ਤੇਲ ਦੇ ਢੋਲ......... ਕਾਵਿ ਵਿਅੰਗ / ਨਿਰਮੋਹੀ ਫ਼ਰੀਦਕੋਟੀ, ਫ਼ਰੀਦਕੋਟ

ਬਾਪੂ ਲਾੜੇ ਦਾ ਆਖਦਾ ਕੁੜਮ ਤਾਂਈਂ,
ਗੱਲ ਸੁਣ ਲੋ' ਮੇਰੀ ਕੰਨ ਖੋਲ੍ਹ ਮੀਆਂ।

ਟਰੈਕਟਰ, ਜੀਪ, ਕੰਬਾਈਨ ਤੇ ਹੀਰੋ ਹਾਂਡਾ,
ਦਿੱਤਾ ਦਾਤੇ ਦਾ ਸਭ ਕੁਝ ਕੋਲ਼ ਮੀਆਂ।

ਦਾਤਾਂ ਥੋਨੂੰ ਵੀ ਦਾਤੇ ਨੇ ਬਖ਼ਸ਼ੀਆਂ ਨੇ,
ਲੱਗਾ ਤੁਸਾਂ ਦਾ ਪੰਪ ਪੈਟਰੋਲ ਮੀਆਂ।


ਕੋਈ ਦਾਜ ਦਹੇਜ ਦੀ ਲੋੜ ਨਾਹੀਂ,
ਦੇ ਦਿਓ ਤੇਲ ਦੇ ਦਸ-ਵੀਹ ਢੋਲ ਮੀਆਂ।
 ****