ਮੌਸਮ ਬਦਲ ਗਏ ਨੇ
ਰੁੱਤਾਂ ਬਦਲ ਗੀਆਂ ਨੇ
ਜੇਠ ਹਾੜ ਦੀਆ ਤਪਦੀਆਂ
ਧੁਪਾਂ ਬਦਲ ਗੀਆਂ ਨੇ
ਖਮੋਸ਼ ਪਈਆਂ ਬੁੱਲੀਆਂ ਦੀਆਂ
ਓਹ ਚੁੱਪਾਂ ਬਦਲ ਗੀਆਂ ਨੇ
ਟਿੱਡ ਚੰਦਰੇ ਨੂ ਜੋ ਲਗਦੀਆਂ
ਓਹ ਭੁੱਖਾਂ ਬਦਲ ਗੀਆਂ ਨੇ
ਲੰਮੀਆਂ ਲੰਮੀਆਂ ਸੀ ਜੋ ਗੁੰਦਦੇ
ਓਹ ਗੁੱਤਾਂ ਬਦਲ ਗੀਆਂ ਨੇ
ਰਖਦੇ ਰੋਅਬ ਨਾਲ ਸੀ ਜੋ ਕੁੰਡੀਆਂ
ਓਹ ਮੁੱਛਾਂ ਬਦਲ ਗੀਆਂ ਨੇ
ਬੋਹੜਾਂ ਥੱਲੇ ਸੀ ਜੋ ਜੁੜਦੀਆਂ
ਓਹ ਬਾਬਿਆਂ ਦੀਆਂ ਜੁੱਟਾਂ ਬਦਲ ਗੀਆਂ ਨੇ
ਜੋ ਪਿਆਰ ਰੂਹਾਂ ਦਾ ਸੀ ਕਰਦੇ
ਓਹ ਮਹਿਬੂਬ ਮਹਿਬੂਬਾਂ ਬਦਲ ਗੀਆਂ ਨੇ
ਜਿਸ ਚੋਂ ਸੱਭਿਆਚਾਰ ਸੀ ਗੂੰਜਦਾ
ਓਹ ਗਾਣਿਆਂ ਦੀਆਂ ਤੁਕਾਂ ਬਦਲ ਗੀਆਂ ਨੇ
ਜੋ ਖੇਤਾਂ ਦੇ ਕੰਡੇ ਸੀ ਲਗਦੀਆਂ
ਓਹ ਅੰਬੀਆਂ ਓਹ ਸ਼ੇਤੁਤਾਂ ਬਦਲ ਗੀਆਂ ਨੇ
ਜੋ ਬਾਘੀ ਮੋਰ ਸੀ ਕੂਕਦੇ
ਓਹ ਕੂਕਾਂ ਬਦਲ ਗੀਆਂ ਨੇ
ਬਿਰਹਾ ਰਾਗ ਚੋ ਦਿਲ ਦੀਆਂ
ਓਹ ਹੂਕਾਂ ਬਦਲ ਗੀਆਂ ਨੇ
ਜੋ ਧੀਆਂ ਨੂੰ ਸੀ ਜੰਮਦੀਆਂ
ਓਹ ਕੁੱਖਾਂ ਬਦਲ ਗੀਆਂ ਨੇ
ਜੋ ਰੱਬ ਦੇ ਦਰ ਸੀ ਜਾ ਸੁਖਦੇ
ਓਹ ਸੁਖਾਂ ਬਦਲ ਗੀਆਂ ਨੇ
ਇਨਸਾਨ ਦੀਆਂ ਨੀਤਾਂ ਬਦਲੀਆਂ ਨੇ '
ਜਾ ਖੋਰੇ ਰੱਬ ਬਦਲ ਗਿਆ ਏ
ਜਾ ਫੁੱਲ ਓਹਦੇ ਕੋਲੋਂ ਮੰਗਣ ਵਾਲੀਆਂ
ਓਹ ਝੋਲੀਆ ਓਹ ਬੁਕਾਂ ਬਦਲ ਗੀਆਂ ਨੇ
