ਜੁੜਿਆ ਵਰ, ਕੁੜਿਆ ਵਰ, ਹਰਦਮ ਲੜਦਾ ਰਹਿੰਦਾ
ਆਖਾ ਮੰਨਾਂ, ਗੱਲ ਨਾ ਭੰਨਾਂ, ਫਿਰ ਵੀ ਸੜਦਾ ਰਹਿੰਦਾ
ਬਾਬਲ ਮੇਰੇ ਕਈ ਸੌਗ਼ਾਤਾਂ, ਦਾਜ ਬਣਾ ਘਰ ਭਰਿਆ
ਫਲਾਣੇ ਕਿਆਂ ਦੇ ਕੋਲ 'ਵਲੈਤਣ', ਇਹ ਨਾ ਨੰਨਾ ਧਰਿਆ
ਗੱਲ-ਗੱਲ ਤੇ ਸਾੜੇ, ਸੀਨਾ ਛਲਣੀ ਕਰਦਾ ਰਹਿੰਦਾ
ਮਾਂ ਤਾਂ ਚੁੱਕਦੀ, ਨਣਦ ਵੀ ਆਖੇ, ਕੱਢ ਬਾਹਰ ਮਹਾਰਾਣੀ ਨੂੰ,
ਕੱਪੜੇ ਧੋਵੇ, ਭਾਂਡੇ ਮਾਂਜੇ, ਚੌਂਕੇ ਚਾੜ੍ਹ ਚੌਧਰਾਣੀ ਨੂੰ
ਲਾਈ-ਲੱਗਾਂ ਦੇ ਵਾਂਗੂ ਇਹੀਓ ਪਹਾੜਾ ਪੜ੍ਹਦਾ ਰਹਿੰਦਾ
ਵਿਆਹ ਨੂੰ ਹੋਏ ਮਹੀਨੇ ਗਿਆਰਾਂ, ਅਜੇ ਮਸਾਂ ਹੀ ਕਰਕੇ
ਰੱਬ ਦੇ ਅੱਗੇ ਪੱਲਾ ਅੱਡਦੀ, ਬੋਲ 'ਬਾਂਝ' ਤੋਂ ਡਰਕੇ
ਧੀ ਦੇ ਨਾਂ ਨੂੰ ਨਫ਼ਰਤ ਐਪਰ, 'ਪੁੱਤ' ਦੀ ਹਾਮੀ ਭਰਦਾ ਰਹਿੰਦਾ
ਰੱਬ ਨੇ ਵੈਰ ਲੈ ਲਿਆ ਡਾਹਢਾ, ਜੰਮ ਪਈ ਜੋ ਕਲਹਿਣੀ
ਕੁੱਖ ਮੰਦਭਾਗੀ ਨਫ਼ਰਤ ਬਣ ਗਈ, ਸੋਗੀ ਰਹਿਣੀ-ਬਹਿਣੀ
'ਥਾਲ਼' ਬਹਿ ਗਿਆ ਮੂੰਹ ਬਣਾ ਕੇ, ਚੰਦਰਾ ਇੱਜਤੋਂ ਡਰਦਾ ਰਹਿੰਦਾ
ਚਾਤਰ ਜੇਠ-ਜੇਠਾਣੀ ਚੁੱਕਦੇ, ਰਹਿ ਗਈ ਲੋਹੜੀ ਪਾਉਣੀ
ਚੰਦਰੀ ਨੀਤ ਨੂੰ ਜੰਮਦੀ ਕੁੜੀਆਂ, ਪੁੱਤਾਂ ਨੂੰ ਤਰਸਾਉਣੀ
ਕੁਲ-ਦੇ-ਦੀਪਕ ਹੋਣ ਦੀਵਾਰਾਂ, ਘਰ-ਬਾਹਰ ਦਾ ਪੜਦਾ ਰਹਿੰਦਾ
ਥੱਕ-ਹਾਰ ਮੁੜ ਪੱਲਾ ਅੱਡਿਆ, ਬਸ ਇੱਕ ਪੁੱਤ ਦੀ ਦਾਤ ਲਈ
ਅਗਲਾ ਵਰਕਾ ਪਾੜ ਹੀ ਦੇਵੀਂ, ਰੱਬਾ ਧੀ ਦੀ ਜਾਤ ਲਈ
ਪਾਂਧਾ, ਯੋਗੀ, ਪੀਰ ਮਨਾਵਾਂ, ਜੋ ਸਭ ਦੀ ਝੋਲੀ ਭਰਦਾ ਰਹਿੰਦਾ

****