ਮਾਂ
ਤੂੰ ਹੀ ਦੱਸ
ਮੈਂ ਕਿੰਝ ਲਿਖਾਂ
ਤੇਰੇ ਨਾਮ ਦੀ ਕੋਈ
ਸੋਹਣੀ ਜਿਹੀ ਕਵਿਤਾ
ਜਿਸ ਵਿੱਚੋਂ
ਤੇਰੇ ਲਾਡ ਦੀ
ਪਿਆਰ ਦੀ
ਤੇ ਦੁਲਾਰ ਦੀ
ਝਲਕ ਦਿਸੇ।
ਮਾਂ, ਮੈਂ ਜਦ ਵੀ
ਤੇਰੇ ਨਾਮ ਦੀ ਕੋਈ
ਕਵਿਤਾ ਲਿਖਣੀ ਚਾਹੀ
ਤਾਂ ਕਲਮ ਥਿਰ੍ਹਕ ਗਈ
ਹੱਥ ਵਿੱਚੋਂ
ਸ਼ਾਇਦ ਇਹ ਸੰਕੇਤ ਕਰਦੀ ਹੋਵੇ
ਕਿ ਤੇਰਾ ਨਾਮ
ਤੇਰਾ ਲਾਡ
ਤੇਰਾ ਪਿਆਰ
ਤੇ ਤੇਰਾ ਦੁਲਾਰ
ਕਾਗਜ਼, ਕਲਮ ਤੇ ਕਵਿਤਾ ਤੋਂ ਵੀ ਉਪਰ ਹੈ
ਫ਼ਿਰ ਤੂੰ ਹੀ ਦੱਸ ਮਾਂ
ਮੈਂ ਕਿੰਝ ਲਿਖਾਂ
ਤੇਰੇ ਨਾਮ ਦੀ ਕੋਈ
ਸੋਹਣੀ ਜਿਹੀ ਕਵਿਤਾ।
ਮਾਂ, ਬਚਪਨ ਵਿੱਚ
ਤੂੰ ਗਿੱਲੇ ’ਤੇ ਪੈ ਕੇ
ਮੈਨੂੰ ਸੁੱਕੇ ’ਤੇ ਪਾਇਆ
ਪਿਆਰ ਕੀਤਾ ਲਾਡ ਲਡਾਇਆ
ਤੇ ਇਸ ਕਾਬਿਲ ਬਣਾਇਆ
ਕਿ ਮੈਂ
ਲੜ ਸਕਾਂ
ਹਰ ਜ਼ੁਲਮੀਂ ਤਲਵਾਰ ਨਾਲ
ਹਰ ਮੁਸ਼ਕਿਲ ਦਾ
ਸਾਹਮਣਾ ਕਰ ਸਕਾਂ
ਮਾਂ ਤੇਰੀ ਦੇਣ ਤਾਂ
ਮੇਰੇ ਸ਼ਬਦਾਂ ਤੋਂ ਵੀ ਉਪਰ ਹੈ।
ਫ਼ਿਰ ਤੂੰ ਹੀ ਦੱਸ ਮਾਂ
ਮੈਂ ਕਿੰਝ ਲਿਖਾਂ
ਤੇਰੇ ਨਾਮ ਦੀ ਕੋਈ
ਸੋਹਣੀ ਜਿਹੀ ਕਵਿਤਾ।
****
ਤੂੰ ਹੀ ਦੱਸ
ਮੈਂ ਕਿੰਝ ਲਿਖਾਂ
ਤੇਰੇ ਨਾਮ ਦੀ ਕੋਈ
ਸੋਹਣੀ ਜਿਹੀ ਕਵਿਤਾ
ਜਿਸ ਵਿੱਚੋਂ
ਤੇਰੇ ਲਾਡ ਦੀ
ਪਿਆਰ ਦੀ
ਤੇ ਦੁਲਾਰ ਦੀ
ਝਲਕ ਦਿਸੇ।
ਮਾਂ, ਮੈਂ ਜਦ ਵੀ
ਤੇਰੇ ਨਾਮ ਦੀ ਕੋਈ
ਕਵਿਤਾ ਲਿਖਣੀ ਚਾਹੀ
ਤਾਂ ਕਲਮ ਥਿਰ੍ਹਕ ਗਈ
ਹੱਥ ਵਿੱਚੋਂ
ਸ਼ਾਇਦ ਇਹ ਸੰਕੇਤ ਕਰਦੀ ਹੋਵੇ
ਕਿ ਤੇਰਾ ਨਾਮ
ਤੇਰਾ ਲਾਡ
ਤੇਰਾ ਪਿਆਰ
ਤੇ ਤੇਰਾ ਦੁਲਾਰ
ਕਾਗਜ਼, ਕਲਮ ਤੇ ਕਵਿਤਾ ਤੋਂ ਵੀ ਉਪਰ ਹੈ
ਫ਼ਿਰ ਤੂੰ ਹੀ ਦੱਸ ਮਾਂ
ਮੈਂ ਕਿੰਝ ਲਿਖਾਂ
ਤੇਰੇ ਨਾਮ ਦੀ ਕੋਈ
ਸੋਹਣੀ ਜਿਹੀ ਕਵਿਤਾ।
ਮਾਂ, ਬਚਪਨ ਵਿੱਚ
ਤੂੰ ਗਿੱਲੇ ’ਤੇ ਪੈ ਕੇ
ਮੈਨੂੰ ਸੁੱਕੇ ’ਤੇ ਪਾਇਆ
ਪਿਆਰ ਕੀਤਾ ਲਾਡ ਲਡਾਇਆ
ਤੇ ਇਸ ਕਾਬਿਲ ਬਣਾਇਆ
ਕਿ ਮੈਂ
ਲੜ ਸਕਾਂ
ਹਰ ਜ਼ੁਲਮੀਂ ਤਲਵਾਰ ਨਾਲ
ਹਰ ਮੁਸ਼ਕਿਲ ਦਾ
ਸਾਹਮਣਾ ਕਰ ਸਕਾਂ
ਮਾਂ ਤੇਰੀ ਦੇਣ ਤਾਂ
ਮੇਰੇ ਸ਼ਬਦਾਂ ਤੋਂ ਵੀ ਉਪਰ ਹੈ।
ਫ਼ਿਰ ਤੂੰ ਹੀ ਦੱਸ ਮਾਂ
ਮੈਂ ਕਿੰਝ ਲਿਖਾਂ
ਤੇਰੇ ਨਾਮ ਦੀ ਕੋਈ
ਸੋਹਣੀ ਜਿਹੀ ਕਵਿਤਾ।
****