ਮਾਘ........ ਕਾਵਿ ਕਲੰਡਰ / ਸੁਰਿੰਦਰ ਸਿੰਘ ਸੁੰਨੜ


ਕੱਕਰ ਕੋਰਾ ਕਹਿਰ ਦਾ, ਮਹੀਨਾ ਚੜ੍ਹਿਆ ਮਾਘ,
ਬੁੱਕਲ ਦੇ ਬਿਨ ਨਾ ਸਰੇ, ਨਾ ਸੁੱਤਿਆਂ ਨਾ ਜਾਗ।

ਦਸ ਦਸ ਦਿਨ ਧੁੰਦ ਨਾ ਮਿਟੇ, ਲੱਗੇ ਪੈਂਦੀ ਭੁਰ,
ਮੂੰਹ ਨੂੰ ਮੂੰਹ ਨਾ ਦਿਸਦਾ, ਕੀ ਦਿਸਣਾ ਹੈ ਦੂਰ।

ਮੂੰਹ ਹੱਥ ਧੋ ਕੇ ਸਾਰਦੇ, ਪੰਜ ਇਸ਼ਨਾਨੇ ਕਰਨ,
ਗੱਲ੍ਹਾਂ ਤਿੜਕਣ ਠੰਡ ਨਾ, ਹੋਰ ਕਿੰਨਾ ਕੁ ਠਰਨ।

ਕਾਲਾ ਲੇਖਾ.......... ਨਜ਼ਮ/ਕਵਿਤਾ / ‌‌ਦ‌ਿਲਜੋਧ ਸਿੰਘ

ਇਸ ਜੀਵਨ  ਦਾ ਕੀ ਸੀ ਆਦ‌ਿ
ਇਸ ਜੀਵਨ ਦਾ ਅੰਤ ਭਲਾ  ਕੀ
ਸੁਭਾ ਸ਼ਾਮ ਦੇ ਗਮ ਨੂੰ ਚੱਟਦਾ
ਜੀਉਣ ਦਾ ਯਤਨ ਕਰੇ  ਇਨਸਾਨ

ਕੱਲ ਦਾ ਜੀਵਨ ਕਿਸ ਦੇ ਲੇਖੇ
ਅੱਜ ਦਾ ਜੀਵਨ ਕਿਸ ਨੂੰ ਅਰਪਨ
ਇਹ ਬੇਮਕਸਦ ਉਮਰ ਦਾ ਲੇਖਾ
ਕੌਣ ਕਰੇਗਾ ਕੱਲ ਪਰਵਾਣ

ਔਰਤ……… ਨਜ਼ਮ/ਕਵਿਤਾ / ਗੁਰਵਿੰਦਰ ਸਿੰਘ ਘਾਇਲ

ਵਾਂਗ ਦੀਵੇ ਦੇ ਜਲਦੀ ਏਂ ਤੂੰ,
ਹਨੇਰੀ ਵਿੱਚ ਵੀ, ਤੁਫ਼ਾਂ ਵਿੱਚ ਵੀ,
ਵਾਂਗ ਰੁੱਖ ਦੇ ਸੜਦੀ ਏਂ ਤੂੰ,
ਧੁੱਪ ਦੇ ਵਿੱਚ ਵੀ, ਛਾਂ ਦੇ ਵਿੱਚ ਵੀ।

ਚਾਨਣ ਕਰਦੀ ਏਂ ਚਾਰ ਚੁਫ਼ੇਰੇ,
ਦੂਰ ਭਜਾਉਂਦੀ ਏਂ ਤੂੰ ਹਨੇਰੇ,
ਫਿਰ ਵੀ ਕਦਰ ਨਹੀਂ ਪੈਂਦੀ,
ਧੀ ਦੇ ਵਿੱਚ ਵੀ, ਮਾਂ ਦੇ ਵਿੱਚ ਵੀ।
ਵਾਂਗ ਰੁੱਖ ਦੇ ਸੜਦੀ ਏਂ ਤੂੰ,
ਧੁੱਪ ਦੇ ਵਿੱਚ ਵੀ, ਛਾਂ ਦੇ ਵਿੱਚ ਵੀ।

