ਕੀ ਲੱਭਦੈਂ………. ਗ਼ਜ਼ਲ / ਬਿਸ਼ੰਬਰ ਅਵਾਂਖੀਆ

 ਪਤਝੜ ਦੀ ਰੁੱਤ ਅੰਦਰ ਕਿਹੜੀ ਬਹਾਰ ਲੱਭਦੈਂ?


ਦੁੱਖਾਂ ਦੇ ਝੱਖੜਾਂ 'ਚੋਂ ਸੁੱਖ ਦੇ ਅਸਾਰ ਲੱਭਦੈਂ।


ਇੱਕ ਵਾਰ ਮੁੱਕ ਗਏ ਜੇ ਮਿਲਦੇ ਨਹੀਂ ਇਹ ਫਿਰ ਤੋਂ,

ਸਾਹਾਂ ਦੇ ਯਾਰ ਮੁੜ ਮੁੜ ਫਿਰ ਕਿਉਂ ਬਜ਼ਾਰ ਲੱਭਦੈਂ?


ਰੱਖਦਾ ਏਂ ਸ਼ਬਦ ਜ਼ਹਿਰੀ ਆਪਣੀ ਜ਼ਬਾਨ ਉੱਤੇ,

ਉੱਤੋਂ ਸਮਾਜ ਅੰਦਰ  ਉੱਚਾ ਮਿਆਰ ਲੱਭਦੈਂ।

ਅਜ਼ਾਦੀ.......... ਨਜ਼ਮ/ਕਵਿਤਾ / ਦਵਿੰਦਰ ਸਿੰਘ ਭੰਗੂ

ਜਮਹੂਰੀਅਤ ਦੇ ਪੈਰਾਂ ਵਿੱਚ ਮਰ ਰਹੀ ਅਜ਼ਾਦੀ


ਸਾਡਾ ਫ਼ਿਕਰ ਨਾ ਕਰਨਾ

ਅਸੀਂ ਦੱਬੇ ਕੁੱਚਲੇ

ਮਜ਼ਲੂਮ

ਗਰੀਬ ਲੋਕ ਹਾਂ

ਅਸਲ ਚ ਸਾਨੂੰ ਤੇਰਾ ਮੰਤਵ ਹੀ ਨਹੀਂ ਪਤਾ

ਅਸੀਂ ਤਾਂ ਸੱਤਾਧਾਰੀ ਲੋਕਾਂ ਦੀ ਸੋਚ ਦੇ ਗੁਲਾਮ ਹਾਂ

ਚੋਣਾਂ ਦੇ ਨਾਮ ਤੇ ਨਿਸ਼ਚਿਤ ਕੀਤੀ ਜਾਂਦੀ ਹੈ

ਸਾਡੇ ਵਿਕਣ ਦੀ ਕੀਮਤ

ਜਮਹੂਰੀਅਤ ਦੇ ਪੈਰਾਂ ਵਿਚ ਰੁਲੀ ਹੋਈ ਅਜ਼ਾਦੀ

ਸਾਨੂੰ ਕਿੰਨਾ ਕੁ ਹੋ ਸਕਦਾ ਐ

ਤੇਰੇ ਦੁੱਖਾਂ ਦਾ ਇਲਮ....?