ਇਕੱਲਾਪਣ.......... ਨਜ਼ਮ/ਕਵਿਤਾ / ਰਵੇਲ ਸਿੰਘ ਗੁਰਮੈਲੋ (ਇਟਲੀ )


ਜਦ ਉਹ ਨਾ ਪਾਸ ਹੁੰਦਾ,
ਦਿਲ ਹੈ ਉਦਾਸ ਹੁੰਦਾ 
ਥੰਮ੍ਹਾਂ ਬਿਨਾਂ ਹੈ ਜਿੱਦਾਂ,
ਖੜ੍ਹਿਆ ਅਕਾਸ਼ ਹੁੰਦਾ
ਕਾਸ਼ ਜੇ ਕਿਤੇ ਮੈਂ,
ਕੋਈ ਬੁੱਤ ਤਰਾਸ਼ ਹੁੰਦਾ
ਮੂਰਤ ਬਨਾ ਕੇ ਉਸਦੀ,
ਪਾਉਂਦਾ ਸਵਾਸ ਹੁੰਦਾ
ਸ਼ਹਿਰਾਂ ਦੀ ਭੀੜ ਕੋਲੋਂ,
ਜੰਗਲ ਦਾ ਵਾਸ ਹੁੰਦਾ
ਚੱਪਾਂ ਦਾ ਰਾਜ ਹੁੰਦਾ,
ਰੌਲੋ ਦਾ ਨਾਸ ਹੁੰਦਾ
ਮਨ ਚੋਂ ਇਹ ਸਿ਼ਕਵਿਆਂ ਦਾ,
ਸਾਰਾ ਨਿਕਾਸ ਹੁੰਦਾ
ਅਪਨਾ ਨਹੀਂ ਹੈ ਕੋਈ,
ਇਤਨਾ ਅਹਿਸਾਸ ਹੁੰਦਾ 
ਉਸ ਦੇ ਬਿਨਾਂ ਹੈ ਜੀਣਾਂ,
ਏਨਾਂ ਧਰਾਸ ਹੁੰਦਾ 
ਵੱਖਰਾ ਨਹੀਂ ਜੋ ਕਹਿੰਦੇ,
ਨਹੂੰਆਂ ਤੋਂ ਮਾਸ ਹੁੰਦਾ  
ਅਪਣਾ ਹੀ ਮਾਰਦਾ ਹੈ, 
ਅਪਣਾ ਜੋ ਖਾਸ ਹੁੰਦਾ 
               
****