ਤੇਰਿਆਂ ਕਦਮਾਂ 'ਚ ਨੇ ਜੇ ਸੁਲਗਦੇ ਥਲ ਬੇਹਿਸਾਬ
ਮੇਰੀਆਂ ਪਲਕਾਂ 'ਚ ਛਲਕਣ ਨਾ ਕਿਵੇਂ ਰਾਵੀ, ਚਨਾਬ
ਉਮਰ ਦੇ ਸਭ ਪੰਨਿਆਂ 'ਤੇ ਹਿਜਰ ਹੀ ਜੇ ਦਰਜ ਹੈ
ਮਾਇਨੇ ਕੀ ਵਸਲ ਦੇ ਦੱਸੇਗੀ ਫਿਰ ਕੋਈ ਕਿਤਾਬ
ਕੰਡਿਆਂ 'ਤੇ ਤੁਰਦਿਆਂ ਹੀ ਹੈ ਗ਼ੁਜ਼ਾਰੀ ਉਮਰ ਮੈਂ
ਕੀ ਪਤਾ ਕਿਸ ਨੂੰ ਤੁਸੀਂ ਹੋ ਆਖਦੇ ਸੂਹਾ ਗੁਲਾਬ
ਆਪਣੇ ਆਪੇ ਨੂੰ ਮਿਲਿਆਂ ਯੁੱਗ ਹੈ ਇਕ ਬੀਤਿਆ
ਓਸਦੇ ਪਲ ਪਲ ਦਾ ਹੀ ਰਖਦਾ ਰਿਹਾ ਮੈਂ ਤਾਂ ਹਿਸਾਬ
ਇਸ ਤਰ੍ਹਾਂ ਦੀ ਨੀਂਦ ਦੇ ਮੇਰੇ ਲਈ ਲਈ ਕੀ ਅਰਥ ਨੇ
ਜਿਸ 'ਚ ਉਸਦੀ ਮਹਿਕ ਰੰਗੇ ਹੋਣ ਨਾ ਅਣਗਿਣਤ ਖ਼ਾਬ
ਦੂਰ ਏਥੋਂ ਬਰਸਦੇ ਬੱਦਲ ਨੂੰ ਏਨਾ ਤਾਂ ਕਹੀਂ
ਯਾਦ ਕਰਦਾ ਹੈ ਬੜਾ ਤੈਨੂੰ ਕਿਤੇ ਸੁਕਦਾ ਤਲਾਬ