ਚਾਚਾ ਮੁਰਲੀ ਚੁਗਲ ਖੋਰ.......... ਕਾਵਿ ਵਿਅੰਗ / ਰਵੇਲ ਸਿੰਘ ਇਟਲੀ

ਚਾਚੇ ਮੁਰਲੀ ਪਾਏ ਪੁਆੜ
ਕਈਆਂ ਦੇ ਘਰ ਚਾਚੇ ਨੇ ਜਾੜੇ
ਚਾਚਾ ਚੁਗਲੀ ਖੋਰ ਪੁਰਾਣਾ
ਘਰ ਘਰ ਰੱਖੇ ਆਣਾ ਜਾਣਾ
ਚਾਚਾ ਸੀ ਡਾਢਾ ਚਾਲਾਕ
ਚੁਗਲੀ ਦੀ ਬੱਸ ਰੱਖੇ ਝਾਕ
ਚਾਚੇ ਦਾ ਕੰਮਾਂ ਅੱਗਾਂ ਲਾਣਾ
ਕਿਧਰੇ ਲਾਣਾ ਕਿਤੇ ਬੁਝਾਣਾ
ਬਿਨ ਪੁੱਛੇ ਕੁੰਡੀ ਖੜਕਾ ਕੇ
ਬਹਿ ਜਾਵੇ ਵਿਹੜੇ ਵਿਚ ਆ ਕੇ
ਏਦਾਂ ਹੀ ਬੱਸ ਫਿਰਦਾ ਰਹਿੰਦਾ

ਘਰ ਦੀਆਂ ਗੱਲਾਂ ਸੁਣਦਾ ਰਹਿੰਦਾ
ਫਿਰ ਚਾਚਾ ਦੂਜੇ ਘਰ ਜਾ ਕੇ
ਸਭ ਕੁਝ ਦੂਜੇ ਕੋਲੋਂ ਲਾ ਕੇ
ਘਰ ਘਰ ਅੱਗ ਲਾਂਦਾ ਰਹਿੰਦਾ
ਨਵੇਂ ਸਿਆਪੇ ਪਾਉਂਦਾ ਰਹਿੰਦਾ
ਇੱਕ ਦੂਜੇ ਘਰ ਅੱਗਾਂ ਲਾਉਂਦਾ
ਚਾਚਾ ਮਨ ਵਿਚ ਖੁਸ਼ੀ ਮਨਾਉਂਦਾ
ਪਰ ਇੱਕ ਦਿਨ ਗੱਲ ਹੋ ਗਈ ਹੋਰ
ਜਦ ਚੋਰਾਂ ਨੂੰ ਪੈ ਗਏ ਮੋਰ
ਚੁਗਲਖੋਰ ਇੱਕ ਵੱਡਾ ਆਇਆ
ਜਾ ਚਾਚੇ ਘਰ ਡੇਰਾ ਲਾਇਆ
ਚਾਚੀ ਦੇ ਗੱਲ ਕੰਨੀਂ ਪਾਉਂਦਾ
ਸੁਣ ਚਾਚੀ ਨੂੰ ਗੁੱਸਾ ਆਉਂਦਾ
ਚਾਚੇ ਦੇ ਕਰੈਕਟਰ ਬਾਰੇਚਾਚੀ ਨੂੰ ਉਸ ਖੂਬ ਭਕਾਇਆ
ਚੁਗਲਖੋਰ ਵਾਪਸ ਮੁੜ ਆਇਆ
ਚਾਚਾ ਸ਼ਾਮੀਂ ਘਰ ਜਦ ਆਇਆ
ਫਿਰ ਚਾਚੀ ਨੇ ਸੈਂਡਲ ਫੜਿਆ
ਚਾਚੇ ਦੇ ਮੌਰਾਂ ਵਿਚ ਜੜਿਆ
ਜਦ ਚਾਚੇ ਦੀ ਸੇਵਾ ਕੀਤੀ
ਚਾਚੇ ਦੀ ਤਾਂ ਵੱਜ ਗਈ ਸੀਟੀ
ਚਾਚੇ ਨੂੰ ਇਹ ਸਮਝ ਨਾ ਆਈ
ਚਾਚੀ ਨੂੰ ਕਿਸ ਨੇ ਭਵਕਾਈ
ਚਾਚੇ ਨੇ ਗੱਲ ਪੁੱਛੀ ਸਾਰੀ
ਮਾਫੀ ਮੰਗੇ ਫੇਰ ਵਿਚਾਰੀ
ਚਾਚੇ ਨੇ ਚਾਚੀ ਸਮਝਾਈ
ਸੌਰੀ ਕਹਿਕੇ ਜਾਨ ਛਡਾਈ
ਚਾਚਾ ਆਖੇ ਸੌਰੀ ਸੌਰੀ
ਹੁਣ ਨਹੀਂ ਕਰਦਾ ਚੁਗਲੀਖੋਰੀ

****