ਕੱਲ੍ਹ ਦੀ ਪ੍ਰਭਾਤ......... ਗ਼ਜ਼ਲ਼ / ਮਨਜੀਤ ਪੁਰੀ

ਇਹ ਡੁੱਬਦੇ ਸੂਰਜਾਂ ਤੋਂ ਕੱਲ੍ਹ ਦੀ ਪ੍ਰਭਾਤ ਮੰਗ ਲਈਏ।
ਚਲੋ ਜ਼ਹਿਨੀ ਹਨ੍ਹੇਰੇ ਨੂੰ ਕਿਸੇ ਚਾਨਣ ‘ਚ ਰੰਗ ਲਈਏ।

ਅਸੀਂ ਵੀ ਮੁਰਦਿਆਂ ਜਿਸਮਾਂ ‘ਚੋਂ ਤੱਤੀ ਰੱਤ ਲੱਭਦੇ ਹਾਂ,
ਤੇ ਵਹਿੰਦੇ ਖੂਨ ਕੋਲੋਂ ਦੀ ਬਚਾ ਕੇ ਅੱਖ ਲੰਘ ਲਈਏ।

ਉਹ ਲੈ ਕੇ ਕੁਰਸੀਆਂ। ਵੋਟਾਂ ਤੇ ਫੜ ਕੇ ਨੋਟ ਕਹਿ ਉੱਠੇ,
ਚਲੋ ਵਿਹਲੇ ਹਾਂ ਕੋਈ ਮਨਸੂਰ ਹੀ ਸੂਲੀ ‘ਤੇ ਟੰਗ ਲਈਏ।


ਬੜੇ ਜ਼ਹਿਰੀ ਅਸੀਂ ਹਾਂ ਦੇ ਗਏ ਹਾਂ ਮਾਤ ਸੱਪਾਂ ਨੂੰ,
ਬਿਗਾਨੇ ਕੀ ਅਸੀਂ ਤਾਂ ਆਪਣੇ ਸਾਏ ਵੀ ਡੰਗ ਲਈਏ।

ਬੜੇ ਸ਼ਾਤਿਰ ਅਸੀਂ ਹਾਂ ਸਾਹ ਨੀਂ’ ਕੱਢਦੇ ਕੁਰਸੀਆਂ ਅੱਗੇ,
ਡਰੇ ਲੋਕਾਂ ਦੇ ਬੂਹੇ ਅੱਗੇ ‘ਵੈਲੀਆਂ ਦੀ ਖੰਘ’ ਖੰਘ ਲਈਏ।

****