ਛੋਟੇ ਭਰਾ ਪ੍ਰੇਮ ਦੇ ਦੁਨੀਆਂ ਤੋਂ ਵਿਦਾ ਹੋਣ ਤੇ ਸ. ਰਵੇਲ ਸਿੰਘ (ਇਟਲੀ) ਨੇ ਸਾਡੇ ਦਰਦ ਨੂੰ ਸ਼ਬਦਾਂ ਦਾ ਜਾਮਾ ਪਹਿਨਾਇਆ ਹੈ । ਆਪ ਜੀ ਨਾਲ ਸਾਂਝਾ ਕਰ ਰਿਹਾ ਹਾਂ ।
ਰਿਸ਼ੀ ਗੁਲਾਟੀ
ਤੇਰਾ ਨਾ ਪਾਸ ਹੈ
ਤੇਰੇ ਤੁਰ ਜਾਣ ਤੇ,
ਮਨ ਡਾਢਾ ਨਿਰਾਸ਼ ਹੈ
ਜੀਣਾ ਹੈ ਕਿਸ ਤਰ੍ਹਾਂ,
ਮੁਸਕਿਲ ਧਰਾਸ ਹੈ
ਅਖਾਂ ਚ ਹੰਝੂਆਂ ਦਾ,
ਹਰ ਦਮ ਨਿਵਾਸ ਹੈ
ਸੁੰਨਾ ਤੇਰੇ ਬਿਨਾਂ,
ਧਰਤੀ ਆਕਾਸ਼ ਹੈਦਿਸਦੀ ਹੈ ਰਾਤ ਕਾਲੀ,
ਅੰਦਰ ਭੜਾਸ ਹੈ
ਹਉਕੇ ਤੇ ਹਾਵਿਆਂ ਦਾ,
ਪਾਇਆ ਲਿਬਾਸ ਹੈ,
ਬ੍ਰਿਹੋਂ ਤੇ ਸੋਗ ਦਾ,
ਸਾਰੇ ਨਿਵਾਸ ਹੈ
ਤੇਰੇ ਬਿਨਾਂ “ਪ੍ਰੇਮ”
ਜੀਵਾਂਗੇ ਕਿਸ ਤਰ੍ਹਾਂ,
ਮੁਸ਼ਕਿਲ ਜਵਾਬ ਦਿਸਦਾ ,
ਔਖੀ ਤਲਾਸ਼ ਹੈ
****