ਚਾਰੇ ਦਿਸ਼ਾਵਾਂ ਮੈਨੂੰ ਮਿੱਠੀਆਂ ਲੱਗਣ
ਕਿਸ ਦਿਸ਼ਾ ਤੂੰ ਵਸਦਾ
ਮਾਹੀ ਮੇਰਾ ਵੀ ਰੱਬ ਦੇ ਵਰਗਾ
ਆਪਣਾ ਪਤਾ ਨਹੀਂ ਦਸਦਾ
ਨੀਲ ਗਗਨ ਵਿਚ ਨਜ਼ਰ ਦੌੜਾਵਾਂ
ਕਿਸ ਸੀਮਾਂ ਤੱਕ ਦੇਖਾਂ
ਹਰ ਤਾਰਾ ਕੋਈ ਭੇਦ ਛੁਪਾਵੇ
ਮੇਰੇ ਹਾਲ ਤੇ ਹਸਦਾ
ਰੁੱਤਾਂ ਦੀਆਂ ਖੁਸ਼ਬੋਆਂ ਵਿੱਚੋਂ
ਤੇਰੀ ਮਿਲਣੀ ਸੁੰਘਾਂ
ਜਿਸ ਰੁੱਤ ਵਲ ਹੀ ਬਾਹਾਂ ਪਸਾਰਾਂ
ਉਸ ਰੁੱਤੋਂ ਹੀ ਤੂੰ ਨਸਦਾ
ਫੁੱਲ ਦਾ ਬੂਟਾ ਵਹਿੜੇ ਲਾਵਾਂ
ਪਾਲਾਂ ਪੋਸਾਂ ਲਾਡ ਲਡਾਂਵਾਂ
ਫੁੱਲ ਤਾਂ ਮੇਰੇ ਸਜਨਾਂ ਵਰਗਾ
ਦਿਲ ਦੇਖ ਦੇਖ ਨਾਂ ਰੱਜਦਾ
ਅਜ ਦਾ ਵੇਲਾ ਕੱਲ ਦਾ ਵੇਲਾ
ਕਿਹੜਾ ਭਾਗਾਂ ਭਰਿਆ
ਡਰ 'ਤੇ ਸ਼ੱਕ ਦੀ ਦਲ ਦਲ ਕਿੰਝ ਦੀ
ਮਨ ਜਾਕੇ ਝੱਟ ਫਸਦਾ
ਮਿੱਠੇ ਪਾਣੀ ਮਿਲਕੇ ਸਾਗਰ
ਹੋ ਜਾਂਦੇ ਨੇ ਖਾਰੇ
ਜਿੰਦਗੀ ਦੀ ਇਹ ਕੌੜੀ ਗਾਥਾ
ਕੋਈ ਵੀ ਕਰ ਕੀ ਸਕਦਾ
****
ਕਿਸ ਦਿਸ਼ਾ ਤੂੰ ਵਸਦਾ
ਮਾਹੀ ਮੇਰਾ ਵੀ ਰੱਬ ਦੇ ਵਰਗਾ
ਆਪਣਾ ਪਤਾ ਨਹੀਂ ਦਸਦਾ
ਨੀਲ ਗਗਨ ਵਿਚ ਨਜ਼ਰ ਦੌੜਾਵਾਂ
ਕਿਸ ਸੀਮਾਂ ਤੱਕ ਦੇਖਾਂ
ਹਰ ਤਾਰਾ ਕੋਈ ਭੇਦ ਛੁਪਾਵੇ
ਮੇਰੇ ਹਾਲ ਤੇ ਹਸਦਾ
ਰੁੱਤਾਂ ਦੀਆਂ ਖੁਸ਼ਬੋਆਂ ਵਿੱਚੋਂ
ਤੇਰੀ ਮਿਲਣੀ ਸੁੰਘਾਂ
ਜਿਸ ਰੁੱਤ ਵਲ ਹੀ ਬਾਹਾਂ ਪਸਾਰਾਂ
ਉਸ ਰੁੱਤੋਂ ਹੀ ਤੂੰ ਨਸਦਾ
ਫੁੱਲ ਦਾ ਬੂਟਾ ਵਹਿੜੇ ਲਾਵਾਂ
ਪਾਲਾਂ ਪੋਸਾਂ ਲਾਡ ਲਡਾਂਵਾਂ
ਫੁੱਲ ਤਾਂ ਮੇਰੇ ਸਜਨਾਂ ਵਰਗਾ
ਦਿਲ ਦੇਖ ਦੇਖ ਨਾਂ ਰੱਜਦਾ
ਅਜ ਦਾ ਵੇਲਾ ਕੱਲ ਦਾ ਵੇਲਾ
ਕਿਹੜਾ ਭਾਗਾਂ ਭਰਿਆ
ਡਰ 'ਤੇ ਸ਼ੱਕ ਦੀ ਦਲ ਦਲ ਕਿੰਝ ਦੀ
ਮਨ ਜਾਕੇ ਝੱਟ ਫਸਦਾ
ਮਿੱਠੇ ਪਾਣੀ ਮਿਲਕੇ ਸਾਗਰ
ਹੋ ਜਾਂਦੇ ਨੇ ਖਾਰੇ
ਜਿੰਦਗੀ ਦੀ ਇਹ ਕੌੜੀ ਗਾਥਾ
ਕੋਈ ਵੀ ਕਰ ਕੀ ਸਕਦਾ
****