(ਇਕ ਕਵਿਤਾ ਆਪਣੀ ਪਤਨੀ ਦੇ ਨਾਂ ਜੋ ਕੈਂਸਰ ਨਾਲ ਲੜਦੀ ਹੋਈ ਕੁਝ ਦਿਨ ਪਹਿਲਾਂ ਦੁਨੀਆਂ ਛੱਡ ਗਈ – ਦਿਲਜੋਧ ਸਿੰਘ)
ਸੂਰਜ ਮੁਖੀਆ ਸੂਰਜ ਕੋਲੋਂ
ਕਿਉਂ ਪਿਆ ਮੂੰਹ ਛੁਪਾਏ ।
ਰਾਤ ਦੇ ਸੁਪਨੇ ਬੜੇ ਡਰਾਉਣੇ
ਕਿਉਂ ਪਿਆ ਦਿਨੇ ਹੰਢਾਏ ।
ਰੋਜ਼ ਪੂਰਬ ਇਕ ਸੂਰਜ ਜੰਮੇ
ਪੱਛਮ ਉਹਨੂੰ ਖਾਏ ।
ਉਤਰ ਦੱਖਣ ਦੇਖਣ ਲੀਲਾ
ਕੋਈ ਕੁਝ ਕਰ ਨਾ ਪਾਏ ।
ਬਦਲਾਂ ਨੇ ਜਦ ਪਾਣੀ ਵੰਡਿਆ
ਕੁਝ ਇੱਥੇ ਕੁਝ ਉੱਥੇ ।
ਕੁਝ ਖੇਤ ਤਾਂ ਜਲ ਥਲ ਹੋਏ
ਕੁਝ ਰਹੇ ਤਿਰਹਾਏ ।
ਫੁੱਲ ਖਿੜੇ ਖੁਸ਼ਬੋਆਂ ਵੰਡੀਆਂ
ਬਿਨ ਬੰਦਨ ਜਗ ਮਾਣੇਂ ।
ਮਹਿਕਾਂ ਦੇ ਨੇ ਰਿਸ਼ਤੇ ਕੱਚੇ
ਵਕਤ ਆਖਿਰ ਸਮਝਾਏ ।
ਗਗਨਾਂ ਵਿੱਚ ਲਕੀਰ ਇੱਕ ਪਾਕੇ
ਜਦ ਕੋਈ ਤਾਰਾ ਟੁੱਟਿਆ ।
ਚੰਨ ਦੇ ਮੂੰਹ ‘ਤੇ ਪਈਆਂ ਝਰੀਟਾਂ
ਦਰਦ ਉਹ ਸਾਂਭੀ ਜਾਏ ।
ਜਿਸ ਚਿੰਤਾ ਵਿੱਚ ਮਾਹੀ ਨਾ ਵਸਦਾ
ਉਹ ਚਿੰਤਾ ਕਾਹਦੀ ਚਿੰਤਾ ।
ਮਨ ਜਿਹੜਾ ਨਾਂ ਜੋਗ ਕਮਾਵੇ
ਉਹ ਕਿੰਝ ਮੁਕਤੀ ਪਾਏ ।
ਪਵਨ ਕਿਸੇ ਦੀ ਕੀ ਹੋਵੇਗੀ
ਰਿਸ਼ਤੇ ਕਿਤੇ ਨਾ ਜੋੜੇ ।
ਜਨਮ ਮਰਣ ਦੀ ਕੌੜੀ ਗਾਥਾ
ਉਸਨੂੰ ਸਮਝ ਨਾ ਆਏ ।
****
ਸੂਰਜ ਮੁਖੀਆ ਸੂਰਜ ਕੋਲੋਂ
ਕਿਉਂ ਪਿਆ ਮੂੰਹ ਛੁਪਾਏ ।
ਰਾਤ ਦੇ ਸੁਪਨੇ ਬੜੇ ਡਰਾਉਣੇ
ਕਿਉਂ ਪਿਆ ਦਿਨੇ ਹੰਢਾਏ ।
ਰੋਜ਼ ਪੂਰਬ ਇਕ ਸੂਰਜ ਜੰਮੇ
ਪੱਛਮ ਉਹਨੂੰ ਖਾਏ ।
ਉਤਰ ਦੱਖਣ ਦੇਖਣ ਲੀਲਾ
ਕੋਈ ਕੁਝ ਕਰ ਨਾ ਪਾਏ ।
ਬਦਲਾਂ ਨੇ ਜਦ ਪਾਣੀ ਵੰਡਿਆ
ਕੁਝ ਇੱਥੇ ਕੁਝ ਉੱਥੇ ।
ਕੁਝ ਖੇਤ ਤਾਂ ਜਲ ਥਲ ਹੋਏ
ਕੁਝ ਰਹੇ ਤਿਰਹਾਏ ।
ਫੁੱਲ ਖਿੜੇ ਖੁਸ਼ਬੋਆਂ ਵੰਡੀਆਂ
ਬਿਨ ਬੰਦਨ ਜਗ ਮਾਣੇਂ ।
ਮਹਿਕਾਂ ਦੇ ਨੇ ਰਿਸ਼ਤੇ ਕੱਚੇ
ਵਕਤ ਆਖਿਰ ਸਮਝਾਏ ।
ਗਗਨਾਂ ਵਿੱਚ ਲਕੀਰ ਇੱਕ ਪਾਕੇ
ਜਦ ਕੋਈ ਤਾਰਾ ਟੁੱਟਿਆ ।
ਚੰਨ ਦੇ ਮੂੰਹ ‘ਤੇ ਪਈਆਂ ਝਰੀਟਾਂ
ਦਰਦ ਉਹ ਸਾਂਭੀ ਜਾਏ ।
ਜਿਸ ਚਿੰਤਾ ਵਿੱਚ ਮਾਹੀ ਨਾ ਵਸਦਾ
ਉਹ ਚਿੰਤਾ ਕਾਹਦੀ ਚਿੰਤਾ ।
ਮਨ ਜਿਹੜਾ ਨਾਂ ਜੋਗ ਕਮਾਵੇ
ਉਹ ਕਿੰਝ ਮੁਕਤੀ ਪਾਏ ।
ਪਵਨ ਕਿਸੇ ਦੀ ਕੀ ਹੋਵੇਗੀ
ਰਿਸ਼ਤੇ ਕਿਤੇ ਨਾ ਜੋੜੇ ।
ਜਨਮ ਮਰਣ ਦੀ ਕੌੜੀ ਗਾਥਾ
ਉਸਨੂੰ ਸਮਝ ਨਾ ਆਏ ।
****