ਆਜ਼ਾਦੀ.......... ਨਜ਼ਮ/ਕਵਿਤਾ / ਸੁਖਜੀਤ ਸਿੰਘ ਪਿੰਕਾ (ਪਾਤੜਾਂ)


ਪਹਿਲਾਂ ਇਹ ਖਾ ਗਈ
ਮੇਰੇ ਪਿਓ ਦਾਦੇ ਹਾਣੀ,
ਇਕੋ ਸਾਹੇ ਏਸ ਮੁਕਾਏ,
ਪੰਜਾਬ ਦੇ ਪੰਜੇ ਪਾਣੀ।
ਹਸਦੇ ਵਸਦੇ ਵਿਹੜੇ ੳਜੜੇ
ਖਿੰਡਰ ਪੁੰਡਰ ਗਈ ਢਾਣੀ,
ਕੀ ਪਤਾ ਸੀ ਤਖਤਾਂ ਵਾਲਿਆਂ
ਕੁੱਲੀਆਂ ਜੂਨ ਹੰਢਾਓਣੀ ।

ਕਿਹੜੇ ਕਿਹੜੇ ਦੁੱਖ ਸੁਣਾਵਾਂ,
ਕੀ ਕੀ ਸੀ ਵੰਡ ਕਾਣੀ ।
ਫੇਰ ਸੰਨ ਚੁਰਾਸੀ ਤਾਂਡਵ ਨੱਚਿਆ,
ਮੇਰੇ ਚੁਣ ਚੁਣ ਮਾਰੇ ਹਾਣੀ,
ਨਿਰਵਸਤਰ ਬਣ ਲੋਥ ਗਈ ਸੀ
ਰੋਈ ਧੀ ਧਿਆਣੀ।
ਕਾਲੀਆਂ ਰਾਤਾਂ ਢੇਰ ਲੋਥਾਂ ਦੇ,
ਮਾਂ ਤੋਂ ਜਾਦੀਂ ਨਹੀਂ ਸੀ
ਪੁੱਤ ਦੀ ਲਾਸ਼ ਪਛਾਣੀ।
ਆਜਾਦ ਮੁਲਕ ਦੇ
ਗੁਲਾਮ ਸੂਬੇ ਦੀ ਏ ਹੈ
ਸੱਚ ਕਹਾਣੀ ।

****