ਚਾਰੇ ਹੀ ਸਨ ਸੇਵਾਦਾਰ ।
ਇੱਕ ਦਿਨ ਬਾਪੂ ਪਿਆ ਬੀਮਾਰ,
ਡਾਢਾ ਸੀ ਹੋਇਆ ਲਾਚਾਰ ।
ਸਾਰੇ ਲੱਗੇ ਕਰਨ ਵਿਚਾਰ,
ਬਾਪੂ ਤੇ ਸਾਰਾ ਘਰ ਬਾਰ ।
ਬਾਪੂ ਨੂੰ ਕਿਧਰੇ ਲੈ ਜਾਈਏ,
ਤੇ ਇਸ ਦਾ ਇਲਾਜ ਕਰਾਈਏ ।
ਛੇਤੀ ਕਰੀਏ ਦੇਰ ਨਾ ਲਾਈਏ,
ਕਿਸੇ ਸਿਆਣੇ ਕੋਲ ਪੁਚਾਈਏ ।
ਲੈ ਗਏ ਕਿਸੇ ਸਿਆਣੇ ਕੋਲ,
ਜਿਸ ਨੇ ਡਿੱਠੀ ਨਬਜ਼ ਟਟੋਲ ।
ਮੁਸ਼ਕਲ ਨਾਲ ਬੀਮਾਰੀ ਬੁੱਝੀ,
ਉੁਸ ਨੂੰ ਫਿਰ ਦਵਾਈ ਸੁੱਝੀ ।
ਘੋਲ ਘਾਲ ਸ਼ੀਸ਼ੀ ਵਿਚ ਪਾਈ,
ਮੁੰਡਿਆਂ ਦੇ ਸੀ ਹੱਥ ਫੜਾਈ ।
ਕਹਿਕੇ ਇਸ ਨੂੰ ਖੂਬ ਹਿਲਾਇਓ,
ਫਿਰ ਇਹ ਬਾਪੂ ਤਾਈਂ ਪਿਲਾਇਓ ।
ਮੁੰਡਿਆਂ ਨੇ ਕਾਹਲੀ ਵਿਚ ਜਾ ਕੇ,
ਸੇਵਾ ਕੀਤੀ ਖੂਬ ਹਿਲਾ ਕੇ ।
ਦੋ ਮੁੰਡਿਆਂ ਨੇ ਲੱਤਾਂ ਤੋਂ ਫੜਕੇ,
ਦੋਹਾਂ ਨੇ ਬਾਹਾਂ ਤੋਂ ਫੜਕੇ ।
ਬਾਪੂ ਨੂੰ ਸੀ ਖੂਬ ਹਿਲਾਇਆ,
ਬਾਪੂ ਨੂੰ ਡਾਢਾ ਤੜਫਾਇਆ,
ਏਦਾਂ ਕਰਦੇ ਟੁੱਟ ਗਈ ਹੱਡੀ,
ਨਾਲ ਹੀ ਬੁੱਢਾ ਚੜ੍ਹ ਗਿਆ ਗੱਡੀ ।
ਰੋਂਦੇ ਕੋਲ ਹਕੀਮ ਦੇ ਆਏ,
ਡਾਢੇ ਵੈਣ ਕੀਰਣੇ ਪਾਏ ।
ਮੱਥੇ ਤੇ ਹੱਥ ਮਾਰੇ ਵੈਦ,
ਸੁਣ ਮੁੰਡਿਆਂ ਦੇ ਕਾਰੇ ਵੈਦ ।
ਮੈਂ ਤਾਂ ਕਿਹਾ ਸੀ ਦਵਾ ਹਿਲਾਇਓ,
ਫਿਰ ਬਾਪੂ ਜੀ ਦੇ ਤਾਂਈਂ ਪਿਲਾਇਓ ।
ਸ਼ੀਸ਼ੀ ਦੀ ਥਾਂ ਬੁੜ੍ਹਾ ਹਿਲਾਇਆ ।
ਬਾਪੂ ਨੂੰ ਹੈ ਸਵਰਗ ਪੁਚਾਇਆ ।
ਸੁਣ ਸਾਰੇ ਡਾਢੇ ਪਛਤਾਏ ,
ਰੋਂਦੇ ਖੱਪਦੇ ਘਰ ਨੂੰ ਆਏ ।
ਸੋਚ ਸਮਝ ਕੇ ਕਦਮ ਟਿਕਾਓ,
ਜੀਵਨ ਨਾ ਖਤਰੇ ਵਿਚ ਪਾਓ ।
***