‘ਲੋਕ ਰਾਜ’ ਕਾਹਦਾ ਇਹ ਤਾਂ ‘ਬੋਕ ਰਾਜ’ ਹੈ
ਅੱਤ ਚੱਕੀ ਹੋਈਐ ਸੱਤਾ ਦੇ ਵਪਾਰੀਆਂ ।
ਧੱਕੇ ਸ਼ਾਹੀ ,ਨਸ਼ੇ, ਪੈਸੇ ਰੋਲ਼ ਦਿੰਦੇ ਨੇ
ਨੇਕ ਨੀਤੀ ਨਾਲ ਵਿੱਢੀਆਂ ਤਿਆਰੀਆਂ ।
ਲਾਰੇ ਲੱਪੇ ਲਾਉਣੇ ਵਾਲੇ ਰਾਜ ਭੋਗਦੇ
ਸੱਚਿਆਂ ਦੇ ਪੱਲੇ ਪੈਂਦੀਆਂ ਖੁਆਰੀਆਂ ।
ਲੋਟੂ ਟੋਲੇ ਤਾਂਈਂ ਭੋਰਾ ਸੰਗ ਆਵੇ ਨਾ
ਕੌਮੀ ਹਿਤਾਂ ਨਾਲ ਕਰਕੇ ਗਦਾਰੀਆਂ ।
ਵਿਕੀ ਜਾਂਦੇ ਆਗੂਆਂ ਦਾ ਹਾਲ ਦੇਖ ਕੇ
‘ਤੀਸਰੇ ਫਰੰਟ’ ਸੋਚਾਂ ਪਈਆਂ ਭਾਰੀਆਂ ।
ਪੀ.ਪੀ.ਪੀ. ਦੀ ਗੱਡੀ ਦਾ ‘ਸਟਾਫ਼’ਤੜਫੇ
ਚੜ੍ਹ ਚੜ੍ਹ ਲੱਥੀ ਜਾਂਦੀਆਂ ਸਵਾਰੀਆਂ !
****
ਅੱਤ ਚੱਕੀ ਹੋਈਐ ਸੱਤਾ ਦੇ ਵਪਾਰੀਆਂ ।
ਧੱਕੇ ਸ਼ਾਹੀ ,ਨਸ਼ੇ, ਪੈਸੇ ਰੋਲ਼ ਦਿੰਦੇ ਨੇ
ਨੇਕ ਨੀਤੀ ਨਾਲ ਵਿੱਢੀਆਂ ਤਿਆਰੀਆਂ ।
ਲਾਰੇ ਲੱਪੇ ਲਾਉਣੇ ਵਾਲੇ ਰਾਜ ਭੋਗਦੇ
ਸੱਚਿਆਂ ਦੇ ਪੱਲੇ ਪੈਂਦੀਆਂ ਖੁਆਰੀਆਂ ।
ਲੋਟੂ ਟੋਲੇ ਤਾਂਈਂ ਭੋਰਾ ਸੰਗ ਆਵੇ ਨਾ
ਕੌਮੀ ਹਿਤਾਂ ਨਾਲ ਕਰਕੇ ਗਦਾਰੀਆਂ ।
ਵਿਕੀ ਜਾਂਦੇ ਆਗੂਆਂ ਦਾ ਹਾਲ ਦੇਖ ਕੇ
‘ਤੀਸਰੇ ਫਰੰਟ’ ਸੋਚਾਂ ਪਈਆਂ ਭਾਰੀਆਂ ।
ਪੀ.ਪੀ.ਪੀ. ਦੀ ਗੱਡੀ ਦਾ ‘ਸਟਾਫ਼’ਤੜਫੇ
ਚੜ੍ਹ ਚੜ੍ਹ ਲੱਥੀ ਜਾਂਦੀਆਂ ਸਵਾਰੀਆਂ !
****