ਜ਼ਿੰਦਗੀ ਜਿਉਣ ਦਾ ਨਜ਼ਾਰਾ ਜਾਵੇ ਆ,
ਜੇ ਕਿਤੇ ਮੈਨੂੰ ਪਿਆਰ ਤੂੰ ਕਰੇਂ।
ਤੇਰੇ ਨਾਮ ਕਰ ਦੇਵਾਂ ਕੱਲਾ-ਕੱਲਾ ਸਾਹ,
ਜੇ ਕਿਤੇ ਮੈਨੂੰ ਪਿਆਰ ਤੂੰ ਕਰੇਂ।
ਸੱਸੀ, ਸੋਹਣੀ ਕਿਤੇ ਮੈਨੂੰ ਹੀਰ ਲੱਗੇਂ ਤੂੰ,
ਮੇਰਿਆਂ ਖਵਾਬਾਂ ਦੀ ਤਾਬੀਰ ਲੱਗੇਂ ਤੂੰ,
ਦੇਖਾਂ ਤੇਰੇ ਵਿਚੋਂ ਮੈਂ ਤਾਂ ਆਪਣਾ ਖੁਦਾ,
ਜੇ ਕਿਤੇ ਮੈਨੂੰ ਪਿਆਰ ਤੂੰ ਕਰੇਂ।
ਤੈਨੂੰ ਵੇਖ-ਵੇਖ ਜੱਗ ਸੋਹਣਾ ਲੱਗਦੈ,
ਤੇਰੇ ਜਿਹਾ ਹੋਰ ਨਾ ਕੋਈ ਹੋਣਾ ਲੱਗਦੈ,
ਸਾਰੇ ਜੱਗ ਕੋਲੋਂ ਤੈਨੂੰ ਲਵਾਂ ਮੈਂ ਛੁਪਾ,
ਜੇ ਕਿਤੇ ਮੈਨੂੰ ਪਿਆਰ ਤੂੰ ਕਰੇਂ।
ਵਿਗੜੀ ਮੁਡੀਰ ਜਿਉਂ ਪਿਆਰ ਨਾ ਜਤਾਵਾਂ ਮੈਂ,
ਲੋਕਾਂ ਕੋਲੋਂ ਐਵੇਂ ਗੱਲਾਂ ਨਾ ਕਰਾਵਾਂ ਮੈਂ,
ਤੇਰੇ ਕਦਮਾਂ 'ਚ ਦੇਵਾਂ ਜਿੰਦ ਮੈਂ ਵਿਛਾ,
ਜੇ ਕਿਤੇ ਮੈਨੂੰ ਪਿਆਰ ਤੂੰ ਕਰੇਂ।
ਹੋ ਕੇ ਪਾਸੇ ਇਸ ਦੁਨੀਆਂ ਦੇ ਯੱਭ ਤੋਂ,
ਮੰਗਦਾ ਹੈ ਦਿਲ ਕਿ ਤੈਨੂੰ ਬੱਸ ਰੱਬ ਤੋਂ,
ਹਰ ਖੁਸ਼ੀ ਜਾਵੇ ਫਿਰ ਝੋਲੀ ਮੇਰੀ ਆ,
ਜੇ ਕਿਤੇ ਮੈਨੂੰ ਪਿਆਰ ਤੂੰ ਕਰੇਂ।
ਜੈਤੋ ਦਾ ਪਰੀਤ ਤੇਰਾ ਹੋ ਗਿਆ ਮੁਰੀਦ ਨੀ,
ਭਰੇਂਗੀ ਹੁੰਘਾਰਾ ਪੂਰੀ ਐ ਉਮੀਦ ਨੀ,
ਨੂੰਹ ਬੇਬੇ ਦੀ ਮੈਂ ਤੈਨੂੰ ਲਵਾਂਗਾ ਬਣਾ,
ਜੇ ਕਿਤੇ ਮੈਨੂੰ ਪਿਆਰ ਤੂੰ ਕਰੇਂ।