ਉਦਾਸੀ……… ਗੀਤ / ਗੁਰਪ੍ਰੀਤ ਮਠਾੜੂ

ਅੱਜ  ਬੁਰਾ ਨਾ ਮੰਨੋਂ ਜਨਾਬ, ਦਿਲ ਉਦਾਸ ਹੈ,
ਕਹੀ ਸੁਣੀ ਕਰ ਦਿਉ ਮਾਫ, ਦਿਲ ਉਦਾਸ ਹੈ।

ਜਦ ਜ਼ੁਲਮ ਹੋਵੇ  ਮਜ਼ਲੂਮ ਤੇ,  ਇਹ ਨਾ ਸਹੇ,
ਕੋਈ  ਸੁਣੇ  ਜਾਂ ਨਾ ਸੁਣੇ, ਇਹ ਅਪਣੀ ਕਹੇ,
ਨਾ  ਜਾਵੋ  ਇਹਦੀ  ਫੋਕੀ  ਮੁਸਕਾਨ ਤੇ ਯਾਰੋ,
ਇਹਦੇ ਅੰਦਰ ਦੁੱਖ ਹਜ਼ਾਰ, ਦਿਲ ਉਦਾਸ ਹੈ।

ਪੰਜਾਬੀ......... ਗੀਤ / ਗੁਰਪ੍ਰੀਤ ਮਠਾੜੂ

ਮਿੱਠੀ ਮਿੱਠੀ ਬੋਲੀ  ਜੀਹਦੀ  ਟੌਹਰ ਏ ਨਵਾਬੀ,
ਪਾਪਾ ਮੈਂ ਵੀ ਚਾਹੁੰਨਾ ਹੁਣ  ਸਿੱਖਣੀ ਪੰਜਾਬੀ।

ਪੈਂਤੀ  ਅੱਖਰਾਂ  ਨੂੰ ਪਹਿਲਾਂ ਤਾਂ ਮੈਂ ਯਾਦ ਕਰਨਾ,
ਫੇਰ  ਲਗਾਂ  ਮਾਤਰਾਂਵਾਂ  ਦਾ  ਹਿਸਾਬ   ਕਰਨਾ,
ਸਦਾ ਰੱਖੂੰਗਾ ਧਿਆਨ  ਕਿਤੇ ਹੋ ਜੇ ਨਾ ਖਰਾਬੀ,
ਪਾਪਾ ਮੈਂ  ਵੀ  ਚਾਹੁੰਨਾ ਹੁਣ  ਸਿੱਖਣੀ ਪੰਜਾਬੀ।

ਨਵਾਂ ਹੀ ਕੁਝ ਕਰ ਦਿਖਾਈਏ......... ਨਜ਼ਮ/ਕਵਿਤਾ / ਮੁਹਿੰਦਰ ਸਿੰਘ ਘੱਗ

ਨਵੇਂ ਸਾਲ ਨੂੰ ਨਵੇਂ ਢੰਗ ਨਾਲ, ਨਵਾਂ ਹੀ  ਕੁਝ ਕਰ ਦਿਖਾਈਏ
ਮਿਲ ਬੈਠਣ ਦੀ ਜੁਗਤੀ ਸਿਖ ਕੇ, ਖੁਸ਼ੀਆਂ ਦੇ ਆ ਘਰ ਵਸਾਈਏ

ਮੰਡੀਆਂ ਦੇ ਵਿਚ ਮਾਲ ਰੁਲੇ ਨਾਂ, ਪੂਰੀ ਕੀਮਤ ਮਿਲੇ ਕਿਸਾਨ ਨੂੰ
ਅੰਨਦਾਤਾ ਵੀ ਹੋ ਜਾਏੇ ਸੌਖਾ, ਖੀਸਾ ਉਸ ਦਾ ਭਰ ਦਿਖਾਈਏ

ਲੀਪ ਦਾ ਸਾਲ ਤੇ ਚੋਣਾਂ ਵੀ ਨੇ, ਲੀਪ ਜਿਹਾ ਨਾ ਚੁਣ ਲਈਂ ਬੰਦਾ
ਪਾਰਟੀ ਜੱਕੜ ਤੋਂ ਉਚੇ ਉਠ ਕੇ, ਚੁਣ ਕੇ ਕੋਈ ਨਰ ਬਿਠਾਈਏ

ਭ੍ਰਿਸ਼ਟ ਆਗੂ ’ਤੇ ਰਿਸ਼ਵਤ ਖੋਰਾਂ, ਨੱਥ ਹੈ ਇਕ ਦਿਨ ਪਾਉਣੀ ਪੈਣੀ
ਤਕੜਾ ਕੋਈ ਕਾਨੂੰਨ ਬਣਾ ਕੇ, ਉਹਨਾਂ ਨੂੰ ਜੇਲ੍ਹ ਦਾ ਦਰ ਦਿਖਾਈਏ

ਅਰਜ਼......... ਨਜ਼ਮ/ਕਵਿਤਾ / ਪਵਨ ਕੁਮਾਰ (ਇਟਲੀ)

