ਅੱਜ ਬੁਰਾ ਨਾ ਮੰਨੋਂ ਜਨਾਬ, ਦਿਲ ਉਦਾਸ ਹੈ,
ਕਹੀ ਸੁਣੀ ਕਰ ਦਿਉ ਮਾਫ, ਦਿਲ ਉਦਾਸ ਹੈ।
ਜਦ ਜ਼ੁਲਮ ਹੋਵੇ ਮਜ਼ਲੂਮ ਤੇ, ਇਹ ਨਾ ਸਹੇ,
ਕੋਈ ਸੁਣੇ ਜਾਂ ਨਾ ਸੁਣੇ, ਇਹ ਅਪਣੀ ਕਹੇ,
ਨਾ ਜਾਵੋ ਇਹਦੀ ਫੋਕੀ ਮੁਸਕਾਨ ਤੇ ਯਾਰੋ,
ਇਹਦੇ ਅੰਦਰ ਦੁੱਖ ਹਜ਼ਾਰ, ਦਿਲ ਉਦਾਸ ਹੈ।
ਦੁਸ਼ਮਣ ਖਾ ਜਾਏ ਖਾਰ ਤਾਂ ਇਹ ਸਹਿ ਸਕਦਾ,
ਕਰਜੇ ਹਿੱਕ ਤੇ ਵਾਰ ਤਾਂ ਇਹ ਸਹਿ ਸਕਦਾ,
ਜੇ ਜਾਨੋਂ ਪਿਆਰਾ ਪਿੱਠ ਦੇ ਪਿੱਛੇ ਵਾਰ ਕਰੇ,
ਤਾਂ ਟੁੱਟ ਜਾਂਦਾ ਇਤਬਾਰ, ਦਿਲ ਉਦਾਸ ਹੈ।
ਮਾਲੀ ਹੀ ਅੱਜ ਬਾਗ ਦੇ ਵੈਰੀ ਬਣ ਗਏ ਨੇ,
ਇੱਥੇ ਸੋਹਣਿਆਂ, ਫੁੱਲਾਂ ਨੇ ਹੁਣ ਕੀ ਖਿੜਨਾ,
ਮਹਿਕ ਗੁਆਚੀ, ਪਰਛਾਵੇਂ ਵੀ ਨਾ ਨਾਲ ਰਹੇ,
ਕੋਈ ਪੁੱਛਦਾ ਨਹੀਂਉ ਹਾਲ, ਦਿਲ ਉਦਾਸ ਹੈ।
ਕੁੱਖਾਂ ਦੇ ਵਿੱਚ ਕਤਲ ਕਰੇਂਦਾ, ਡਰਦਾ ਨਾ,
ਕੁਦਰਤ ਦੇ ਨਾਲ ਖੇਡ ਕਰੇਂਦਾ, ਡਰਦਾ ਨਾ,
ਕਿੱਕਰ ਬੀਜਿਆਂ ਕਦੀ ਅੰਬ ਨਹੀਂ ਉੱਗਦੇ,
ਰੱਬ ਪੂਰਾ ਕਰੇ ਹਿਸਾਬ, ਦਿਲ ਉਦਾਸ ਹੈ।
ਮਿਰਜ਼ੇ ਰਾਂਝੇ ਮਜਨੂੰ ਇਸ਼ਕ ਕਮਾਇਆ ਸੀ,
ਅਪਣੀ ਜਿੰਦ ਨੂੰ ਯਾਰ ਦੇ ਲੇਖੇ ਲਾਇਆ ਸੀ,
ਹੁਣ ਜੱਗ ਤੇ ਨੇ ਪੈ ਜਾਂਦੇ ਮੁੱਲ ਪਿਆਰਾਂ ਦੇ,
ਹੱਸ ਕੇ ਵਿਕ ਜਾਂਦੇ ਯਾਰ, ਦਿਲ ਉਦਾਸ ਹੈ।
ਹੋ ਕੇ ਜ਼ਖਮ ਪੁਰਾਣਾ ਨਾਲ ਸਮੇਂ ਦੇ ਹਟ ਜਾਂਦੈ,
ਕਹਿਣ ਸਿਆਣੇ ਦੁੱਖ ਵੰਡਣ ਨਾਲ ਘਟ ਜਾਂਦੈ,
ਗੱਲ “ਪ੍ਰੀਤ” ਨੇ ਤਾਹੀਂਉ ਦਿਲ ਦੀ ਦੱਸ ਕੇ,
ਸਭੇ ਫੋਲ ਲਏ ਜਜ਼ਬਾਤ, ਦਿਲ ਉਦਾਸ ਹੈ।