****
ਜੇ ਕਿਤੇ ਮੈਨੂੰ ਪਿਆਰ ਤੂੰ ਕਰੇਂ।
ਤੇਰੇ ਨਾਮ ਕਰ ਦੇਵਾਂ ਕੱਲਾ-ਕੱਲਾ ਸਾਹ,
ਜੇ ਕਿਤੇ ਮੈਨੂੰ ਪਿਆਰ ਤੂੰ ਕਰੇਂ।
ਸੱਸੀ, ਸੋਹਣੀ ਕਿਤੇ ਮੈਨੂੰ ਹੀਰ ਲੱਗੇਂ ਤੂੰ,
ਮੇਰਿਆਂ ਖਵਾਬਾਂ ਦੀ ਤਾਬੀਰ ਲੱਗੇਂ ਤੂੰ,
ਦੇਖਾਂ ਤੇਰੇ ਵਿਚੋਂ ਮੈਂ ਤਾਂ ਆਪਣਾ ਖੁਦਾ,
ਜੇ ਕਿਤੇ ਮੈਨੂੰ ਪਿਆਰ ਤੂੰ ਕਰੇਂ।
ਤੈਨੂੰ ਵੇਖ-ਵੇਖ ਜੱਗ ਸੋਹਣਾ ਲੱਗਦੈ,
ਤੇਰੇ ਜਿਹਾ ਹੋਰ ਨਾ ਕੋਈ ਹੋਣਾ ਲੱਗਦੈ,
ਸਾਰੇ ਜੱਗ ਕੋਲੋਂ ਤੈਨੂੰ ਲਵਾਂ ਮੈਂ ਛੁਪਾ,
ਜੇ ਕਿਤੇ ਮੈਨੂੰ ਪਿਆਰ ਤੂੰ ਕਰੇਂ।
ਵਿਗੜੀ ਮੁਡੀਰ ਜਿਉਂ ਪਿਆਰ ਨਾ ਜਤਾਵਾਂ ਮੈਂ,
ਲੋਕਾਂ ਕੋਲੋਂ ਐਵੇਂ ਗੱਲਾਂ ਨਾ ਕਰਾਵਾਂ ਮੈਂ,
ਤੇਰੇ ਕਦਮਾਂ 'ਚ ਦੇਵਾਂ ਜਿੰਦ ਮੈਂ ਵਿਛਾ,
ਜੇ ਕਿਤੇ ਮੈਨੂੰ ਪਿਆਰ ਤੂੰ ਕਰੇਂ।
ਹੋ ਕੇ ਪਾਸੇ ਇਸ ਦੁਨੀਆਂ ਦੇ ਯੱਭ ਤੋਂ,
ਮੰਗਦਾ ਹੈ ਦਿਲ ਕਿ ਤੈਨੂੰ ਬੱਸ ਰੱਬ ਤੋਂ,
ਹਰ ਖੁਸ਼ੀ ਜਾਵੇ ਫਿਰ ਝੋਲੀ ਮੇਰੀ ਆ,
ਜੇ ਕਿਤੇ ਮੈਨੂੰ ਪਿਆਰ ਤੂੰ ਕਰੇਂ।
ਜੈਤੋ ਦਾ ਪਰੀਤ ਤੇਰਾ ਹੋ ਗਿਆ ਮੁਰੀਦ ਨੀ,
ਭਰੇਂਗੀ ਹੁੰਘਾਰਾ ਪੂਰੀ ਐ ਉਮੀਦ ਨੀ,
ਨੂੰਹ ਬੇਬੇ ਦੀ ਮੈਂ ਤੈਨੂੰ ਲਵਾਂਗਾ ਬਣਾ,
ਜੇ ਕਿਤੇ ਮੈਨੂੰ ਪਿਆਰ ਤੂੰ ਕਰੇਂ।
****