ਜਿਸ ਖੁਸ਼ਬੋਈ ਮਹਿਕ ਸੱਜਣਾਂ ਦੀ
ਉਹ ਖੁਸ਼ਬੋਆਂ ਮੇਰੇ ਵਤਨੋਂ ਆਈਆਂ
ਜਿਸ ਪਵਨ ਨੇ ਮਹਿਕਾਂ ਢੋਹੀਆਂ
ਮੇਰੇ ਦੇਸ਼ ਨੂੰ ਚੁੰਮ ਕੇ ਆਈਆਂ
ਸੱਤ ਸਮੁੰਦਰ ਲੰਘ ਕੇ ਆਈਆਂ
ਕਈ ਲੋਕਾਂ ਨੂੰ ਮਿਲਕੇ ਆਈਆਂ
ਇਹ ਹਵਾਵਾਂ ਬੜੀਆਂ ਨਿੱਘੀਆਂ
ਇਹ ਰਿਸ਼ਤਿਆਂ ਦਾ ਨਿੱਘ ਲਿਆਈਆਂ
ਚੜਦੇ ਪਾਸੇ ਵੱਲੋਂ ਆਈਆਂ
ਇਹ ਕਿਰਨਾਂ ਦੀਆਂ ਸੋਹਣੀਆਂ ਜਾਈਆਂ
ਚਿਰੀਂ ਵਿਛੜੇ ਜਿਵੇਂ ਮਿਲਦੇ ਨੇ
ਲਗਦੀਆਂ ਨੇ ਬਹੁਤ ਉਦਰਾਈਆਂ
ਕਈ ਪਾਣੀ ਛੋਹ ਕੇ ਆਈਆਂ
ਫਿਰ ਵੀ ਲਗਦੀਆਂ ਨੇ ਤਿਰਹਾਈਆਂ
ਵੇਖਣ ਆਈਆਂ ਧੀਆਂ ਪੁੱਤਰ
ਅਸੀਸਾਂ ਭੇਜੀਆਂ ਜਿੰਨਾਂ ਦੀਆਂ ਮਾਈਆਂ
ਲੰਮੀਆਂ ਦੂਰੀਆਂ ਚੱਖਣ ਆਈਆਂ
ਕਿਹੜਾ ਸਵਾਦ ਹੈ ਵਿੱਚ ਜੁਦਾਈਆਂ
ਤਨਹਾਈਆਂ ਵਿੱਚ ਪਲਦੇ ਰਿਸ਼ਤੇ
ਸਮਝਣ ਆਈਆਂ ਤਲਖ ਸਚਾਈਆਂ
****
ਉਹ ਖੁਸ਼ਬੋਆਂ ਮੇਰੇ ਵਤਨੋਂ ਆਈਆਂ
ਜਿਸ ਪਵਨ ਨੇ ਮਹਿਕਾਂ ਢੋਹੀਆਂ
ਮੇਰੇ ਦੇਸ਼ ਨੂੰ ਚੁੰਮ ਕੇ ਆਈਆਂ
ਸੱਤ ਸਮੁੰਦਰ ਲੰਘ ਕੇ ਆਈਆਂ
ਕਈ ਲੋਕਾਂ ਨੂੰ ਮਿਲਕੇ ਆਈਆਂ
ਇਹ ਹਵਾਵਾਂ ਬੜੀਆਂ ਨਿੱਘੀਆਂ
ਇਹ ਰਿਸ਼ਤਿਆਂ ਦਾ ਨਿੱਘ ਲਿਆਈਆਂ
ਚੜਦੇ ਪਾਸੇ ਵੱਲੋਂ ਆਈਆਂ
ਇਹ ਕਿਰਨਾਂ ਦੀਆਂ ਸੋਹਣੀਆਂ ਜਾਈਆਂ
ਚਿਰੀਂ ਵਿਛੜੇ ਜਿਵੇਂ ਮਿਲਦੇ ਨੇ
ਲਗਦੀਆਂ ਨੇ ਬਹੁਤ ਉਦਰਾਈਆਂ
ਕਈ ਪਾਣੀ ਛੋਹ ਕੇ ਆਈਆਂ
ਫਿਰ ਵੀ ਲਗਦੀਆਂ ਨੇ ਤਿਰਹਾਈਆਂ
ਵੇਖਣ ਆਈਆਂ ਧੀਆਂ ਪੁੱਤਰ
ਅਸੀਸਾਂ ਭੇਜੀਆਂ ਜਿੰਨਾਂ ਦੀਆਂ ਮਾਈਆਂ
ਲੰਮੀਆਂ ਦੂਰੀਆਂ ਚੱਖਣ ਆਈਆਂ
ਕਿਹੜਾ ਸਵਾਦ ਹੈ ਵਿੱਚ ਜੁਦਾਈਆਂ
ਤਨਹਾਈਆਂ ਵਿੱਚ ਪਲਦੇ ਰਿਸ਼ਤੇ
ਸਮਝਣ ਆਈਆਂ ਤਲਖ ਸਚਾਈਆਂ
****