਆਂ ਉਹ ਛਾਵਾਂ
ਪੁੱਤ ਇਥੋਂ ਦੇ ਨਸ਼ੇ ਨੇ ਖਾ ਲਏ
ਨਾ ਪਹਿਲਾਂ ਵਰਗੀਆਂ ਮਾਵਾਂ
ਹੁਣ ਸੋਚਣਾ ਛੱਡ ਦਿਓ
ਮੁੜ ਤੁਹਾਡੇ ਤੋਂ ਦੁਨੀਆਂ ਕੰਬੂਗੀ
ਦੱਸ ਲੱਕ 28 ਵਾਲੀ
ਕਿਵੇਂ ਨਲੂਆ ਜੰਮੂਗੀ...

ਜੇ……… ਨਜ਼ਮ/ਕਵਿਤਾ / ਸਤਵਿੰਦਰ ਚਾਹਲ

ਜੇ ਪਿਆਰ ਰੰਗਾਂ ਦੇ ਰੂਪ ‘ਚ ਹੁੰਦਾ
ਮੈਂ ਸੁਨਿਹਰੀ ਚੁਣਨਾ ਸੀ ਤੇਰੇ ਰੰਗ ਵਰਗਾ

ਜੇ ਪਿਆਰ ਫੁੱਲਾਂ ਦੇ ਰੂਪ ‘ਚ ਹੁੰਦਾ
ਮੈਂ ਗੁਲਾਬ ਚੁਨਣਾ ਸੀ ਤੇਰੀ ਖੁਸ਼ਬੋ ਵਰਗਾ

ਜੇ ਪਿਆਰ ਗੀਤਾਂ ਦੇ ਰੂਪ ‘ਚ ਹੁੰਦਾ
ਮੈਂ ਲੋਕ ਗੀਤ ਚੁਨਣਾ ਸੀ ਤੇਰੇ ਪਿਆਰ ਵਰਗਾ

ਹੱਦ-ਬੰਦੀਆਂ.......... ਨਜ਼ਮ/ਕਵਿਤਾ / ਪਰਮਜੀਤ ਗਰੇਵਾਲ

ਬੋਲੀ ਦੀਆਂ ਹੱਦ-ਬੰਦੀਆਂ
ਭਾਵੇਂ ਚੀਨ ਦੀ ਦੀਵਾਰ ਤੋਂ ਵੀ ਉਚੀਆਂ
ਪਰ ਮੁਹੱਬਤਾਂ ਨੇ ਸੱਚੀਆਂ
ਪਿਆਰ ਦੇ ਦੀਵੇ ਬਾਲ
ਦੁਨੀਆਂ ਨੂੰ ਰੁਸ਼ਨਾਵਾਂਗੇ
ਬਾਲ-ਮਨਾਂ ‘ਚੋਂ ਤੇਰ-ਮੇਰ ਹਟਾ

ਗੀਤ ਦੀ ਹੂਕ....... ਨਜ਼ਮ/ਕਵਿਤਾ / ਕੇਹਰ ਸ਼ਰੀਫ਼

ਨਫਰਤ ਦੀ ਅੱਗ ਦੇ ਅੰਗਿਆਰੇ
ਕਈ ਪਾਸਿਉਂ ਵਰ੍ਹਦੇ
ਦਿਲ ਦੇ ਜਜ਼ਬੇ ਲੂਹੇ ਜਾਵਣ
ਚੈਨ ਨਾ ਰਹਿੰਦੇ ਸਿਰ ਦੇ

ਅਗਨੀ ਮਹਿਜ਼ ਭੁਲੇਖਾ ਹੋ ਗਈ
ਜਿੰਦ  ਬਣੀ  ਕਲਬੂਤ
ਵਕਤ ਦੇ ਮੋਢੇ ਸੂਲ਼ੀ ਟੰਗੀ
ਮੱਥੇ  ਵਿਚ  ਤਾਬੂਤ ।

