ਖ਼ਵਾਇਸ਼.......... ਨਜ਼ਮ/ਕਵਿਤਾ / ਗੁਰਵਿੰਦਰ ਸਿੰਘ ਘਾਇਲ

ਲਿਖਦਾ ਲਿਖਦਾ ਮੈਂ ਮਰ ਜਾਵਾਂ, ਇਹੀ ਆਖਰੀ ਖ਼ਵਾਇਸ਼ ਹੈ,
ਕਰ ਜਾਵਾਂ, ਕੁਝ ਤਾਂ ਕਰ ਜਾਵਾਂ, ਇਹੀ ਆਖਰੀ ਖ਼ਵਾਇਸ਼ ਹੈ,
ਲਿਖਦਾ ਲਿਖਦਾ ਮੈਂ ਮਰ ਜਾਵਾਂ, ਇਹੀ ਆਖਰੀ ਖ਼ਵਾਇਸ਼ ਹੈ।

ਕਲਮ ਮੇਰੀ ਸਤਿਕਾਰਦੀ ਰਹੇ,
ਗੁਰੂਆਂ, ਯੋਧਿਆਂ, ਪੀਰਾਂ ਨੂੰ,
ਕਲਮ ਮੇਰੀ ਪਿਆਰਦੀ ਰਹੇ,
ਰਾਝਿਆਂ ਅਤੇ ਹੀਰਾਂ ਨੂੰ,
ਇਹਨਾਂ ਨੂੰ ਦੁਨੀਆਂ ‘ਚ ਅਮਰ ਮੈਂ ਕਰ ਜਾਂ, ਇਹੀ ਆਖਰੀ ਖ਼ਵਾਇਸ਼ ਹੈ,
ਕਰ ਜਾਵਾਂ, ਕੁਝ ਤਾਂ ਕਰ ਜਾਵਾਂ, ਇਹੀ ਆਖਰੀ ਖ਼ਵਾਇਸ਼ ਹੈ,

ਉਸਤਤ ਦੇ ਵਿੱਚ ਲੱਗਿਆ ਰਿਹਾ ਮੈਂ,
ਭਗਤ, ਊਧਮ, ਸਰਾਭੇ ਦੀ,
ਵੀਰ ਕਥਾ ਲਿਖਦਾ ਰਿਹਾ ਮੈਂ,
ਮਾਝੇ, ਮਾਲਵੇ, ਦੁਆਬੇ ਦੀ,
ਇਹਨਾਂ ਨੂੰ ਦੁਨੀਆ ‘ਚ ਅਮਰ ਮੈਂ ਕਰ ਜਾਂ, ਇਹੀ ਆਖਰੀ ਖ਼ਵਾਇਸ਼ ਹੈ,
ਕਰ ਜਾਵਾਂ, ਕੁਝ ਤਾਂ ਕਰ ਜਾਵਾਂ, ਇਹੀ ਆਖਰੀ ਖ਼ਵਾਇਸ਼ ਹੈ,

ਟੱਪੇ, ਭੰਗੜੇ, ਗਿੱਧੇ, ਬੋਲੀਆਂ,
ਨਾਲ ਕਲਮ ਦੇ ਲਿਖਦਾ ਜਾਵਾਂ,
ਘਰ-ਘਰ ਇਹਨਾਂ ਨੂੰ ਪੁਹੰਚਾ ਕੇ,
ਸਾਰੀ ਦੁਨੀਆਂ ਝੂੰਮਣ ਲਾਵਾਂ,
ਇਹਨਾਂ ਨੂੰ ਦੁਨੀਆ ‘ਚ ਅਮਰ ਮੈਂ ਕਰ ਜਾਂ, ਇਹੀ ਆਖਰੀ ਖ਼ਵਾਇਸ਼ ਹੈ,
ਕਰ ਜਾਵਾਂ, ਕੁਝ ਤਾਂ ਕਰ ਜਾਵਾਂ, ਇਹੀ ਆਖਰੀ ਖ਼ਵਾਇਸ਼ ਹੈ,

ਵੱਸਦਾ ਰਹੇ ਪੰਜਾਬ ਮੇਰਾ,
ਵੱਸਦੇ ਰਹਿਣ ਪੰਜਾਬੀ,
ਹੱਸਦੇ ਖੇਡਦੇ ਪਿਆਰ ‘ਚ ‘ਘਾਇਲ‘,
ਸਾਰੇ ਹੋ ਜਾਣ ਪ੍ਰੇਮ ਸ਼ਰਾਬੀ,
ਇਹਨਾਂ ਨੂੰ ਦੁਨੀਆ ‘ਚ ਅਮਰ ਮੈਂ ਕਰ ਜਾਂ, ਇਹੀ ਆਖਰੀ ਖ਼ਵਾਇਸ਼ ਹੈ,
ਕਰ ਜਾਵਾਂ, ਕੁਝ ਤਾਂ ਕਰ ਜਾਵਾਂ, ਇਹੀ ਆਖਰੀ ਖ਼ਵਾਇਸ਼ ਹੈ,
****