ਮੈਨੂੰ ਨਹੀਂ ਪਤਾ ਕਿ ਕਿੱਥੇ ਹੋਈ ਹੈ ਗੜਬੜ
ਕਿ ਮੇਰੇ ਸਾਹੀਂ ਕਿਓਂ ਵਸ ਗਈ ਹੈ ਪੱਤਝੜ
ਰੁੱਤਾਂ ਨੂੰ ਦੋਸ਼ ਦੇਈਏ ਕਿ ਰੁੱਖਾਂ ਨੂੰ
ਯਾਰਾ
ਜਿਸਨੂੰ ਵੀ ਕਹਿਏ ਉਹੀ ਜਾਂਦਾ ਹੈ ਬਲ ਸੜ
ਮੇਰੇ ਜਿਹਨ ਵਿੱਚ ਹੁਣ ਹੋਰ ਕੁਝ ਨਹੀਂ ਉੱਗਦਾ
ਬਸ ਹਵਾਵਾਂ ਦਾ ਸ਼ੋਰ ਹੈ ਤੇ ਪੱਤਿਆਂ ਦੀ ਖੜ ਖੜ
ਸਕੂਨ ਦੀ ਜਗਾਹ ਲੱਗ ਗਈ ਹੈ ਅੱਚਵੀ ਜਿਹੀ
ਤੇਰੀ ਦੁਆ ਦਾ ਲੱਗਦੈ ਹੋਇਆ ਉਲਟ ਅਸਰ
ਕਦੇ ਤੇਰੇ ਦਰ ਤੇ ਵੀ ਆਵਾਂਗੇ ਬਣ ਕੇ ਸਵਾਲੀ
ਸਾਡੇ ਮੱਥੇ ਜੋ ਲਿਖਿਐ ਭਟਕਣਾ ਦਰ ਬ ਦਰ
ਚੁੱਪ ਚੁੱਪ ਕਿਓਂ ਰਹਿੰਦਾ ਹਰਵਿੰਦਰ ਅੱਜ ਕੱਲ
ਆਓ ਕੱਢੀਏ ਇਸ ਗੱਲ ਦੀ ਕੋਈ ਖੋਜ ਖਬਰ
****