ਅੱਖਾਂ ਬੰਦ ਕਰਕੇ ਕਰਦੇ ਨੇ ਬੰਦਗੀ
ਸਿਰਜੇ ਹੋਏ ਭਰਮ ਨੂੰ ਸੱਚ ਸਮਝਦੇ ਨੇ।
ਤਾਰਿਆਂ ਨੂੰ ਰਹਿੰਦੇ ਸਲਾਮਾਂ ਕਰਦੇ
ਧਰਤੀ ਦੀ ਕੁੱਖ ਨੂੰ ਕੱਖ ਸਮਝਦੇ ਨੇ।
ਚਮਕਦੇ ਕੱਚ ਲਈ ਲੜਦੇ-ਮਰਦੇ
ਗਿਆਨ ਦੇ ਹੀਰੇ ਨੂੰ ਕੱਚ ਸਮਝਦੇ ਨੇ।
ਤਰਾਸ਼ੇ ਪੱਥਰਾਂ ਦੀਆਂ ਕਰਦੇ ਮਿੰਨਤਾਂ
ਤਰਕ ਦੀ ਗੱਲ ਨੂੰ ਰੱਟ ਸਮਝਦੇ ਨੇ।
ਧਰਮ ਦੀ ਬੱਕ-ਬੱਕ ਨੂੰ ਅਰਥ ਦਿੰਦੇ
ਸਾਇੰਸ ਦੇ ਮੈਥ ਨੂੰ ਘੱਟ ਸਮਝਦੇ ਨੇ।
ਖੂਨ ਵੀ ਪੀਂਦੇ ਹੱਡੀਆਂ ਵੀ ਖਾਂਦੇ
ਕਿਰਤ ਦੀ ਲੁੱਟ ਤਾਂ ਹੱਕ ਸਮਝਦੇ ਨੇ।
****