ਕਿੰਝ ਰੋਕਾਂ……… ਨਜ਼ਮ/ਕਵਿਤਾ / ਅਰਸ਼ਦੀਪ ਸਿੰਘ ਬੜਿੰਗ

ਹਰ ਚੀਜ਼ ਦਾ ਰੇਟ ਅਸਮਾਨੀਂ ਚੜ੍ਹਿਆ
ਚਲਦੇ ਮਹਿੰਗਾਈ ਦੇ ਤੀਰਾਂ ਨੂੰ ਕਿੰਝ ਰੋਕਾਂ

ਮਾਪਿਆਂ ਦੀ ਇੱਜ਼ਤ ਮਿੱਟੀ ਵਿੱਚ ਮਿਲਾ ਰਹੀਆਂ
ਹਵਸ ਵਿੱਚ ਅੰਨ੍ਹੀਆਂ ਹੀਰਾਂ ਨੂੰ ਕਿੰਝ ਰੋਕਾਂ

ਪਾਣੀਆਂ ਦੀ ਕਾਣੀ ਵੰਡ ਆਈ ਪੰਜਾਬ ਹਿੱਸੇ
ਸੁੱਕਦੀਆਂ ਪੰਜਾਬ ਦੀਆਂ ਨਹਿਰਾਂ ਨੂੰ ਕਿੰਝ ਰੋਕਾਂ

ਪਿੰਡ ਦੀਆਂ ਜੂਹਾਂ ਤੱਕ ਸ਼ਹਿਰ ਆ ਗਏ
ਉਪਜਾਊ ਜਮੀਨਾਂ ਖਾਂਦੇ ਸ਼ਹਿਰਾਂ ਨੂੰ ਕਿੰਝ ਰੋਕਾਂ


ਕੌਡੀਆਂ ਦੇ ਭਾਅ ਲੋਕੀਂ ਇਮਾਨ ਵੇਚਦੇ
ਮਰ ਰਹੀਆਂ ਜ਼ਮੀਰਾਂ ਨੂੰ ਕਿੰਝ ਰੋਕਾਂ

‘ਅਰਸ਼’ ਟੁੱਟ ਰਹੇ ਨੇ ਅਰਮਾਨ ਦਿਲ ਦੇ
ਰੁੱਸ ਕੇ ਚੱਲੀਆਂ ਤਕਦੀਰਾਂ ਨੂੰ ਕਿੰਝ ਰੋਕਾਂ

****