ਏਹਨੂੰ ਕਿਸ ਤਨ ਦੀ ਹਾ ਲੱਗੀ ਏ
ਮੇਰੇ ਪਿੰਡ 'ਚ ਸਿਵੇ ਦੀ 'ਵਾ ਵਗੀ ਏ
ਇੱਥੋਂ ਕੁੱਲ ਪਰਿੰਦੇ ਉੱਡ ਗਏ,
ਪੱਤੇ ਸਾਥ ਛੱਡ ਗਏ ਟਾਹਣੀਆਂ ਦਾ
ਇੱਥੋਂ ਉੱਡੇ ਹਾਸੇ ਖੇੜੇ ਸੁਹੱਪਣ
ਇੱਥੇ ਉੱਡੇ ਸੁਹਾਗ ਰਾਣੀਆਂ ਦਾ
ਇੱਕ ਰੁੱਖ ਨੂੰ ਲੱਗੀਓ ਅੱਗ ਸੀ
ਇੱਕ ਸੂਰਜ ਦੀ ਅੱਗ ਮੱਘੀ ਏ
ਏਹਨੂੰ ਕਿਸ ਤਨ ਦੀ ਹਾ ਲੱਗੀ ਏ
ਮੇਰੇ ਪਿੰਡ 'ਚ ਸਿਵੇ ਦੀ 'ਵਾ ਵਗੀ ਏ