ਚੁੱਕ ਪਰਦਾ ਦੇਖ ਚੁਫੇਰੇ ਤੂੰ, ਕਾਹਨੂੰ ਬੈਠਾ ਵਿੱਚ ਹਨੇਰੇ ਤੂੰ
ਇਹ ਪੈਂਡਾ ਤੇਰਾ ਨਾ ਮੁੱਕਣਾ,ਜਿਹੜੇ ਪੈਂਡੇ ਪਿਆ ਲਮੇਰੇ ਤੂੰ
ਤੇਰੇ ਨਾਲ ਨਹੀ ਕੁਛ ਜਾਣਾ ਉਏ, ਦੇਖ ਮੰਨ ਕੇ ੳਹਦਾ ਭਾਣਾ ਉਏ
ਸੱਭ ਉਹਦਾ ਹੀ ਤਾਣਾ ਬਾਣਾ ਉਏ, ਐਵੇਂ ਕਾਹਦੇ ਕਾਜ ਸਹੇੜੇ ਤੂੰ
ਚੁੱਕ ਪਰਦਾ ਦੇਖ ਚੁਫੇਰੇ ਤੂੰ...
ਤੂੰ ਕਾਹਦਾ ਕਰੇਂ ਗੁਮਾਨ ਮਨਾ, ਇਹ ਝੂਠੀ ਹੈ ਸੱਭ ਸ਼ਾਨ ਮਨਾਂ
ਤੂੰ ਅੰਤ ਜਾਣਾ ਸ਼ਮਸ਼ਾਨ ਮਨਾਂ, ਦਸ ਤੁਰਿਆ ਹੈਂ ਰਾਹ ਕਿਹੜੇ ਤੂੰ
ਚੁੱਕ ਪਰਦਾ ਦੇਖ ਚੁਫੇਰੇ ਤੂੰ...
ਇਹ ਸਾਹਾਂ ਮੁੱਕਣ ਤੇ ਆਈਆਂ ਨੇ, ਐਵੇਂ ਭੰਗ ਦੇ ਭਾੜੇ ਗਵਾਈਆਂ ਨੇਨਹੀ ਲੱਭੀਆਂ ਤੈਨੂੰ ਸਚਾਈਆਂ ਨੇ, ਭਾਵੇਂ ਲਾਏ ਜੋਰ ਬਥੇਰੇ ਤੂੰ
ਚੁੱਕ ਪਰਦਾ ਦੇਖ ਚੁਫੇਰੇ ਤੂੰ...
ਹਰਦਮ ਕੋਈ ਹਰ ਹਰ ਕਰਦਾ ਏ, ਕੋਈ ਵੇਦ ਕਤੇਬਾਂ ਪੜਦਾ ਏ
ਕੋਈ ਅੱਲਾ ਦੀ ਹਾਮੀ ਭਰਦਾ ਏ, ਕਿਉਂ ਪਹੁੰਚਾ ਕੂੜ ਦੇ ਡੇਰੇ ਤੂੰ
ਚੁੱਕ ਪਰਦਾ ਦੇਖ ਚੁਫੇਰੇ ਤੂੰ...
ਕੋਈ ਮਾਲਾ ਪਾ ਕੇ ਲੱਭਦਾ ਏ, ਕੋਈ ਸਿਰ ਮੁੰਡਵਾ ਕੇ ਲੱਭਦਾ ਏ
ਕੋਈ ਵਾਲ ਵਧਾ ਕੇ ਲੱਭਦਾ ਏ, ਬਸ ਲੱਭ ਲੈ ਦਿਲ ਦੇ ਵਹਿੜੇ ਤੂੰ
ਚੁੱਕ ਪਰਦਾ ਦੇਖ ਚੁਫੇਰੇ ਤੂੰ...
ਇਹ ਝੂਠੇ ਨੇ ਸੱਭ ਮੰਦਰ ਤੇਰੇ, ਤੂੰ ਝਾਤੀ ਮਾਰ ਲੈ ਅੰਦਰ ਤੇਰੇ
ਅੰਦਰ ਹੀ ਹੈ ਕਲੰਦਰ ਤੇਰੇ, ਕਿਉਂ ਦਿਲ ਦੇ ਬੂਹੇ ਭੇੜੇ ਤੂੰ
ਚੁੱਕ ਪਰਦਾ ਦੇਖ ਚੁਫੇਰੇ ਤੂੰ...
****