ਗੂਗਲ ਬਾਪੂ ਕੀ ਜੈ..........ਕਾਵਿ ਵਿਅੰਗ / ਤਰਲੋਚਨ ਸਿੰਘ 'ਦੁਪਾਲਪੁਰ'

ਮਾਂ-ਬਾਪ ਤੋਂ ਲੈਣੀ  ਹਰ  ਜਾਣਕਾਰੀ
ਹੁੰਦਾ  ਹੱਕ  ਸੀ  ਬੀਬਿਆਂ - ਰਾਣਿਆਂ  ਦਾ ।

ਫੇਰ ਵਿੱਦਿਆ  ਲੈਂਦੇ ਸੀ  ਟੀਚਰਾਂ  ਤੋਂ
ਰੋਸ਼ਨ  ਕਰਦੇ  ਸੀ  ਨਾਮ  ਘਰਾਣਿਆਂ ਦਾ ।

ਗੱਡੀ ਰੱਖਦੇ  ਅੱਖਾਂ ਹੁਣ 'ਨੈੱਟ' ਉਤੇ
ਅੱਕੇ  ਚਿੱਤ ਨਾ ਖਸਮਾਂ  ਨੂੰ  ਖਾਣਿਆਂ  ਦਾ ।

ਪਰਦਾ-ਭੇਦ ਨਾ ਕੋਈ  ਵੀ ਰਹਿਣ ਦਿੱਤਾ
ਗ੍ਰਹਿਸਤੀ ਜੀਵਨ ਦੇ ਤਾਣਿਆਂ ਬਾਣਿਆਂ ਦਾ ।

ਬੇਵੱਸ ਹੋ  ਮਾਪੇ  ਇਹ  ਸੋਚਦੇ  ਨੇ
ਕੀ  ਬਣੂੰਗਾ  ਵਿਗੜਿਆਂ    ਲਾਣਿਆਂ   ਦਾ ।

ਰਹੀ ਲੋੜ ਨਾ  ਪੁੱਛਣੇ  ਦੱਸਣੇ ਦੀ
'ਗੂਗਲ' ਬਣ ਗਿਆ ਬਾਪ ਨਿਆਣਿਆਂ ਦਾ ।

****