ਯਾਦ........ ਨਜ਼ਮ/ਕਵਿਤਾ / ਅਮਰਜੀਤ ਵਿਰਕ

ਅੱਜ ਬੜੀ ਦੇਰ ਬਾਦ, ਭੁੱਲੀ ਵਿਸਰੀ ਯਾਦ ਆਈ
ਚੇਤੇ ਕਰ ਕਰ ਚੇਤਾ, ਨੈਣਾਂ ਨੇ ਝੜੀ ਹੰਝੂਆਂ ਦੀ ਲਾਈ
ਯਾਦ ਬੜੀ ਆਈ ਉਸਦੀ, ਬਚਪਨ ਜਿਸ ਨੂੰ ਕਹਿੰਦੇ ਸੀ
ਨਿੱਤ ਨਵੀਂ ਫਰਾਕ ਲਿਆ ਕੇ ਸੁਹਣਾ ਪੁੱਤ ਉਹ ਕਹਿੰਦੇ ਸੀ
ਕਾਲਾ ਟਿੱਕਾ ਲਾ ਮੇਰੇ ਪੁੱਤ ਦੇ, ਕਹਿ ਮੱਥਾ ਉਹ ਚੁੰਮ ਲੈਂਦੇ ਸੀ
ਡੈਡੀ ਡੈਡੀ ਕਹਿੰਦੇ ਸੀ, ਨਜ਼ਾਰੇ ਬੜੇ ਹੀ ਲੈਂਦੇ ਸੀ

ਹੋਲੀ……… ਨਜ਼ਮ/ਕਵਿਤਾ / ਮਲਕੀਅਤ "ਸੁਹਲ"

ਰੰਗਾਂ ਭਰਿਆ ਹਰ ਘਰ ਵਿਹੜਾ,
ਸੱਭ ਨੇ ਖੇਡੀ ਹੋਲੀ ।
ਭੰਗੜਾ ਪਾਉਂਦੇ ਨੱਚਦੇ ਗਾਉਂਦੇ,
ਢੋਲ ਵਜਾਉਂਦੇ ਢੋਲੀ ।

ਖ਼ੁਸ਼ੀਆਂ ਦਾ ਤਿਉਹਾਰ ਪਿਆਰਾ,
ਸਭ ਨੂੰ ਪਿਆਰਾ ਲੱਗੇ।
ਹਰ  ਟੋਲੀ ਦੇ  ਰੰਗ  ਨਿਆਰੇ,
ਨੀਲੇ, ਪੀਲੇ, ਬੱਗੇ ।

ਭੈਣ ਭਰਾ ਦੀ ਵਾਰਤਾ......... ਸਾਬ ਰਾਏ ਅਤੇ ਗੁਰਨੂਰ ਗਗਨ

ਗੁਰਨੂਰ: ਵੀਰੇ ਤੇਰੇ ਤੋਂ ਜਾਂਵਾਂ ਬਲਿਹਾਰੀ
ਭੈਣ ਜਾਵੇ ਅੱਜ ਵਾਰੀ ਵਾਰੀ,
ਕਿੰਨੀ ਸੋਹਣੀ ਤੂੰ ਦਸਤਾਰ ਸਜਾਈ ਆ
ਲੜੀ ਮੋਤੀਆਂ ਵਾਲੀ ਵੀ ਉਪਰ ਲਾਈ ਆ...

ਸਾਬ: ਹਾਂ ਭੈਣੇ ਮੈਨੂੰ ਅੱਜ ਬੜਾ ਚਾ ਏ
ਆਪਣੇ ਵੀਰੇ ਦਾ ਜੋ ਵਿਆਹ ਏ,
ਤੂੰ ਵੀ ਤੇ ਦੇਖ ਕਿੱਦਾਂ ਸਜੀ ਫਿਰਦੀ ਆਂ
ਪਰੀ ਬਣ ਭੱਜੀ ਫਿਰਦੀ ਆਂ...