****
ਰੁੱਤਾਂ ਬਦਲ ਗੀਆਂ ਨੇ
ਜੇਠ ਹਾੜ ਦੀਆ ਤਪਦੀਆਂ
ਧੁਪਾਂ ਬਦਲ ਗੀਆਂ ਨੇ
ਖਮੋਸ਼ ਪਈਆਂ ਬੁੱਲੀਆਂ ਦੀਆਂ
ਓਹ ਚੁੱਪਾਂ ਬਦਲ ਗੀਆਂ ਨੇ
ਟਿੱਡ ਚੰਦਰੇ ਨੂ ਜੋ ਲਗਦੀਆਂ
ਓਹ ਭੁੱਖਾਂ ਬਦਲ ਗੀਆਂ ਨੇ
ਲੰਮੀਆਂ ਲੰਮੀਆਂ ਸੀ ਜੋ ਗੁੰਦਦੇ
ਓਹ ਗੁੱਤਾਂ ਬਦਲ ਗੀਆਂ ਨੇ
ਰਖਦੇ ਰੋਅਬ ਨਾਲ ਸੀ ਜੋ ਕੁੰਡੀਆਂ
ਓਹ ਮੁੱਛਾਂ ਬਦਲ ਗੀਆਂ ਨੇ
ਬੋਹੜਾਂ ਥੱਲੇ ਸੀ ਜੋ ਜੁੜਦੀਆਂ
ਓਹ ਬਾਬਿਆਂ ਦੀਆਂ ਜੁੱਟਾਂ ਬਦਲ ਗੀਆਂ ਨੇ
ਜੋ ਪਿਆਰ ਰੂਹਾਂ ਦਾ ਸੀ ਕਰਦੇ
ਓਹ ਮਹਿਬੂਬ ਮਹਿਬੂਬਾਂ ਬਦਲ ਗੀਆਂ ਨੇ
ਜਿਸ ਚੋਂ ਸੱਭਿਆਚਾਰ ਸੀ ਗੂੰਜਦਾ
ਓਹ ਗਾਣਿਆਂ ਦੀਆਂ ਤੁਕਾਂ ਬਦਲ ਗੀਆਂ ਨੇ
ਜੋ ਖੇਤਾਂ ਦੇ ਕੰਡੇ ਸੀ ਲਗਦੀਆਂ
ਓਹ ਅੰਬੀਆਂ ਓਹ ਸ਼ੇਤੁਤਾਂ ਬਦਲ ਗੀਆਂ ਨੇ
ਜੋ ਬਾਘੀ ਮੋਰ ਸੀ ਕੂਕਦੇ
ਓਹ ਕੂਕਾਂ ਬਦਲ ਗੀਆਂ ਨੇ
ਬਿਰਹਾ ਰਾਗ ਚੋ ਦਿਲ ਦੀਆਂ
ਓਹ ਹੂਕਾਂ ਬਦਲ ਗੀਆਂ ਨੇ
ਜੋ ਧੀਆਂ ਨੂੰ ਸੀ ਜੰਮਦੀਆਂ
ਓਹ ਕੁੱਖਾਂ ਬਦਲ ਗੀਆਂ ਨੇ
ਜੋ ਰੱਬ ਦੇ ਦਰ ਸੀ ਜਾ ਸੁਖਦੇ
ਓਹ ਸੁਖਾਂ ਬਦਲ ਗੀਆਂ ਨੇ
ਇਨਸਾਨ ਦੀਆਂ ਨੀਤਾਂ ਬਦਲੀਆਂ ਨੇ '
ਜਾ ਖੋਰੇ ਰੱਬ ਬਦਲ ਗਿਆ ਏ
ਜਾ ਫੁੱਲ ਓਹਦੇ ਕੋਲੋਂ ਮੰਗਣ ਵਾਲੀਆਂ
ਓਹ ਝੋਲੀਆ ਓਹ ਬੁਕਾਂ ਬਦਲ ਗੀਆਂ ਨੇ
****