ਹੇ ਭਗਵਾਨ... ਪ੍ਰਭੂ ਜੀ
ਮੇਰੇ ਰਾਮ ਜੀਓ... ਮੇਰੇ ਖੁਦਾ... ਮੇਰੇ ਵਾਹਿਗੁਰੂ
ਅੱਜ ਮੈਂ ਤੇਰੀ ਸ਼ਰਨ ਚ ਆਇਆ ਹਾਂ...
ਮੈਨੂੰ ਕੋਈ ਵਰਦਾਨ ਨਹੀਂ ਚਾਹੀਦਾ
ਨਾ ਹੀ ਮੈਂ ਪੂਛੋਂ ਫੜ ਕੇ ਹਾਥੀ ਘੁਮਾਓਣੇ ਨੇ
ਅਤੇ ਨਾਂ ਹੀ ਮੈਨੂੰ ਕੋਈ ਰੂਹਾਨੀ ਤਕਲੀਫ਼ ਹੋਈ ਹੈ
ਮੈਂ ਤਾਂ ਆਪਣੇ ਵਰਗੇ ਸਤਾਏ
ਕਰੋੜਾਂ ਲੋਕਾਂ ਦਾ ਘੱਲਿਆ
ਤੇਰੇ ਨਾਲ ਦੋ ਗੱਲਾਂ ਕਰਨ ਆਇਆ ਹਾਂ।

ਸੱਚੇ ਪਾਤਸ਼ਾਹ.......... ਗੀਤ / ਰਾਣਾ ਅਠੋਲਾ (ਇਟਲੀ)

ਸਾਰਾ ਜੱਗ ਖੁਸ਼ੀ ‘ਚ ਨਚਾਈਂ ਸੱਚੇ ਪਾਤਸ਼ਾਹ
ਨਵਾਂ ਸਾਲ ਖੁਸ਼ੀ ਦਾ ਲਿਆਈ ਸੱਚੇ ਪਾਤਸ਼ਾਹ

ਹਰ ਦੇਸ਼ ਪਾਵੇ ਤਾਣੇ ਪਿਆਰ ਦੀਆਂ ਤੰਦਾਂ ਦੇ
ਮੁਕ ਜਾਣ ਯੱਭ ਦਾਤਾ ਗੋਲੀਆਂ ਤੇ ਬੰਬਾਂ ਦੇ,
ਨਜ਼ਰ ਸਵੱਲੀ ਸਭ ‘ਤੇ ਪਾਈਂ ਸੱਚੇ ਪਾਤਸ਼ਾਹ
ਨਵਾਂ ਸਾਲ ਖੁਸ਼ੀ ਦਾ ਲਿਆਈ ਸੱਚੇ ਪਾਤਸ਼ਾਹ

ਇਕ ਸਚ......... ਨਜ਼ਮ/ਕਵਿਤਾ / ਦਿਲਜੋਧ ਸਿੰਘ

ਲੋਕ ਬਿਗਾਨੇ ਅਵਾਜ਼ ਵੀ ਮਾਰੀ
ਕਿਸੇ ਨਾ ਮੁੜ ਕੇ ਤੱਕਿਆ

ਕਦਮ ਕਦਮ ਤੇ ਖੜੀ ਉਡੀਕਾਂ
ਆਖਿਰ ਜਿਉੜਾ ਥੱਕਿਆ

ਚੰਨ  ਚਾਨਣੀ ਫਿੱਕੀ  ਫਿੱਕੀ
ਬਦਲਾਂ ਨੇ ਚੰਨ  ਢੱਕਿਆ

ਇਕ ਇਕ ਤਾਰਾ ਨਜ਼ਰ ਚੁਰਾਵੇ
ਤਕ ਤਕ ਮੈਨੂੰ  ਅੱਕਿਆ

ਜਰੂਰੀ ਤਾਂ ਨਹੀਂ........ ਨਜ਼ਮ/ਕਵਿਤਾ / ਅਮਰਜੀਤ ਵਿਰਕ

ਅਸੀਂ ਹਾਂ ਤੁਹਾਡੇ ਕੋਲੋਂ ਦੂਰ ਜਿੰਨੇ
ਹੋਈਏ ਦਿਲ ਤੋਂ ਵੀ ਦੂਰ
ਇਹ ਜਰੂਰੀ ਤਾਂ ਨਹੀਂ

ਜਿੰਨੇ ਕਰੀਬ ਹੋ ਤੁਸੀਂ ਦਿਲ ਦੇ
ਅਸੀਂ ਆਈਏ ਉਤਨਾ ਹੀ ਕਰੀਬ
ਇਹ ਜਰੂਰੀ ਤਾਂ ਨਹੀਂ