ਸਿਰੇ ਦਾ ਪਖੰਡੀ ਹੋਵੇ ਅੰਦਰੋਂ ਘੁਮੰਡੀ ਹੋਵੇ
ਬਾਹਰੋਂ ਹੋਵੇ ਦੇਖਣੇ ਨੂੰ ਬੀਬਾ ਰਾਣਾ ਲੱਗਦਾ ।
ਲੱਗਦਾ ਸ਼ਰੀਫ ਹੋਵੇ ਵਿੱਚੋਂ ਪੂਰਾ ਢੀਠ ਹੋਵੇ
ਹੱਥ ਜੋੜ ਜੋੜ ਫਿਰੇ ਦੁਨੀਆਂ ਨੂੰ ਠੱਗਦਾ ।
ਠੱਗਦਾ ਨਾ ਚੋਰ ਨਾ ਲੱਗੇ ਸਾਧਾਂ ਵਾਲੀ ਤੋਰ ਲੱਗੇ
ਹੋ ਕੇ ਪੂਰਾ ਮੀਸਣਾ ਚਹੇਤਾ ਰਹੇ ਜੱਗ ਦਾ ।
ਜੱਗ ਦਾ ਉਲ੍ਹਾਮਾਂ ਤਜੇ ਆਪਦੇ ਖਜਾਨੇ ਭਰੇ
ਮੱਖਣ ਬਣਾਵੇ ਗੱਲੀਂ ਪਾਣੀ ਵਾਲੀ ਝੱਗ ਦਾ ।
ਝੱਗ ਦਾ ਦਿਖਾਲੇ਼ ਦੁੱਧ ਮਾਰ ਦੇਵੇ ਸੁੱਧ ਬੁੱਧ
ਅੱਖੀਂ ਘੱਟਾ ਪਾ ਕੇ ਮੇਲ਼ ਕਰੇ ਪਾਣੀ ਅੱਗ ਦਾ ।
ਅੱਗ ਦਾ ਫਲੂਹਾ ਸੁੱਟੇ ਕੌਮੀ ਕਾਰਜਾਂ ਦੇ ਉੱਤੇ
ਪੰਥ ਆਪਣੇ 'ਚ ਯਾਰੋ ਐਸਾ ਆਗੂ ਤੱਗਦਾ ।
****
ਬਾਹਰੋਂ ਹੋਵੇ ਦੇਖਣੇ ਨੂੰ ਬੀਬਾ ਰਾਣਾ ਲੱਗਦਾ ।
ਲੱਗਦਾ ਸ਼ਰੀਫ ਹੋਵੇ ਵਿੱਚੋਂ ਪੂਰਾ ਢੀਠ ਹੋਵੇ
ਹੱਥ ਜੋੜ ਜੋੜ ਫਿਰੇ ਦੁਨੀਆਂ ਨੂੰ ਠੱਗਦਾ ।
ਠੱਗਦਾ ਨਾ ਚੋਰ ਨਾ ਲੱਗੇ ਸਾਧਾਂ ਵਾਲੀ ਤੋਰ ਲੱਗੇ
ਹੋ ਕੇ ਪੂਰਾ ਮੀਸਣਾ ਚਹੇਤਾ ਰਹੇ ਜੱਗ ਦਾ ।
ਜੱਗ ਦਾ ਉਲ੍ਹਾਮਾਂ ਤਜੇ ਆਪਦੇ ਖਜਾਨੇ ਭਰੇ
ਮੱਖਣ ਬਣਾਵੇ ਗੱਲੀਂ ਪਾਣੀ ਵਾਲੀ ਝੱਗ ਦਾ ।
ਝੱਗ ਦਾ ਦਿਖਾਲੇ਼ ਦੁੱਧ ਮਾਰ ਦੇਵੇ ਸੁੱਧ ਬੁੱਧ
ਅੱਖੀਂ ਘੱਟਾ ਪਾ ਕੇ ਮੇਲ਼ ਕਰੇ ਪਾਣੀ ਅੱਗ ਦਾ ।
ਅੱਗ ਦਾ ਫਲੂਹਾ ਸੁੱਟੇ ਕੌਮੀ ਕਾਰਜਾਂ ਦੇ ਉੱਤੇ
ਪੰਥ ਆਪਣੇ 'ਚ ਯਾਰੋ ਐਸਾ ਆਗੂ ਤੱਗਦਾ ।
****