ਘੱਟ ਗਿਣਤੀ.......... ਨਜ਼ਮ/ਕਵਿਤਾ / ਬਿੱਟੂ ਖੰਗੂੜਾ

ਨਿੱਕੇ  ਨਿੱਕੇ ਦੀਵਿਆਂ ਨੂੰ ਕੌਣ ਪੁੱਛਦਾ
ਹਨੇਰਾ ਤਾਂ ਵੱਡੇ ਸੂਰਜਾਂ ਨੂੰ ਡਕਾਰ ਲੈਂਦਾ

ਇੱਕੋ ਹੀ ਕਾਨੂੰਨ ਛੱਡ ਜਾਂਦਾ ਕਿਸੇ ਨੂੰ
ਕਿਸੇ ਨੂੰ ਮੂੰਹ ਹਨੇਰੇ ਫਾਂਸੀ ਚਾੜ੍ਹ ਲੈਂਦਾ

ਚਿੱਟੇ ਦਿਨ ਜ਼ਾਲਮ ਬੰਦੂਕਾਂ ਦਾ ਕਾਫਲਾ
ਬੋਲਣ ਦੀ ਆਜ਼ਾਦੀ ਨੂੰ ਰਾੜ੍ਹ ਲੈਂਦਾ

ਬੇਸੁਰੇ ਸਾੜਿਆ ਦਾ ਬਲਦਾ ਇਹ ਲਾਂਬੜ
ਸੁਰਮਈ ਵੀਣਾ ਨੂੰ ਸਾੜ ਲੈਂਦਾ

ਲੋਕਤੰਤਰ ਬਹੁਗਿਣਤੀਆਂ ਦਾ ਮੁੱਲ
ਘੱਟ ਗਿਣਤੀ ਦੀ ਚੁੱਪ ਨੂੰ ਲਤਾੜ ਲੈਂਦਾ

ਜਾਬਰ ਸ਼ਰੇਆਮ ਲੁੱਟ ਲੈਂਦੇ ਨੇ ਇੱਜ਼ਤਾਂ
ਨਾਬਰ ਕਰ ਬੰਦ ਕਿਵਾੜ ਲੈਂਦਾ

ਜਦੋਂ ਨਾ ਪੁੱਗੇ ਰਿਸ਼ਤਾ ਮਨਮਰਜ਼ੀ ਦਾ
ਦਫਾ ਬਲਾਤਕਾਰ ਦੀ ਚਾੜ੍ਹ ਲੈਂਦਾ

ਬੂਹਾ ਖੋਲਣ ਤੋਂ ਡਰਦਾ ਹੁਸਨ ਜਿਹੜਾ
ਇਸ਼ਕੇ ਲਈ ਕੰਧਾਂ ਨੂੰ ਪਾੜ ਲੈਂਦਾ

ਨਗਾਰਖਾਨੇ ਚ ਤੂਤੀ ਦੀ ਕੌਣ ਸੁਣਦਾ
ਬਿੱਟੂ ਐਂਵੇ ਆਪਣਾ ਖੂਨ ਸਾੜ ਲੈਂਦਾ

****