ਖ਼ੂਨਦਾਨ……… ਨਜ਼ਮ/ਕਵਿਤਾ / ਪਰਮਿੰਦਰ ਸਿੰਘ ਥਿੰਦ “ਬੀਤ”

ਦਾਨਾਂ  ਵਿੱਚੋਂ  ਦਾਨ ਮਹਾਨ  ਬੰਦਿਆ ਉਹ ਹੈ ਖ਼ੂਨਦਾਨ
ਰੰਗ ਇਸ  ਦਾ ਇਕੋ ਹੈ  ਭਾਵੇਂ  ਬਦਲ ਜਾਵੇ ਇਨਸਾਨ

ਵੰਡਣ  ਤੇ ਇਸ ਨੂੰ  ਪੂਰਾ ਕਰਦੀ  ਕੁਦਰਤ ਉਹ ਮਹਾਨ
ਪੂਰਾ ਨਾ ਕੋਈ ਕਰ ਸਕਦਾ  ਲੈ  ਕੇ ਖ਼ੂਨ ਦਾ ਅਹਿਸਾਨ

ਟੁੱਟੀ ਤੰਦ  ਨੂੰ  ਜੋੜਨ   ਵਾਲਾ  ਪਾਰਸ  ਵਾਂਗ  ਮਹਾਨ
ਬਦਲ ਇਸ ਦਾ ਨਾ ਮਿਲਿਆ ਖੋਜਿਆ ਬਹੁਤ ਇਨਸਾਨ

 ਖਾ  ਕੇ  ਨਸ਼ੇ  ਨਾ ਕਰੀਂ ਬੰਦਿਆ  ਖ਼ੂਨ  ਦਾ ਅਪਮਾਨ
ਖ਼ੂਨ ਬਿਨਾ ਕੋਈ  ਟੁਰ ਨਾ ਜਾਵੇ  ਲੋਕੋ ਇੱਥੋਂ ਇਨਸਾਨ

ਕੀਮਤ ਇਸ ਦੀ ਕਰ ਨਾ ਸਕਦਾ“ਬੀਤ”ਕੋਈ ਬਿਆਨ
ਖ਼ੂਨ ਦੇ ਰਿਸ਼ਤਿਆਂ ਨਾਲ ਹੈ  ਚਲਦਾ ਇਹ ਸਾਰਾ ਜਹਾਨ

ਦਾਨਾਂ ਵਿੱਚੋਂ  ਦਾਨ  ਮਹਾਨ  ਬੰਦਿਆ ਉਹ ਹੈ ਖ਼ੂਨਦਾਨ
ਰੰਗ ਇਸ  ਦਾ ਇਕੋ ਹੈ  ਭਾਵੇਂ  ਬਦਲ ਜਾਵੇ ਇਨਸਾਨ
****