ਵਕਤ.......... ਨਜ਼ਮ/ਕਵਿਤਾ / ਹਰਦੀਪ ਕੌਰ, ਲੁਧਿਆਣਾ

ਮੈਂ ਵਕਤ ਹਾਂ
ਮੈਨੂੰ ਰੁਕਣਾ ਨਹੀ ਆਉਂਦਾ
ਜੇ ਹੈ ਹਿੰਮਤ, ਤਾਂ ਬਣ ਕੇ ਦਿਖਾ ਵਾਂਗ ਮੇਰੇ
ਮੈ ਦੌੜਦਾ ਹਾਂ ਤੇਰੀ ਸੋਚ ਤੋਂ ਵੀ ਪਰਾਂ
ਜੇ ਹੈ ਹਿੰਮਤ, ਤਾਂ ਰਲ ਕੇ ਦਿਖਾ ਨਾਲ ਮੇਰੇ

ਮੈਂ ਖੁਆਬਾਂ ਚ' ਨਹੀ ਰਹਿੰਦਾ ਹਾਂ
ਮੈ ਬਹਾਵਾ ਚ' ਨਹੀ ਬਹਿੰਦਾ ਹਾਂ
ਮੈਂ ਜਿੰਉਦਾ ਹਾਂ, ਤਾਂ ਸਿਰਫ ਅੱਜ ਦੇ ਲਈ
ਮੈਂ ਤੱਕਦਾ ਨਹੀ ਪਿੱਛੇ ਕਦੀ
ਜੇ ਹੈ ਹਿੰਮਤ, ਤਾਂ ਬਣ ਕੇ ਦਿਖਾ ਵਾਂਗ ਮੇਰੇ


ਮੈਂ ਸੂਰਜ ਹਾਂ ਤਪਦੀਆਂ ਦੁਪਿਹਰਾਂ ਦਾ
ਮੈਂ ਚਾਨਣ ਹਾਂ ਹਨੇਰੀਆਂ ਰਾਤਾਂ ਦਾ
ਮੈ ਮਹਿਰਮ ਨਹੀ ਹਾਂ ਬਾਤਾਂ ਦਾ
ਮੈ ਮਿੱਤਰ ਹਾਂ ਪ੍ਭਾਤਾਂ ਦਾ
ਜੇ ਹੈ ਹਿੰਮਤ, ਤਾਂ ਖੜ ਕੇ ਦਿਖਾ ਨਾਲ ਮੇਰੇ

ਮੈ ਗ਼ਮਾਂ ਦੀ ਭੱਠੀ ਭਖਦਾ ਹਾਂ
ਮੈ ਹਾਸਿਆਂ ਦੇ ਵਿੱਚ ਹੱਸਦਾ ਹਾਂ
ਮੈ ਤੂਫਾਨਾਂ ਦੇ ਵਿੱਚ ਵੱਸਦਾ ਹਾਂ
ਮੈ ਹਰ ਇੱਕ ਪਲ ਵਿੱਚ ਮਰਦਾ ਹਾਂ
ਤੇ ਅਗਲੇ ਹੀ ਪਲ, ਉੱਠ ਨੱਸਦਾ ਹਾਂ
ਜੇ ਹੈ ਹਿੰਮਤ, ਤਾਂ ਲੜ ਕੇ ਦਿਖਾ ਵਾਂਗ ਮੇਰੇ

****