ਸਭਨਾ ਲਈ ਦਿਲੀ
ਸਤਿਕਾਰ ਹੋਣਾ ਚਾਹੀਦਾ।
ਦਿਲ ਵਿਚ ਗੁੱਸਾ ਨਹੀਂ
ਪਿਆਰ ਹੋਣਾ ਚਾਹੀਦਾ।
ਪਹਿਲਾਂ ਹਰ ਗੱਲ ਨੂੰ
ਚਾਹੀਦਾ ਹੈ ਤੋਲਣਾ।
ਫਿਰ ਜਾ ਕੇ ਚਾਹੀਦਾ
ਸਦਾ ਉਹਨੂੰ ਬੋਲਣਾ ।
ਜੋ ਮੁੱਖ ਵਿਚੋਂ ਬੋਲਿਆ
ਵਿਚਾਰ ਹੋਣਾਂ ਚਾਹੀਦਾ;
ਦਿਲ ਵਿਚ ਗੁੱਸਾ ਨਹੀ
ਪਿਆਰ ਹੋਣਾ ਚਾਹੀਦਾ।
ਜੱਗ ਉਤੇ ਬੰਦਿਆ ਤੁੰ
ਮਾਣ ਕਾਹਦਾ ਕਰਨਾ ।
ਖਾਲੀ ਹੱਥ ਜਾਣਾ ਏਥੋਂ
ਕੁਝ ਵੀ ਨਹੀਂ ਖੜਨਾ ।
ਨਾ ਦਿਲ ਵਿਚ ਕਦੇ
ਹੰਕਾਰ ਹੋਣਾ ਚਾਹੀਦਾ;
ਸਭਨਾ ਲਈ ਦਿਲੀ
ਸਤਿਕਾਰ ਹੋਣਾ ਚਾਹੀਦਾ।
ਕਰਨੀ ਲੜਾਈ ਕਦੇ
ਕੰਮ ਨਹੀ ਜੇ ਚੰਗਾ ।
ਅੰਜ਼ਾਮ ਇਹਦਾ ਹੁੰਦੈ
ਸਦਾ ਅੰਤ ਵਿਚ ਮੰਦਾ।
ਨਾ ਹਥਾਂ ਵਿਚ ਕਦੇ
ਹੱਥਿਆਰ ਹੋਣਾ ਚਾਹੀਦਾ;
ਦਿਲ ਵਿਚ ਗੁੱਸਾ ਨਹੀਂ
ਪਿਆਰ ਹੋਣਾ ਚਾਹੀਦਾ।
ਕਹਿੰਦਾ 'ਮੇਘੀਆਂ ਲੱਖਣ'
ਸਦਾ ਕੰਮ ਕਰੋ ਨੇਕ ।
ਲੋਕੋ ਸਾਰਿਆਂ ਨੂੰ ਮਿਲੇ
ਕੰਮ ਸਿੱਧੇ ਵਿਚੋਂ ਸੇਧ ।
ਦਸਾਂ ਨੌਹਾਂ ਦੀ ਕਮਾਈ
ਦਾ ਖੁਮਾਰ ਹੋਣਾ ਚਾਹੀਦਾ;
ਦਿਲ ਵਿਚ ਗੁੱਸਾ ਨਹੀਂ
ਪਿਆਰ ਹੋਣਾ ਚਾਹੀਦਾ।
****
ਸਤਿਕਾਰ ਹੋਣਾ ਚਾਹੀਦਾ।
ਦਿਲ ਵਿਚ ਗੁੱਸਾ ਨਹੀਂ
ਪਿਆਰ ਹੋਣਾ ਚਾਹੀਦਾ।
ਪਹਿਲਾਂ ਹਰ ਗੱਲ ਨੂੰ
ਚਾਹੀਦਾ ਹੈ ਤੋਲਣਾ।
ਫਿਰ ਜਾ ਕੇ ਚਾਹੀਦਾ
ਸਦਾ ਉਹਨੂੰ ਬੋਲਣਾ ।
ਜੋ ਮੁੱਖ ਵਿਚੋਂ ਬੋਲਿਆ
ਵਿਚਾਰ ਹੋਣਾਂ ਚਾਹੀਦਾ;
ਦਿਲ ਵਿਚ ਗੁੱਸਾ ਨਹੀ
ਪਿਆਰ ਹੋਣਾ ਚਾਹੀਦਾ।
ਜੱਗ ਉਤੇ ਬੰਦਿਆ ਤੁੰ
ਮਾਣ ਕਾਹਦਾ ਕਰਨਾ ।
ਖਾਲੀ ਹੱਥ ਜਾਣਾ ਏਥੋਂ
ਕੁਝ ਵੀ ਨਹੀਂ ਖੜਨਾ ।
ਨਾ ਦਿਲ ਵਿਚ ਕਦੇ
ਹੰਕਾਰ ਹੋਣਾ ਚਾਹੀਦਾ;
ਸਭਨਾ ਲਈ ਦਿਲੀ
ਸਤਿਕਾਰ ਹੋਣਾ ਚਾਹੀਦਾ।
ਕਰਨੀ ਲੜਾਈ ਕਦੇ
ਕੰਮ ਨਹੀ ਜੇ ਚੰਗਾ ।
ਅੰਜ਼ਾਮ ਇਹਦਾ ਹੁੰਦੈ
ਸਦਾ ਅੰਤ ਵਿਚ ਮੰਦਾ।
ਨਾ ਹਥਾਂ ਵਿਚ ਕਦੇ
ਹੱਥਿਆਰ ਹੋਣਾ ਚਾਹੀਦਾ;
ਦਿਲ ਵਿਚ ਗੁੱਸਾ ਨਹੀਂ
ਪਿਆਰ ਹੋਣਾ ਚਾਹੀਦਾ।
ਕਹਿੰਦਾ 'ਮੇਘੀਆਂ ਲੱਖਣ'
ਸਦਾ ਕੰਮ ਕਰੋ ਨੇਕ ।
ਲੋਕੋ ਸਾਰਿਆਂ ਨੂੰ ਮਿਲੇ
ਕੰਮ ਸਿੱਧੇ ਵਿਚੋਂ ਸੇਧ ।
ਦਸਾਂ ਨੌਹਾਂ ਦੀ ਕਮਾਈ
ਦਾ ਖੁਮਾਰ ਹੋਣਾ ਚਾਹੀਦਾ;
ਦਿਲ ਵਿਚ ਗੁੱਸਾ ਨਹੀਂ
ਪਿਆਰ ਹੋਣਾ ਚਾਹੀਦਾ।
****