ਸਾਰੀ ਰਾਤ ਗਈ ਵਿਚ ਸੋਚਾਂ, ਮੈਂ ਕੀ ਖੋਇਆ, ਤੇ ਕੀ ਮੈਂ ਪਾਇਆ
ਪਾਉਣਾ ਤਾਂ ਮੈਂ ਕੀ ਸੀ ਨੀ ਮਾਏ, ਨੀ ਮੈਂ ਸਭ ਕੁਝ ਆਪ ਗਵਾਇਆ !!
ਜਦ ਮੈਂ ਹੋਈ ਖੁਸ਼ੀਆਂ ਮਾਨਣ ਜੋਗੀ ,ਨੀ ਤੂੰ ਵਿਆਹ ਕੇ ਕਰਤਾ ਮੈਨੂੰ ਪਰਾਇਆ !
ਜਦ ਸਾਂਝ ਪੈ ਗਈ ਵਿਚ ਸਹੁਰੇ ਘਰ ਦੇ ,
ਬਦਕਿਸਮਤੀ ਨੀ ਮੈਂ ਵਿਚ ਪ੍ਰਦੇਸਾਂ ਡੇਰਾ ਲਾਇਆ !
ਉਸੇ ਤੋਂ ਮੈਂ ਦੂਰ ਹੋਈ ਨੀ ਮਾਏ,ਜਿਸ ਨਾਲ ਵੀ ਮੈਂ ਮੋਹ ਪਾਇਆ !
ਪਹਿਲਾਂ ਤਾਂ ਮੈਂ ਮਾਂ ਤੋਂ ਵਿੱਛੜੀ, ਹੁਣ ਧੀ ਤੋਂ ਵਿਛੋੜਾ ਪਾਇਆ...
ਕੋਈ ਨਾ ਸੋਚੇ ਕੀ ਬੀਤੀ ਮੇਰੇ ਤੇ, ਸਭ ਕਹਿੰਦੇ ਇਹਨੇ ਇਹ ਕੀ ਕਹਿਰ ਕਮਾਇਆ !!
ਤੇਰੀ ਰਾਣੀ ਧੀ ਵਿਚ ਰੁਲੀ ਪ੍ਰਦੇਸਾਂ, ਨੀ ਦੇਖ ਆ ਕੀ ਹਾਲ ਬਣਾਇਆ !
ਮਾਏ ਨੀ ਤੈਨੂੰ ਚੇਤੇ ਕਰਕੇ, ਰਾਤੀ ਫਿਰ ਨੀ ਦਿਲ ਭਰ ਆਇਆ ।
ਸਾਰੀ ਰਾਤ ਗਈ ਵਿਚ ਸੋਚਾਂ, ਮੈਂ ਕੀ ਖੋਇਆ, ਤੇ ਕੀ ਮੈਂ ਪਾਇਆ
ਪਾਉਣਾ ਤਾਂ ਮੈਂ ਕੀ ਸੀ ਨੀ ਮਾਏ, ਨੀ ਮੈਂ ਸਭ ਕੁਝ ਆਪ ਗਵਾਇਆ !!