***
ਕਹੀ ਸੁਣੀ ਕਰ ਦਿਉ ਮਾਫ, ਦਿਲ ਉਦਾਸ ਹੈ।
ਜਦ ਜ਼ੁਲਮ ਹੋਵੇ ਮਜ਼ਲੂਮ ਤੇ, ਇਹ ਨਾ ਸਹੇ,
ਕੋਈ ਸੁਣੇ ਜਾਂ ਨਾ ਸੁਣੇ, ਇਹ ਅਪਣੀ ਕਹੇ,
ਨਾ ਜਾਵੋ ਇਹਦੀ ਫੋਕੀ ਮੁਸਕਾਨ ਤੇ ਯਾਰੋ,
ਇਹਦੇ ਅੰਦਰ ਦੁੱਖ ਹਜ਼ਾਰ, ਦਿਲ ਉਦਾਸ ਹੈ।
ਦੁਸ਼ਮਣ ਖਾ ਜਾਏ ਖਾਰ ਤਾਂ ਇਹ ਸਹਿ ਸਕਦਾ,
ਕਰਜੇ ਹਿੱਕ ਤੇ ਵਾਰ ਤਾਂ ਇਹ ਸਹਿ ਸਕਦਾ,
ਜੇ ਜਾਨੋਂ ਪਿਆਰਾ ਪਿੱਠ ਦੇ ਪਿੱਛੇ ਵਾਰ ਕਰੇ,
ਤਾਂ ਟੁੱਟ ਜਾਂਦਾ ਇਤਬਾਰ, ਦਿਲ ਉਦਾਸ ਹੈ।
ਮਾਲੀ ਹੀ ਅੱਜ ਬਾਗ ਦੇ ਵੈਰੀ ਬਣ ਗਏ ਨੇ,
ਇੱਥੇ ਸੋਹਣਿਆਂ, ਫੁੱਲਾਂ ਨੇ ਹੁਣ ਕੀ ਖਿੜਨਾ,
ਮਹਿਕ ਗੁਆਚੀ, ਪਰਛਾਵੇਂ ਵੀ ਨਾ ਨਾਲ ਰਹੇ,
ਕੋਈ ਪੁੱਛਦਾ ਨਹੀਂਉ ਹਾਲ, ਦਿਲ ਉਦਾਸ ਹੈ।
ਕੁੱਖਾਂ ਦੇ ਵਿੱਚ ਕਤਲ ਕਰੇਂਦਾ, ਡਰਦਾ ਨਾ,
ਕੁਦਰਤ ਦੇ ਨਾਲ ਖੇਡ ਕਰੇਂਦਾ, ਡਰਦਾ ਨਾ,
ਕਿੱਕਰ ਬੀਜਿਆਂ ਕਦੀ ਅੰਬ ਨਹੀਂ ਉੱਗਦੇ,
ਰੱਬ ਪੂਰਾ ਕਰੇ ਹਿਸਾਬ, ਦਿਲ ਉਦਾਸ ਹੈ।
ਮਿਰਜ਼ੇ ਰਾਂਝੇ ਮਜਨੂੰ ਇਸ਼ਕ ਕਮਾਇਆ ਸੀ,
ਅਪਣੀ ਜਿੰਦ ਨੂੰ ਯਾਰ ਦੇ ਲੇਖੇ ਲਾਇਆ ਸੀ,
ਹੁਣ ਜੱਗ ਤੇ ਨੇ ਪੈ ਜਾਂਦੇ ਮੁੱਲ ਪਿਆਰਾਂ ਦੇ,
ਹੱਸ ਕੇ ਵਿਕ ਜਾਂਦੇ ਯਾਰ, ਦਿਲ ਉਦਾਸ ਹੈ।
ਹੋ ਕੇ ਜ਼ਖਮ ਪੁਰਾਣਾ ਨਾਲ ਸਮੇਂ ਦੇ ਹਟ ਜਾਂਦੈ,
ਕਹਿਣ ਸਿਆਣੇ ਦੁੱਖ ਵੰਡਣ ਨਾਲ ਘਟ ਜਾਂਦੈ,
ਗੱਲ “ਪ੍ਰੀਤ” ਨੇ ਤਾਹੀਂਉ ਦਿਲ ਦੀ ਦੱਸ ਕੇ,
ਸਭੇ ਫੋਲ ਲਏ ਜਜ਼ਬਾਤ, ਦਿਲ ਉਦਾਸ ਹੈ।
***