ਖੋ ਗਏ……… ਨਜ਼ਮ/ਕਵਿਤਾ / ਬਲਵਿੰਦਰ ਸਿੰਘ ਮੋਹੀ

ਸਾਂਝਾਂ ਵਾਲੇ ਬੂਹੇ ਢੋਅ ਲਏ
ਬੀਜ ਨਫਰਤਾਂ ਵਾਲੇ ਬੋ ਲਏ,

ਸਾਰੀ ਦੁਨੀਆਂ ਨੇੜੇ ਹੋਈ
ਆਪਣਿਆਂ ਤੋਂ ਦੂਰ ਹੋ ਗਏ,

ਚਿੰਤਾ ਦੇ ਸਿਰਨਾਂਵੇਂ ਲੱਭੇ
ਹਾਸੇ ਠੱਠੇ ਸਾਡੇ ਖੋ ਗਏ,

ਮਾਮੇ ਭੂਆ ਚਾਚੇ ਤਾਏ
ਸਾਰੇ ਅੰਕਲ ਆਂਟੀ ਹੋ ਗਏ,

ਚੱਲੇ ਸੀ ਜੋ ਕਰਨ ਕਮਾਈ
ਹੁਣ ਪੱਕੇ ਪਰਦੇਸੀ ਹੋ ਗਏ,

ਚੰਗੀ ਗੱਲ ਨਾ ਗਾਉਣ ਗਵੱਈਏ
ਚੰਗੇ ਗਾਇਕ ਕਿਥੇ ਖੋ ਗਏ,

ਹੋਏ ਪਰਾਏ ਆਪਣੇ‘ਮੋਹੀ’
ਸਾਰੇ ਰਿਸ਼ਤੇ ਫਿੱਕੇ ਹੋ ਗਏ।

****