ਰੁੱਤ........... ਗੀਤ / ਅਰਸ਼ ਮਾਨ


ਰੁੱਤ ਆਕੇ ਹਰ ਚਲੀ ਗਈ ਏ, ਮੈਂ ਉਥੇ ਦਾ ਉਥੇ,
ਮੈਨੂੰ ਕੋਈ ਬਾਹਾਰ ਨਾ ਟੱਕਰੀ ਨਾ ਮੀਂਹ ਨੇ ਗ਼ਮ ਧੋਤੇ,
ਆਸ ਲਗਾਈ ਖੜਾ ਸਾਲਾਂ ਤੋਂ ਸ਼ਾਇਦ ਕੋਈ ਆ ਜਾਵੇ।
ਜਹਿੜਾ ਮੇਰੇ ਅੱਖੀਓਂ ਵਗਦੇ ਅੱਥਰੂ ਆ ਕੇ ਪੋਚੇ।
ਰੁੱਤ ਆਕੇ.......

ਕਾਸ਼ ਕਿਤੇ ਕੋਈ ਹਮਦਮ ਹੁੰਦਾ ਦਿਲੋ ਮੈਂ ਖੁਸ਼ੀ ਮਨਾਉਦਾ,
ਲੋਕਾਂ ਵਾਗੂੰ ਈਦ ਦਿਵਾਲੀ ਅਤੇ ਬਸੰਤ ਹੰਢਾਉਂਦਾ,
ਪਰ ਪਛਤਾਵੇ ਬੁਕਲ ਦੇ ਵਿਚ ਤੇ ਕੁਝ ਸ਼ਿਕਵੇ ਰੋਸ਼ੇ
ਰੁੱਤ ਆਕੇ.......



ਪਰ ਨਾ ਹੁਣ ਤੱਕ ਟਕਰਇਆ ਐਸਾ ਉਮਰ ਬੀਤਦੀ ਜਾਵੇ
ਹੁਣ ਤਾ ਲੱਗਦਾ ਡਰ ਇਕੱਲਤਾ ਤੋ ਤੁਰ ਗਏ ਛੱਡ ਪਰਛਾਵੇਂ,
ਮੈਂ ਕੱਲਾ ਰੁੱਖ ਸੁੱਕ ਚੁਕਿਆਂ ਹਾਂ ਨਾ ਬੈਠਣ ਹੁਣ ਤੋਤੇ।
ਰੁੱਤ ਆਕੇ.......

ਸੁਣਿਆ ਆਸਾਂ ਤੇ ਦੁਨੀਆਂ ਚੱਲਦੀ ਮੈਂ ਨਾ ਹੋਰ ਚੱਲ ਪਾਵਾਂ,
ਕੱਲਾ ਕਹਿਰਾ ਮੈਂ ਦੁਨੀਆਂ ਤੇ ਕਿੱਦਾਂ ਉਮਰ ਹੰਢਾਵਾਂ,
ਦੀਪ ਦੀ ਜਿੰਦਗੀ ਲੱਭਦੀ ਰਹਿ ਗਈ ਮਿਲੇ ਕਦੇ ਨਾ ਮੌਕੇ।
ਰੁੱਤ ਆਕੇ.......
****