ਮੈਂ ਤਾਂ ਚੱਲਿਆਂ.......... ਨਜ਼ਮ/ਕਵਿਤਾ / ਕੁਲਦੀਪ ਸਿੰਘ


ਆਪਣੇ ਵਿਚਾਰ ਹਵਾ ਚ ਖ਼ਿਲਾਰ ਚੱਲਿਆਂ।
ਭਾਂਬੜ ਲਈ ਅੰਗਾਰ ਕਰ ਤਿਆਰ ਚੱਲਿਆਂ।

ਮੇਰੀ ਕਬਰ ਤੇ ਦੀਵਾ ਬਲੇ ਨਾਂ ਬਲੇ
ਧੜਕਦੇ ਦਿਲਾਂ ਚ ਦੀਵੇ ਬਾਲ ਚੱਲਿਆਂ।

ਬੇਸ਼ਕ ਟੰਗ ਦਿਓ ਫਾਂਸੀ ਇਹ ਸਰੀਰ ਨੂੰ
ਤੁਹਾਡੀ ਲੁੱਟ ਦੇ ਮੰਸੂਬੇ ਉਜਾੜ ਚੱਲਿਆਂ।

ਮੇਰਾ ਭਾਰਤ........... ਨਜ਼ਮ/ਕਵਿਤਾ / ਰਿਦਮ ਕੌਰ

ਮੈਂ ਉਸ ਭਾਰਤ ਦੀ ਵਾਸੀ ਨਹੀ ,
ਜਿਸ ਲਈ ਸ਼ਹੀਦ ਭਗਤ ਸਿੰਘ ਜੇਹੇ ਸੂਰਮਿਆਂ ਨੇ ਕੁਰਬਾਨੀ ਦਿੱਤੀ ਸੀ ,
ਮੈਂ ਉਸ ਭਾਰਤ ਦੀ ਵਾਸੀ ਹਾਂ ,
ਜਿਥੇ ਕਲਮਾਡੀ ਤੇ ਰਾਜੇ ਜੰਮਦੇ ਨੇ ,

ਮੈਂ ਉਸ ਭਾਰਤ ਦੀ ਵਾਸੀ ਨਹੀ,
ਜਿਥੇ ਸਰਵਨ ਪੁੱਤ ਜੰਮਿਆ ਸੀ ,
ਮੇਰੇ ਹਿੱਸੇ ਦੇ ਭਾਰਤ ਵਿੱਚ ਤਾਂ ,
ਔਲਾਦ ਹੱਥੋਂ ਨਿੱਤ ਮਾਪੇ ਕਤਲ ਹੁੰਦੇ ਨੇ ,

ਮਨਸੂਰ……… ਨਜ਼ਮ/ਕਵਿਤਾ / ਪਰਮਿੰਦਰ ਸਿੰਘ ਥਿੰਦ “ਬੀਤ”

ਅਨ-ਅਲ-ਹੱਕ ਕਿਹਾ ਮਨਸੂਰ 
ਇਹ ਸੀ ਉਸ ਦਾ  ਇੱਕੋ ਕਸੂਰ

ਨਾ ਉਹ ਝੁਕਿਆ  ਅੱਗੇ  ਹਜੂਰ
ਹੁਕਮ ਖਲੀਫਾ  ਕੀਤਾ  ਮਨਜੂਰ

ਖਾ   ਕੇ  ਪੱਥਰ  ਚੜ੍ਹੇ   ਸਰੂਰ
ਇੱਕ ਫੁੱਲ ਨੇ  ਦਿਲ ਕੀਤਾ ਚੂਰ

ਕੁਆਰਾ ਚਾਅ.......... ਨਜ਼ਮ/ਕਵਿਤਾ / ਬਾਜਵਾ ਸੁਖਵਿੰਦਰ

ਵੇ ਸੂਰਜਾ ਅੱਜ ਹਨੇਰਿਆਂ ਨੂੰ ਚਾਨਣ ਦਾ ਅੰਮ੍ਰਿਤ ਨਾਹ ਪਿਆ
ਅੱਜ ਤਾਂ ਇਹ ਅੰਮ੍ਰਿਤ ਵੀ ਲੱਗ ਰਿਹਾ ਜ਼ਹਿਰ ਜਿਹਾ

ਵੇ ਸੂਰਜਾ ਰਹਿਣ ਦੇ ਤੂੰ ਨਾਹ ਬੰਨ ਸ਼ਗਨਾਂ ਦੇ ਗਾਨੇ
ਕੁਆਰੇ ਚਾਅ ਦੀ ਮੈਂ ਹੀ ਸ਼ਾਇਦ ਮਾਂਗ ਭਰਾਂ ਏਸ ਬਹਾਨੇ

ਮੈ ਮਿੰਨਤਾ ਕਰਾਂ ਆਪਣੇ ਸਿਰ ਤੋਂ ਸੰਧੂਰੀ ਪੱਗੜੀ ਲਾਹ
ਵੇ ਸੂਰਜਾ-ਸੂਰਜਾ ਤੂੰ ਓਸ ਵਿਹੜੇ ਨਾਹ ਜਾਹ