ਲੋਕ ਬਿਗਾਨੇ ਅਵਾਜ਼ ਵੀ ਮਾਰੀ
ਕਿਸੇ ਨਾ ਮੁੜ ਕੇ ਤੱਕਿਆ
ਕਦਮ ਕਦਮ ਤੇ ਖੜੀ ਉਡੀਕਾਂ
ਆਖਿਰ ਜਿਉੜਾ ਥੱਕਿਆ
ਚੰਨ ਚਾਨਣੀ ਫਿੱਕੀ ਫਿੱਕੀ
ਬਦਲਾਂ ਨੇ ਚੰਨ ਢੱਕਿਆ
ਇਕ ਇਕ ਤਾਰਾ ਨਜ਼ਰ ਚੁਰਾਵੇ
ਤਕ ਤਕ ਮੈਨੂੰ ਅੱਕਿਆ
ਯਾਦਾਂ ਆਸਾਂ ਫਿੱਕੀਆਂ ਪਈਆਂ
ਕਿੰਨਾ ਵੀ ਸਾਂਭ ਕੇ ਰੱਖਿਆ
ਉਮਰਾਂ ਦਾ ਮੈਂ ਮੰਥਨ ਕਰਕੇ
ਜ਼ਹਿਰ ਜਿਹਾ ਕੁਝ ਚੱਖਿਆ
ਖੂਬ ਕਲਮ ਨੇ ਬਿਰਹਾ ਜੰਮਿਆਂ
ਅੱਖਰਾਂ ਸਾਂਭ ਕੇ ਰੱਖਿਆ
ਇਧਰ ਉਧਰ ਜੋ ਸੁਪਨੇ ਭਟਕੇ
ਕੋਈ ਵੀ ਫੜ ਨਾ ਸਕਿਆ
ਚੜਦਾ ਸੂਰਜ ਫਿੱਕਾ ਫਿੱਕਾ
ਡੁਬਦਾ ਖੂਬ ਉਹ ਭਖਿਆ
ਕੁਝ ਪਲਾਂ ਦੀ ਸੂਰਜ ਲਾਲੀ
ਨੇਹਰੇ ਨੇ ਝਟ ਢਕਿਆ
****
ਕਿਸੇ ਨਾ ਮੁੜ ਕੇ ਤੱਕਿਆ
ਕਦਮ ਕਦਮ ਤੇ ਖੜੀ ਉਡੀਕਾਂ
ਆਖਿਰ ਜਿਉੜਾ ਥੱਕਿਆ
ਚੰਨ ਚਾਨਣੀ ਫਿੱਕੀ ਫਿੱਕੀ
ਬਦਲਾਂ ਨੇ ਚੰਨ ਢੱਕਿਆ
ਇਕ ਇਕ ਤਾਰਾ ਨਜ਼ਰ ਚੁਰਾਵੇ
ਤਕ ਤਕ ਮੈਨੂੰ ਅੱਕਿਆ
ਯਾਦਾਂ ਆਸਾਂ ਫਿੱਕੀਆਂ ਪਈਆਂ
ਕਿੰਨਾ ਵੀ ਸਾਂਭ ਕੇ ਰੱਖਿਆ
ਉਮਰਾਂ ਦਾ ਮੈਂ ਮੰਥਨ ਕਰਕੇ
ਜ਼ਹਿਰ ਜਿਹਾ ਕੁਝ ਚੱਖਿਆ
ਖੂਬ ਕਲਮ ਨੇ ਬਿਰਹਾ ਜੰਮਿਆਂ
ਅੱਖਰਾਂ ਸਾਂਭ ਕੇ ਰੱਖਿਆ
ਇਧਰ ਉਧਰ ਜੋ ਸੁਪਨੇ ਭਟਕੇ
ਕੋਈ ਵੀ ਫੜ ਨਾ ਸਕਿਆ
ਚੜਦਾ ਸੂਰਜ ਫਿੱਕਾ ਫਿੱਕਾ
ਡੁਬਦਾ ਖੂਬ ਉਹ ਭਖਿਆ
ਕੁਝ ਪਲਾਂ ਦੀ ਸੂਰਜ ਲਾਲੀ
ਨੇਹਰੇ ਨੇ ਝਟ ਢਕਿਆ
****