ਸੱਚਖੰਡ ਵਿੱਚ ਲਏ ਥਾਂ ਪ੍ਰਮਿੰਦਰ……… ਨਜ਼ਮ/ਕਵਿਤਾ / ਜਰਨੈਲ ਘੁਮਾਣ


ਕਲਾ ਦੀ ਮੂਰਤ ਹੱਸ ਮੁੱਖ ਸੂਰਤ,
ਜਿਸਦਾ ਧਰਿਆ ਨਾਂ ਪ੍ਰਮਿੰਦਰ ।

ਸਾਊ ਧੀ ਰਾਣੀ ਸੁਘੜ ਸਿਆਣੀ ,ਸੁਭਾਅ ਦੀ ਨਿਰੀ ਸੀ ਗਾਂ ਪ੍ਰਮਿੰਦਰ ।

ਪਰਉਪਕਾਰੀ ਅੱਵਲ ਨਾਰੀ ,
ਮਮਤਾ ਦਾ ਰੁੱਖ ਮਾਂ ਪ੍ਰਮਿੰਦਰ ।

ਦੁੱਖ ਵੰਡਾਉਂਦੀ ਸੁੱਖ ਵਰਤਾਉਂਦੀ ,
ਲੋੜਬੰਦਾਂ ਲਈ ਛਾਂ ਪ੍ਰਮਿੰਦਰ ।

ਉੱਚ ਵਿਚਾਰਕ ਸਭਿਆਚਾਰਕ ,ਸੋਚ ਦੇ ਵਿੱਚ ਉਤਾਂਹ ਪ੍ਰਮਿੰਦਰ ।

ਕਲਾ ਦਾ ਦਰਪਣ ਦਿਲਾਂ ਦੀ ਧੜਕਣ ,ਸੰਗੀਤ ਦਾ ਘੁੱਗ ਗਰਾਂ ਪ੍ਰਮਿੰਦਰ ।

ਪੰਜਾਬ ਦੀ ਧੀ ਸੀ ਧਾਰਮਿਕ ਵੀ ਸੀ ,ਸ਼ਖ਼ਸੀਅਤ ਵਧੂ ਅਗਾਂਹ ਪ੍ਰਮਿੰਦਰ  

ਘੁਮਾਣ’ ਦੀ ਭੈਣਾ ਛਲਕਾ ਗਈ ਨੈਣਾ ,ਕਰ ਗਈ ਸੱਖਣੀ ਬਾਂਹ ਪ੍ਰਮਿੰਦਰ ।

ਛੱਡ ਗਈ ਯਾਦਾਂ ਕਰੀਏ ਫਰਿਆਦਾਂ ,ਸੱਚਖੰਡ ਵਿੱਚ ਲਏ ਥਾਂ ਪ੍ਰਮਿੰਦਰ ॥