ਪਤਝੜ ਦੀ ਰੁੱਤ ਅੰਦਰ ਕਿਹੜੀ ਬਹਾਰ ਲੱਭਦੈਂ?
ਦੁੱਖਾਂ ਦੇ ਝੱਖੜਾਂ 'ਚੋਂ ਸੁੱਖ ਦੇ ਅਸਾਰ ਲੱਭਦੈਂ।
ਇੱਕ ਵਾਰ ਮੁੱਕ ਗਏ ਜੇ ਮਿਲਦੇ ਨਹੀਂ ਇਹ ਫਿਰ ਤੋਂ,
ਸਾਹਾਂ ਦੇ ਯਾਰ ਮੁੜ ਮੁੜ ਫਿਰ ਕਿਉਂ ਬਜ਼ਾਰ ਲੱਭਦੈਂ?
ਰੱਖਦਾ ਏਂ ਸ਼ਬਦ ਜ਼ਹਿਰੀ ਆਪਣੀ ਜ਼ਬਾਨ ਉੱਤੇ,
ਉੱਤੋਂ ਸਮਾਜ ਅੰਦਰ ਉੱਚਾ ਮਿਆਰ ਲੱਭਦੈਂ।
ਜਦ ਕੋਲ ਮਾਂ ਸੀ ਤੇਰੇ ਕੀਤੀ ਕਦਰ ਨਾ ਉਸਦੀ,
ਹੁਣ ਤਾਰਿਆਂ ‘ਚੋਂ ਆਪਣੀ ਮਾਂ ਦੀ ਨੁਹਾਰ ਲੱਭਦੈਂ।
ਛੱਡ ਕੇ ਹਰੇਕ ਰਿਸ਼ਤਾ ਪੈਸੇ ਨੂੰ ਪਹਿਲ ਦਿੱਤੀ,
ਹੁਣ ਕਾਗਜ਼ਾਂ ਦੇ ਵਿੱਚੋਂ ਦਿਲ ਦੇ ਕਰਾਰ ਲੱਭਦੈਂ।
ਇਸ ਪਿਆਰ ਮੁਹੱਬਤ ਦਾ ਹੁੰਦੈ ਖੁਮਾਰ ਪੱਕਾ,
ਨਸ਼ਿਆਂ ‘ਚੋਂ ਫੇਰ ਯਾਰਾ ਕਾਹਦਾ ਖੁਮਾਰ ਲੱਭਦੈਂ?
***
ਮੋਬਾਇਲ 97818 25255
ਪਿੰਡ ਤੇ ਡਾਕਖਾਨਾ - ਅਵਾਂਖਾ,
ਤਹਿਸੀਲ ਦੀਨਾਨਗਰ,
ਜ਼ਿਲ੍ਹਾ ਗੁਰਦਾਸਪੁਰ